23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਭਾਜਪਾ ਉੱਤਰੀ ਮੰਡਲ ਪਠਾਨਕੋਟ ਨੇ ਨਵੀਂ ਕਾਰਜਕਾਰਨੀ ਟੀਮ ਦਾ ਕੀਤਾ ਐਲਾਨ <br/>

Ad Position 21
No active advertisement
ਅਜੀਤ ਡੈਸਕ 24-12-2025
ਪਠਾਨਕੋਟ, 23 ਦਸੰਬਰ (ਸੰਧੂ)-ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਜ਼ਮੀਨੀ ਪੱਧਰ 'ਤੇ ਸੰਗਠਨ ਨੂੰ ਸਰਗਰਮ ਕਰਨ ਦੇ ਉਦੇਸ਼ ਨਾਲ ਭਾਜਪਾ ਉੱਤਰੀ ਮੰਡਲ ਪਠਾਨਕੋਟ ਦੇ ਪ੍ਰਧਾਨ ਨਿਪੁਨ ਗੁਪਤਾ ਨੇ ਅੱਜ ਆਪਣੀ ਨਵੀਂ ਕਾਰਜਕਾਰੀ ਟੀਮ ਦਾ ਐਲਾਨ ਕੀਤਾ | ਜਿਸ ਵਿਚ ਉਨ੍ਹਾਂ ਨਰੇਸ਼ ਕੁਮਾਰ, ਵਿਜੇ ਸਿੰਘ, ਸੰਜੀਵ ਕੁਮਾਰ ਗੁਪਤਾ, ਭੰਵਰ ਸ਼ੀਲ, ਕੁਮਾਰੀ ਮੀਨੂੰ, ਅਸ਼ੋਕ ਕੁਮਾਰ ਸਾਰਿਆਂ ਨੂੰ ਉਪ ਪ੍ਰਧਾਨ, ਜਨਰਲ ਸਕੱਤਰ ਪ੍ਰਵੀਨ ਕੁਮਾਰ, ਜਨਰਲ ਸਕੱਤਰ ਨਿਤਿਨ ਮਹਾਜਨ, ਸਕੱਤਰ ਲਵਨੀਸ਼ ਮਹਾਜਨ, ਸਕੱਤਰ ਸਾਹਿਲ, ਸਕੱਤਰ ਰਜਤ ਕੁਮਾਰ, ਸਕੱਤਰ ਵਿਸ਼ਾਲ, ਸਕੱਤਰ ਲਵ ਮਹਾਜਨ, ਖ਼ਜ਼ਾਨਚੀ ਰਿਜੂ ਰਸਵਾਨ, ਮਹਿਲਾ ਮੋਰਚਾ ਪ੍ਰਧਾਨ ਪੂਨਮ ਪਲਾਹਾ, ਓ.ਬੀ.ਸੀ. ਮੋਰਚਾ ਪ੍ਰਧਾਨ ਯੋਗੇਸ਼ਵਰ, ਦਫ਼ਤਰ ਸਕੱਤਰ ਚੰਦਰ ਮੋਹਨ, ਸੋਸ਼ਲ ਮੀਡੀਆ ਕੋਆਰਡੀਨੇਟਰ ਭਰਤ ਸਿੰਘ, ਮੀਡੀਆ ਕੋਆਰਡੀਨੇਟਰ ਸ਼ਿਵਮ, ਕਮਲ ਸੁਨੇਹਾ, ਕੋਆਰਡੀਨੇਟਰ ਰਾਜੀਵ ਮਹਿਤਾ, ਮਨ ਕੀ ਬਾਤ ਕੋਆਰਡੀਨੇਟਰ ਸ਼ਿਵਾਂਗ ਸ਼ੀਲ, ਪਬਲਿਸਿਟੀ ਕੋਆਰਡੀਨੇਟਰ ਨਿਤੀਸ਼ ਨੂੰ ਨਿਯੁਕਤ ਕੀਤਾ | ਉਨ੍ਹਾਂ ਦੱਸਿਆ ਕਿ ਇਹ ਐਲਾਨ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤਾ ਗਿਆ ਹੈ | ਮੰਡਲ ਪ੍ਰਧਾਨ ਨਿਪੁਨ ਗੁਪਤਾ ਨੇ ਕਿਹਾ ਕਿ ਨਵੀਂ ਟੀਮ ਬਣਾਉਣ ਵਿਚ ਸੰਗਠਨਾਤਮਿਕ ਵਫ਼ਾਦਾਰੀ, ਤਜਰਬੇ ਅਤੇ ਨੌਜਵਾਨਾਂ ਦੇ ਉਤਸ਼ਾਹ ਨੂੰ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪਾਰਟੀ ਦਾ ਟੀਚਾ ਸਰਕਾਰ ਦੀਆਂ ਭਲਾਈ ਯੋਜਨਾਵਾਂ ਨੂੰ ਆਖ਼ਰੀ ਵਿਅਕਤੀ ਤੱਕ ਪਹੁੰਚਾਉਣਾ ਹੈ ਅਤੇ ਇਹ ਟੀਮ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਦਿਨ ਰਾਤ ਕੰਮ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਸ਼ੁਰੂ <br/>... ਅਗਲੀ ਖ਼ਬਰ ਪੰਜਾਬ ਪੁਲਿਸ ਵਲੋਂ ਰਾਵੀ ਦਰਿਆ ਨਾਲ ਲੱਗਦੇ ਖੇਤਰ 'ਚ ਸਰਚ ਅਭਿਆਨ ਚਲਾਇਆ <br/>
Ad Position 24