ਪਠਾਨਕੋਟ, 29 ਦਸੰਬਰ (ਸੰਧੂ)-ਪਠਾਨਕੋਟ ਦੇ ਸੁਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਮਾਰਗ ਸਿਆਲੀ ਰੋਡ 'ਤੇ ਸਥਿਤ ਗੌਟ ਫਿਟਨੈਸ ਜਿੰਮ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ | ਸਮਾਗਮ ਵਿਚ ਮੌਜੂਦ ਟੀਮ ਦੇ ਮੈਂਬਰਾਂ ਨੇ ਰਾਹਗੀਰਾਂ ਨੂੰ ਦੁੱਧ ਵੰਡਿਆ | ਸਮਾਗਮ ਦੌਰਾਨ ਜਿੰਮ ਦੇ ਮੈਂਬਰਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੱਸਿਆ | ਉਨ੍ਹਾਂ ਦੱਸਿਆ ਕਿ ਸਾਹਿਬਜ਼ਾਦਿਆਂ ਨੂੰ ਬਾਬਾ ਮੋਤੀ ਰਾਮ ਮਹਿਰਾ ਨੇ ਦੁੱਧ ਪਿਲਾਇਆ ਸੀ ਤੇ ਇਸ ਕਾਰਨ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਸ਼ਹੀਦ ਕਰ ਦਿੱਤਾ ਸੀ | ਇਸ ਮੌਕੇ ਜਤਿਨ ਸ਼ਰਮਾ, ਅਭਿਸ਼ੇਕ ਭਾਰਦਵਾਜ, ਛਵੀ, ਅਤੁੱਲ ਸ਼ਰਮਾ, ਲਾਡੀ, ਰਜਤ, ਰੋਹਿਤ, ਸਚਮਨ, ਅਭੈ, ਰਿਧਮ, ਵਿਨੈ, ਰੁਦਰ, ਰਾਹੁਲ ਮਹਿਰਾ, ਮੋਹਿਤ, ਰਿਸ਼ੂ, ਵਿੱਕੀ, ਕਿ੍ਸ਼ਨਾ ਮਹਾਜਨ, ਲਖਵਿੰਦਰ, ਵਿਨਾਇਕ, ਪਿ੍ਅੰਕਾ, ਮਾਨਸੀ, ਸੰਪਦਾ ਤੇ ਹੋਰ ਮੌਜੂਦ ਸਨ |