ਪਠਾਨਕੋਟ, 23 ਦਸੰਬਰ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਨੇ ਨਵ-ਨਿਯੁਕਤ ਪ੍ਰਧਾਨ ਰੋਮੀ ਵਡੈਹਰਾ ਦੀ ਤਾਜਪੋਸ਼ੀ ਸਬੰਧੀ ਸਥਾਨਿਕ ਨਿੱਜੀ ਪੈਲੇਸ ਵਿਖੇ 'ਦਿਵਯਮ 2025' ਤਾਜਪੋਸ਼ੀ ਸਮਾਗਮ ਦਾ ਆਯੋਜਨ ਕੀਤਾ | ਪ੍ਰੋਗਰਾਮ ਵਿਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਜਦੋਂ ਕਿ ਸਾਬਕਾ ਅੰਤਰਰਾਸ਼ਟਰੀ ਡਾਇਰੈਕਟਰ ਜਤਿੰਦਰ ਸਿੰਘ ਚੌਹਾਨ, ਮਲਟੀਪਲ ਕੌਂਸਲ ਚੇਅਰਮੈਨ ਲਾਇਨ ਰਵਿੰਦਰ ਸੱਗਰ ਨੇ ਇੰਸਟਾਲੇਸ਼ਨ ਅਫ਼ਸਰ ਅਤੇ ਪੀ.ਡੀ.ਜੀ. ਸਤੀਸ਼ ਮਹਿੰਦਰੂ ਨੇ ਪ੍ਰੋਗਰਾਮ ਚੇਅਰਮੈਨ ਵਜੋਂ ਸੇਵਾ ਨਿਭਾਈ | ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਦੁਆਰਾ ਸ਼ਮਾ ਰੌਸ਼ਨ ਕਰਨ ਨਾਲ ਹੋਈ | ਪ੍ਰੋਗਰਾਮ ਦੇ ਚੇਅਰਮੈਨ ਸਤੀਸ਼ ਮਹਿੰਦਰੂ ਅਤੇ ਸਕੱਤਰ ਸੰਦੀਪ ਕੋਹਲੀ ਨੇ ਮਹਿਮਾਨਾਂ ਨੂੰ ਦੱਸਿਆ ਕਿ ਨਵ-ਨਿਯੁਕਤ ਪ੍ਰਧਾਨ ਦੀ ਅਗਵਾਈ ਹੇਠ ਕਲੱਬ ਨੇ ਹੁਣ ਤੱਕ 43 ਸਮਾਜਿਕ ਪ੍ਰੋਜੈਕਟ ਪੂਰੇ ਕੀਤੇ ਹਨ, ਜਿਨ੍ਹਾਂ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਮਹੱਤਵਪੂਰਨ ਪ੍ਰੋਜੈਕਟ ਸ਼ਾਮਿਲ ਹਨ, ਜਿੱਥੇ ਰਾਹਤ ਸਮਗਰੀ ਦੇ ਨਾਲ-ਨਾਲ, ਆਸਰਾ ਲਈ ਟੈਂਟ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਤਿੰਨ ਵਾਰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ | ਸਮਾਗਮ ਦੌਰਾਨ ਇੰਡਕਸ਼ਨ ਅਫ਼ਸਰ ਅਤੇ ਅੰਤਰਰਾਸ਼ਟਰੀ ਡਾਇਰੈਕਟਰ ਜਤਿੰਦਰ ਸਿੰਘ ਚੌਹਾਨ ਨੇ ਕਲੱਬ ਦੇ ਹੁਣ ਤੱਕ ਦੇ ਸਫ਼ਰ ਵਿਚ ਇਕ ਇਤਿਹਾਸਕ ਕਦਮ ਚੁੱਕਦੇ ਹੋਏ 111 ਨਵੇਂ ਲਾਇਨ ਮੈਂਬਰਾਂ ਨੂੰ ਕਲੱਬ ਵਿਚ ਸ਼ਾਮਿਲ ਕਰਦੇ ਹੋਏ ਜ਼ਿਲ੍ਹਾ 321 ਡੀ ਲਈ ਇਕ ਮਿਸਾਲ ਕਾਇਮ ਕੀਤੀ | ਸਾਰੇ ਨਵੇਂ ਮੈਂਬਰਾਂ ਨੇ ਆਪਣੀ ਲਾਇਨ ਲੇਡੀ ਦੇ ਨਾਲ ਦੀਵੇ ਜਗਾਏ ਅਤੇ ਸਹੁੰ ਚੁੱਕੀ, ਸਰਗਰਮ ਸਮਾਜਿਕ ਕਾਰਜਾਂ ਰਾਹੀਂ ਸਮਾਜ ਵਿਚ ਯੋਗਦਾਨ ਪਾਉਣ ਦਾ ਵਾਅਦਾ ਕੀਤਾ | ਇਸ ਤੋਂ ਬਾਅਦ ਨਵ-ਨਿਯੁਕਤ ਪ੍ਰਧਾਨ ਰੋਮੀ ਵਡੈਹਰਾ ਅਤੇ ਪਹਿਲੀ ਲਾਇਨ ਲੇਡੀ ਨੀਰੂ ਵਡੈਹਰਾ ਨੂੰ ਕਲੱਬ ਦਾ ਚਿੰਨ੍ਹ ਭੇਟ ਕੀਤਾ ਗਿਆ ਅਤੇ 2025-26 ਦੇ ਕਾਰਜਕਾਲ ਲਈ ਨਾਮਜ਼ਦ ਕੀਤਾ ਗਿਆ | ਉਨ੍ਹਾਂ ਦੀ ਟੀਮ ਜਿਸ ਵਿਚ ਸਕੱਤਰ ਸੰਦੀਪ ਕੋਹਲੀ, ਪਹਿਲੇ ਉਪ ਪ੍ਰਧਾਨ ਡਾ: ਤਰਸੇਮ ਸਿੰਘ, ਕੈਸ਼ੀਅਰ ਦੀਪਕ ਸ਼ਰਮਾ ਅਤੇ ਪੀ.ਆਰ.ਓ. ਰਵਨੀਤ ਗਢ ਸ਼ਾਮਿਲ ਹਨ, ਨੂੰ ਵੀ ਸਨਮਾਨਿਤ ਕੀਤਾ ਗਿਆ | ਪ੍ਰਧਾਨ ਰੋਮੀ ਵਡੈਹਰਾ ਨੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਮੇਸ਼ਾ ਕਲੱਬ ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾਉਂਦੇ ਰਹਿਣਗੇ | ਲਾਇਨਜ਼ ਰਵਿੰਦਰ ਮਹਾਜਨ ਅਤੇ ਕਰਨ ਕੁੰਦਰਾ ਨੇ ਸਮਾਗਮ ਦੇ ਮਾਸਟਰ ਵਜੋਂ ਸੇਵਾ ਨਿਭਾਈ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਿਨੋਦ ਮਹਾਜਨ, ਪੀ.ਡੀ.ਜੀ.ਪ੍ਰਸ਼ੋਤਮ ਅਰੋੜਾ, ਸ਼ਿਵ ਸੇਖੜੀ, ਸਵਰਨ ਸਿੰਘ ਖ਼ਾਲਸਾ, ਨਵਨੀਤ ਸੇਠ, ਪੀ.ਐਸ. ਚਾਵਲਾ, ਐਚ.ਐਸ. ਖੜਕਾ, ਡਾ: ਜੇ.ਐਸ. ਥਿੰਦ, ਲਾਇਨ ਸੀ.ਐਸ. ਲਾਇਲਪੁਰੀ, ਰਾਜੇਸ਼ ਮਹਾਜਨ ਗੋਗੀ, ਅਮਿਤ ਸਾਹਨੀ, ਡਾ: ਰਣਵੀਰ ਸਿੰਘ, ਡਾ: ਤਰਸੇਮ ਸਿੰਘ, ਡਾਕਟਰ ਐਮ.ਐਲ. ਅੱਤਰੀ, ਐਚ.ਸੀ. ਮੈਨੀ, ਅਜੇ ਗੁਪਤਾ, ਚੰਦਨ ਮਹਿੰਦਰੂ, ਨਰੇਸ਼ ਅਰੋੜਾ, ਸੰਯਮ ਮਹਿੰਦਰੂ, ਅਮਿਤ ਕੁਮਾਰ, ਸੌਮਿਲ ਮਹਿੰਦਰੂ, ਮਨਪ੍ਰੀਤ ਸਿੰਘ ਸਾਹਨੀ ਅਤੇ ਰਣਬੀਰ ਸਿੰਘ ਆਦਿ ਹਾਜ਼ਰ ਸਨ |