ਅਬੋਹਰ, 29 ਦਸੰਬਰ(ਵਿਵੇਕ ਹੂੜੀਆ)-ਮਾਂ ਭਗਵਤੀ ਲੰਗਰ ਕਮੇਟੀ ਅਬੋਹਰ-ਮਲੋਟ ਵਲੋਂ ਚਿੰਤਾਮਣੀ ਧਰਮਸ਼ਾਲਾ ਕਟੜਾ (ਵੈਸ਼ਨੋ ਦੇਵੀ) ਵਿਖੇ ਆਯੋਜਿਤ ਕੀਤੇ ਜਾਣ ਵਾਲੇ 9ਵੇਂ ਭੰਡਾਰੇ ਲਈ ਸਮਗਰੀ ਲੈ ਕੇ ਜਾਣ ਵਾਲਾ ਟਰੱਕ ਅਬੋਹਰ ਕਲੱਬ ਤੋਂ ਰਵਾਨਾ ਹੋਇਆ | ਸਮਾਜ ਸੇਵਕ ਰਿਸ਼ੂ ਵਿਜ, ਪ੍ਰਮੁੱਖ ਟਰਾਂਸਪੋਰਟਰ ਵਿਸ਼ਵਾ ਵਧਵਾ, ਸੰਦੀਪ ਵਧਵਾ, ਸਾਹਿਲ ਨਾਗਪਾਲ ਨੇ ਪੂਜਾ ਕਰਨ ਤੋਂ ਬਾਅਦ ਇਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਪੰਡਿਤ ਪ੍ਰਦੀਪ ਕੁਮਾਰ ਨੇ ਵੈਦਿਕ ਮੰਤਰਾਂ ਦੇ ਜਾਪ ਵਿਚਕਾਰ ਪੂਜਾ ਕੀਤੀ | ਇਸ ਮੌਕੇ ਸੰਸਥਾ ਦੇ ਪ੍ਰਧਾਨ ਮਨੋਜ ਵਧਵਾ, ਵਿਜੇ ਨਾਰੰਗ 'ਕਾਲੀ (ਮਲੋਟ)', ਪ੍ਰੈੱਸ ਸਕੱਤਰ ਪ੍ਰਵੀਨ ਜੁਨੇਜਾ 'ਕਾਕਾ', ਸੁਨੀਲ ਸਲੂਜਾ, ਨਰੇਸ਼ ਬੇਦੀ, ਕਸ਼ਿਸ਼ ਵਧਵਾ, ਵੰਸ਼ ਵਧਵਾ, ਵਿਕਰਮ ਡੋਡਾ, ਪ੍ਰਵੀਨ ਦਾਬੜਾ, ਮਨੋਜ ਕੁਮਾਰ ਮੋਜੀ, ਭਜਨ ਗਾਇਕਾ ਛਿੰਝ, ਵਿਪਨ ਸਿੰਘ, ਵਿਪਨ ਸਿੰਘ, ਸ. ਮੋਨੂੰ, ਸੇਵਾਮੁਕਤ ਈ.ਟੀ.ਓ ਆਰ.ਐਮ.ਸ਼ਰਮਾ, ਪਵਨ ਬਜਾਜ, ਵਿਨੋਦ ਚੌਧਰੀ, ਅਸ਼ੋਕ ਛਾਬੜਾ, ਬਲਦੇਵ ਸ਼ਰਮਾ, ਸ਼ੀਨੂੰ ਗੁੰਬਰ ਹਾਜ਼ਰ ਸਨ | ਵਰਨਣਯੋਗ ਹੈ ਕਿ ਮਾਂ ਭਗਵਤੀ ਲੰਗਰ ਕਮੇਟੀ ਵਲੋਂ ਅਬੋਹਰ-ਮਲੋਟ ਤੋਂ ਸੰਗਤਾਂ ਦੇ ਸਹਿਯੋਗ ਨਾਲ ਮਾਤਾ ਵੈਸ਼ਨੋ ਦੇਵੀ ਦਰਬਾਰ (ਕਟੜਾ) ਵਿਖੇ ਹਰ ਸਾਲ ਨਵੇਂ ਸਾਲ 'ਤੇ ਭੰਡਾਰੇ ਦਾ ਆਯੋਜਨ ਕੀਤਾ ਜਾਂਦਾ ਹੈ | ਮਨੋਜ ਵਧਵਾ ਨੇ ਸਾਰਿਆਂ ਦਾ ਧੰਨਵਾਦ ਕੀਤਾ |