ਸ਼ਾਹਪੁਰ ਕੰਢੀ, 23 ਦਸੰਬਰ (ਰਣਜੀਤ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਨੰੂ ਮਜ਼ਬੂਤ ਕਰਨ ਦੇ ਮੰਤਵ ਨਾਲ ਸ਼ਾਹਪੁਰ ਕੰਢੀ ਡੈਮ ਦੇ ਬੰਨ ਨਾਲ ਲੱਗਦੇ ਇਲਾਕੇ ਵਿਚ ਪੰਜਾਬ ਪੁਲਿਸ ਵਲੋਂ ਸਰਚ ਅਭਿਆਨ ਚਲਾਇਆ ਗਿਆ | ਜਿਸ ਦੀ ਅਗਵਾਈ ਡੀ.ਐਸ.ਪੀ. ਲਖਵਿੰਦਰ ਸਿੰਘ, ਡੀ.ਐਸ.ਪੀ. ਅੰਜੂ ਬਾਲਾ ਕਰ ਰਹੇ ਸਨ | ਪੁਲਿਸ ਵਲੋਂ ਪਿੰਡ ਅਦਿਆਲ, ਰਾਜਪੁਰ ਅਤੇ ਸ਼ਾਹਪੁਰ ਕੰਢੀ ਆਦਿ ਦਰਿਆ ਨਾਲ ਲੱਗਦੇ ਇਲਾਕੇ ਦੀ ਤਲਾਸ਼ੀ ਲਈ ਗਈ | ਰਣਜੀਤ ਸਾਗਰ ਡੈਮ ਤੇ ਸ਼ਾਹਪੁਰ ਕੰਢੀ ਡੈਮ ਦੀ ਹੱਦ ਜੰਮੂ ਕਸ਼ਮੀਰ ਨਾਲ ਲੱਗਦੀ ਹੈ | ਜਿਸ ਕਾਰਨ ਸੁਰੱਖਿਆ ਜ਼ਰੂਰੀ ਹੈ | ਇਸ ਤੋਂ ਇਲਾਵਾ ਪਿੰਡ ਕਮਵਾਲ ਵਿਖੇ ਬਣ ਰਹੇ ਪਾਵਰ ਹਾਊਸਾਂ ਦੇ ਨਜ਼ਦੀਕ ਵੀ ਸਰਚ ਅਭਿਆਨ ਚਲਾਇਆ | ਇਸ ਸਰਚ ਅਭਿਆਨ ਵਿਚ ਐਸ.ਐਚ.ਓ. ਵਿਜੇ ਸ਼ਰਮਾ, ਐਸ.ਐਚ.ਓ. ਧਾਰਕਲਾਂ ਅਮਨਪ੍ਰੀਤ ਕੌਰ, ਮੋਹਿਤ ਟਾਂਕ, ਰਾਜੇਸ਼ ਕੁਮਾਰ, ਧਰਮਪਾਲ, ਸੁਨੀਲ ਕੁਮਾਰ, ਸੁਰਿੰਦਰ ਕੁਮਾਰ ਅਤੇ ਅਸ਼ੋਕ ਕੁਮਾਰ ਆਦਿ ਅਧਿਕਾਰੀ ਹਾਜ਼ਰ ਸਨ |