23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਸ਼ੁਰੂ <br/>

Ad Position 21
No active advertisement
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਪਠਾਨਕੋਟ ਵਲੋਂ ਪਠਾਨਕੋਟ ਦੇ ਢਾਂਗੂ ਰੋਡ ਵਿਖੇ ਲਗਾਏ ਗਏ ਲੰਗਰਾਂ ਵਿਚ ਸੇਵਾ ਕਰਦੇ ਹੋਏ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ, ਸੁਰਿੰਦਰ ਸਿੰਘ ਸਿੰਘਪੁਰਾ ਯੂ.ਐਸ.ਏ., ਸੰਦੀਪ ਸਿੰਘ ਸ਼ਿੰਗਾਰੀ ਤੇ ਹੋਰ | ਤਸਵੀਰ : ਸੰਧੂ <br/> 24-12-2025
ਪਠਾਨਕੋਟ, 23 ਦਸੰਬਰ (ਸੰਧੂ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਚੱਲ ਰਹੇ ਸ਼ਹੀਦੀ ਹਫ਼ਤੇ ਦੇ ਤਹਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਪਠਾਨਕੋਟ ਵਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ ਦੀ ਦੇਖ ਰੇਖ ਹੇਠ ਸਥਾਨਿਕ ਢਾਂਗੂ ਰੋਡ ਵਿਖੇ ਸੰਗਤਾਂ ਦੇ ਸਹਿਯੋਗ ਨਾਲ 21 ਦਸੰਬਰ ਤੋਂ ਲੰਗਰਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ 28 ਦਸੰਬਰ ਤੱਕ ਚੱਲਣਗੇ | ਅੱਜ ਲੰਗਰਾਂ ਦੇ ਤੀਜੇ ਦਿਨ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਰਛਪਾਲ ਸਿੰਘ ਵਲੋਂ ਅਰਦਾਸ ਕਰਕੇ ਲੰਗਰ ਦੀ ਸ਼ੁਰੂਆਤ ਕੀਤੀ | ਲੰਗਰ ਦੇ ਤੀਜੇ ਦਿਨ ਸੁਰਿੰਦਰ ਸਿੰਘ ਸਿੰਘਪੁਰਾ ਯੂ.ਐਸ.ਏ. ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਤੇ ਸੰਗਤਾਂ ਅਤੇ ਰਾਹਗੀਰਾਂ ਨੂੰ ਕੜੀ ਚਾਵਲ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ ਨੇ ਕਿਹਾ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਕੇ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਦਿ੍ੜ੍ਹ ਇਰਾਦੇ ਨਾਲ ਧਰਮ ਦਾ ਪਾਲਨ ਕਰਨਾ ਸਮੁੱਚੀ ਮਨੁੱਖਤਾ ਲਈ ਬਹੁਤ ਜ਼ਰੂਰੀ ਹੈ | ਇਸ ਮੌਕੇ ਖ਼ਜ਼ਾਨਚੀ ਸੰਦੀਪ ਸਿੰਘ ਸ਼ਿੰਗਾਰੀ, ਰਵਨੀਤ ਸਿੰਘ ਗਢ, ਤਰਨਪਾਲ ਸਿੰਘ ਸ਼ੰਟੀ, ਰਣਬੀਰ ਸਿੰਘ, ਪੂਰਨ ਸਿੰਘ, ਦੇਸਾ ਸਿੰਘ, ਦਵਿੰਦਰ ਸਿੰਘ ਮਿੰਟੂ, ਮਨਪ੍ਰੀਤ ਸਿੰਘ, ਪਰਮਿੰਦਰ ਸਿੰਘ, ਮਨਜੀਤ ਸਿੰਘ ਆਨੰਦ, ਕਮਲਪ੍ਰੀਤ ਸਿੰਘ ਆਨੰਦ, ਡੋਗਰਾ ਜੀ ਅਤੇ ਜਪਜੋਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਪਠਾਨਕੋਟ ਮੇਨ ਨੇ ਡਾਕਟਰ ਕੇ. ਡੀ.ਆਈ. ਹਸਪਤਾਲ ਵਿਖੇ ਕੀਤਾ ਮੈਗਾ ਪ੍ਰੋਜੈਕਟ <br/> ਅਗਲੀ ਖ਼ਬਰ ਭਾਜਪਾ ਉੱਤਰੀ ਮੰਡਲ ਪਠਾਨਕੋਟ ਨੇ ਨਵੀਂ ਕਾਰਜਕਾਰਨੀ ਟੀਮ ਦਾ ਕੀਤਾ ਐਲਾਨ <br/>
Ad Position 24