ਅਬੋਹਰ, 24 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ/ਵਿਵੇਕ ਹੂੜੀਆ)- ਪੰਜਾਬ ਸਰਕਾਰ ਵਲੋਂ ਹੜ੍ਹ ਪੀੜਤਾਂ ਦੇ ਪੁਨਰਵਾਸ ਲਈ ਸ਼ੁਰੂ ਕੀਤੀ ਗਈ ਚੜ੍ਹਦੀ ਕਲਾ ਮੁਹਿੰਮ ਤਹਿਤ ਅਰੋੜਾ ਵਿਕਾਸ ਮੰਚ ਅਬੋਹਰ ਨੇ ਏ.ਡੀ.ਸੀ. ਜ਼ਿਲ੍ਹਾ ਫ਼ਾਜ਼ਿਲਕਾ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਢਾਣੀ ਮੋਹਨਪੁਰਾ ਨੂੰ ਗੋਦ ਲਿਆ ਗਿਆ ਅਤੇ ਸਭ ਤੋਂ ਪਹਿਲਾ ਉੱਥੇ ਦੇ ਸਰਕਾਰੀ ਸਕੂਲ ਦੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਗਈਆਂ ਹਨ | ਉੱਥੇ ਦੇ ਇਕ ਵਿਦਿਆਰਥੀ ਗੁਰਪ੍ਰੀਤ ਨੇ ਗਗਨ ਚੁੱਘ ਨੂੰ ਕਿਹਾ ਕਿ ਮੇਰੇ ਸਕੂਲ ਦੇ ਬੱਚਿਆਂ ਨੂੰ ਕਿਤਾਬਾਂ ਅਤੇ ਕਾਪੀਆਂ ਦੇਣ | ਉਨ੍ਹਾਂ ਦੀ ਗੱਲ ਮੰਨ ਕੇ ਸਕੂਲ ਦੇ ਸਾਰੇ ਬੱਚਿਆਂ ਨੂੰ ਅਰੋੜਾ ਵਿਕਾਸ ਮੰਚ ਵਲੋਂ ਕਾਪੀਆਂ, ਪੈਨਸਿਲ, ਪੈੱਨ, ਰਬੜ ਆਦਿ ਤੋਹਫ਼ੇ ਦਿੱਤੇ ਗਏ | ਇਸ ਸੇਵਾ ਲਈ ਸਕੂਲ ਇੰਚਾਰਜ ਸੀਮਾ ਰਾਣੀ ਨੇ ਅਰੋੜਾ ਵਿਕਾਸ ਮੰਚ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਾਰੀਆਂ ਸੰਸਥਾਵਾਂ ਨੂੰ ਹੜ੍ਹ ਪ੍ਰਭਾਵਿਤ ਸਕੂਲਾਂ ਨੂੰ ਗੋਦ ਲੈਣਾ ਚਾਹੀਦਾ ਹੈ ਤਾਂ ਜੋ ਸਕੂਲਾਂ ਤੇ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਜਾ ਸਕੇ | ਇਸ ਮੌਕੇ ਰਾਧੇ ਸ਼ਿਆਮ, ਸੁਭਾਸ਼ ਠਠੱਈ, ਬੰਟੀ ਵਡੇਰਾ, ਪ੍ਰਵੀਨ ਜੱਗਾ, ਦੀਪਕ ਕੁਮਾਰ, ਰਾਜ ਕੁਮਾਰ, ਸਿਮਰਜੀਤ ਕੌਰ, ਸਰਪੰਚ ਵਕੀਲ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ |