24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਮਾਸਟਰ ਕੇਡਰ ਯੂਨੀਅਨ ਪਠਾਨਕੋਟ ਦੀ ਹੋਈ ਹੰਗਾਮੀ ਮੀਟਿੰਗ

Ad Position 21
No active advertisement
ਅਜੀਤ ਡੈਸਕ 22-12-2025
ਪਠਾਨਕੋਟ, 21 ਦਸੰਬਰ (ਸੰਧੂ)- ਅੱਜ ਮਾਸਟਰ ਕੇਡਰ ਯੂਨੀਅਨ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ, ਜਨਰਲ ਸਕੱਤਰ ਪਵਨ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਇਸ ਵਿਚ ਸਟੇਟ ਕਮੇਟੀ ਮੈਂਬਰ ਰਕੇਸ਼ ਸ਼ਰਮਾ, ਜ਼ਿਲਾ ਵਿੱਤ ਸਕੱਤਰ ਰਕੇਸ਼ ਮਹਾਜਨ ਵੀ ਹਾਜ਼ਰ ਸਨ | ਯੂਨੀਅਨ ਵਲੋਂ ਚੋਣਾਂ ਵਿਚ ਅਧਿਆਪਕਾਂ ਖ਼ਾਸ ਕਰ ਕੇ ਮਹਿਲਾ ਅਧਿਆਪਕਾਂ ਦੀ ਹੋਈ ਖੱਜਲ ਖ਼ੁਆਰੀ ਦੀ ਨਿਖੇਧੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਪਠਾਨਕੋਟ ਜ਼ਿਲੇ੍ਹ ਸਮੇਤ ਪੂਰੇ ਪੰਜਾਬ ਵਿਚ ਮਹਿਲਾ ਕਰਮਚਾਰੀਆਂ ਦੀ ਡਿਊਟੀ ਬਲਾਕ ਤੋਂ ਬਾਹਰ ਲਗਾ ਕੇ ਪ੍ਰਸ਼ਾਸਨ ਵਲੋਂ ਪ੍ਰੇਸ਼ਾਨ ਕੀਤਾ ਗਿਆ ਕਿਉਂਕਿ ਘਰ ਵਾਪਸ ਜਾਣ ਲਈ ਕੋਈ ਵੀ ਬੱਸਾਂ ਦਾ ਪ੍ਰਬੰਧ ਨਹੀਂ ਸੀ | ਉਨ੍ਹਾਂ ਕਿਹਾ ਕਿ ਪੋਲਿੰਗ ਪਾਰਟੀਆਂ ਨੂੰ ਸਾਮਾਨ ਜਮ੍ਹਾਂ ਕਰਵਾਉਣ ਤੱਕ ਰਾਤ ਦੇ 11 ਅਤੇ 12 ਵੱਜ ਗਏ ਪਰ ਕਈ ਬਲਾਕਾਂ ਤੇ ਸਕੂਲਾਂ ਵਿਚ ਅਗਲੇ ਦਿਨ ਛੁੱਟੀ ਨਹੀਂ ਕੀਤੀ ਗਈ, ਇਸ ਲਈ ਪੋਲਿੰਗ ਸਟਾਫ ਨੂੰ ਅਗਲੇ ਦਿਨ ਦਿਨ ਦੀ ਛੁੱਟੀ ਪਹਿਲਾਂ ਹੀ ਘੋਸ਼ਿਤ ਕੀਤੀ ਜਾਵੇ, ਡਿਊਟੀ ਦਾ ਕੋਈ ਵੀ ਮਾਨ ਭੱਤਾ ਨਹੀਂ ਦਿੱਤਾ ਗਿਆ | ਆਗੂਆਂ ਨੇ ਦੱਸਿਆ ਕਿ ਜਲਦੀ ਹੀ ਬਾਕੀ ਸਾਰੀਆਂ ਯੂਨੀਅਨਾਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਕੇ ਚੋਣਾਂ ਵਿਚ ਜੋ ਸਾਰੀਆਂ ਮੁਸ਼ਕਿਲਾਂ ਤੇ ਊਣਤਾਈਆਂ ਦਾ ਸਾਹਮਣਾ ਕਰਨਾ ਪਿਆ ਹੈ ਉਨ੍ਹਾਂ ਨੂੰ ਹੱਲ ਕਰਵਾਉਣ ਲਈ ਮੀਟਿੰਗ ਕੀਤੀ ਜਾਏਗੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ, ਜ਼ਿਲ੍ਹਾ ਜਨਰਲ ਸਕੱਤਰ ਪਵਨ ਸ਼ਰਮਾ, ਬਲਾਕ ਪ੍ਰਧਾਨ ਰਾਜੀਵ ਸਲਾਰੀਆ, ਬਲਾਕ ਪ੍ਰਧਾਨ ਘਰੋਟਾ ਲਲਿਤ ਤੇ੍ਰਹਨ, ਬਲਾਕ ਪ੍ਰਧਾਨ ਪਠਾਨਕੋਟ ਰਜੀਵ ਕੁਮਾਰ, ਬਲਾਕ ਪ੍ਰਧਾਨ ਧਾਰ ਸੰਜੀਵ ਮਾਹੀ, ਬਲਾਕ ਪ੍ਰਧਾਨ ਸੁਜਾਨਪੁਰ ਪੁਸ਼ਪਿੰਦਰ ਸਿੰਘ, ਜ਼ਿਲ੍ਹਾ ਕਮੇਟੀ ਮੈਂਬਰ ਪ੍ਰੇਮ ਭੜੋਲੀ ਪਰਵਿੰਦਰ ਸੈਣੀ, ਅਜੇ ਭੋਗਲ, ਵਿਵੇਕ ਮਹਾਜਨ, ਰਾਜੀਵ ਕੁਮਾਰ, ਹੇਮਰਾਜ, ਦੀਪਕ ਕੁਮਾਰ, ਵਿਯੰਜਤ ਜੋਸ਼ੀ, ਹੀਰਾ ਲਾਲ, ਵਿਸ਼ਵਦੀਪ ਸੈਣੀ, ਸਟੇਟ ਕਮੇਟੀ ਮੈਂਬਰ ਰਕੇਸ਼ ਸ਼ਰਮਾ, ਜ਼ਿਲ੍ਹਾ ਵਿੱਤ ਸਕੱਤਰ ਰਕੇਸ਼ ਮਹਾਜਨ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਹਰਸਿਮਰਨਜੀਤ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਹਾਜਨ ਯੁਵਾ ਵਿੰਗ ਨੇ ਲੋੜਵੰਦਾਂ ਨੂੰ ਕੰਬਲ ਵੰਡੇ ਅਗਲੀ ਖ਼ਬਰ ਖ਼ਾਲਸਾ ਹਾਕੀ ਕਲੱਬ ਲਦਪਾਲਵਾਂ ਨੇ 29ਵਾਂ ਸਾਲਾਨਾ ਹਾਕੀ ਟੂਰਨਾਮੈਂਟ ਕਰਵਾਇਆ
Ad Position 24