50 ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ
ਅਜੀਤ ਡੈਸਕ
23-12-2025
ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਅੱਜ ਵੱਡੀ ਗਿਣਤੀ 'ਚ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ ਜਿਸ ਨਾਲ ਫ਼ਤਹਿਗੜ੍ਹ ਚੂੜੀਆਂ ਸ਼ਹਿਰ ਵਿਚੋਂ ਆਮ ਆਦਮੀ ਪਾਰਟੀ ਨੂੰ ਵੱਡੀ ਸ਼ਕਤੀ ਮਿਲੀ ਹੈ, ਇਨ੍ਹਾਂ ਦਾ ਮਾਣ-ਸਨਮਾਨ ਸੱਦਾ ਬਹਾਲ ਰੱਖਾਂਗੇ | ਇਸ ਮੌਕੇ ਉਨ੍ਹਾਂ ਵਾਰਡ ਨੰਬਰ-7 ਵਿਚ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਖੋਲ੍ਹੇ ਗਏ ਦਫ਼ਤਰ ਦਾ ਉਦਘਾਟਨ ਕੀਤਾ | ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ 'ਆਪ' ਦਾ ਸਾਥ ਦੇਣ ਦੀ ਅਪੀਲ ਕੀਤੀ | ਇਸ ਮੌਕੇ ਨਵੀਸ਼ ਨੰਦਾ ਦੀ ਪ੍ਰੇਰਨਾ ਸਦਕਾ ਅਵਿਨਾਸ਼ ਸੋਨੀ, ਦਵਿੰਦਰ ਕੁਮਾਰ, ਕਾਕਾ, ਲਾਲੀ, ਰੌਸ਼ਨ, ਨਿਸ਼ਾਨ, ਮੰਗਾ, ਸੰਨੀ, ਅਨੁਰਾਗ ਸੋਨੀ, ਲੱਕੀ ਭਗਤ, ਵਿਸ਼ੂ, ਬਲਵੰਤ ਰਾਏ, ਅਕਸ਼ਿਤ ਡੋਗਰਾ, ਨਵਨੀਤ ਡੋਗਰਾ, ਅੰਸ਼, ਰਾਜ ਕੁਮਾਰ, ਹਰਬੰਸ ਲਾਲ, ਵਿਨੋਦ ਅਰੋੜਾ, ਬਾਊ ਡੋਗਰਾ, ਗੋਲਡੀ, ਵਿੱਕੀ ਭਗਤ, ਜਸਪਾਲ, ਅਜੇ, ਵਿਸ਼ਾਲ, ਰਾਘਵ, ਰੰਧਾਵਾ, ਕੁਮਾਲ ਸਾਨਨ, ਬਿੱਲੂ, ਨਰੇਸ਼ ਕੁਮਾਰ, ਗਗਨ ਅਰੋੜਾ, ਸੋਨੂੰ, ਗੋਰਾ, ਕਾਲਾ, ਮਨੀ, ਹਨੀ, ਲਾਲੀ, ਸਾਹਿਲ ਸੋਨੀ, ਸੂਰਜ ਡੋਗਰਾ, ਵਿਕਾਸ, ਰਕੇਸ਼ ਹਨੀ, ਸ਼ਾਲੂ, ਮੱਖਣ, ਭਾਰਤ ਪੁੰਜ ਆਦਿ ਨੂੰ ਪਾਰਟੀ ਵਿਚ ਸ਼ਾਮਿਲ ਕਰਦਿਆਂ ਬਲਬੀਰ ਸਿੰਘ ਪਨੂੰ ਨੇ ਜੀ ਆਇਆਂ ਕਿਹਾ | ਇਸ ਮੌਕੇ ਸ਼ਮਸ਼ੇਰ ਸਿੰਘ ਸ਼ੇਰਾ ਫ਼ੌਜੀ, ਹਲਕਾ ਯੂਥ ਕੋਆਡੀਨੇਟਰ ਗੁਰਬਿੰਦਰ ਸਿੰਘ ਕਾਦੀਆਂ ਰਾਜਪੂਤਾਂ, ਹਰਦੀਪ ਸਿੰਘ ਦਮੋਦਰ, ਮਲਜਿੰਦਰ ਸਿੰਘ, ਕਰਨ ਬਾਠ, ਮਾਧਵ ਬੇਦੀ, ਚੰਦਨ ਧਨੋਤਰਾ, ਅਨੂਪ ਬਿੰਦਰਾ, ਅਨਮੋਲ ਅਰੋੜਾ, ਤੇਜਵਿੰਦਰ ਸਿੰਘ, ਕੇਵਲ ਮਸੀਹ, ਸਲੀਮ ਮਸੀਹ, ਰਜਿੰਦਰ ਕੁਮਾਰ ਸੁੰਦਰ, ਵਿਸ਼ਾਲ ਸਹੋਤਾ, ਪ੍ਰਣਵ, ਗਗਨ ਸ਼ਰਮਾ ਆਦਿ ਹਾਜ਼ਰ ਸਨ |