ਅੰਮਿ੍ਤਸਰ, 4 ਸਤੰਬਰ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਮਿਡਟਾਊਨ ਵਲੋਂ ਪ੍ਰਧਾਨ ਡਾ. ਆਰ. ਕੇ. ਬੇਦੀ ਅਤੇ ਜਨਰਲ ਸਕੱਤਰ ਬੀ. ਕੇ. ਗੁਪਤਾ ਦੀ ਅਗਵਾਈ ਹੇਠ ਰੈੱਡ ਕ੍ਰਾਸ ਭਵਨ ਨੂੰ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਸੌਂਪੀ ਗਈ | ਇਸ ਮੌਕੇ ਅਵਿਨਾਸ ਮਹੇਂਦਰੂ ਤੇ ਅਰੁਣ ਕਪੂਰ (ਸਾਬਕਾ ਡਿਸਟਿ੍ਕਟ ਗਵਰਨਰ), ਸਾਲ 2026-27 ਲਈ ਚੁਣੇ ਗਏ ਡਿਸਟਿ੍ਕਟ ਗਵਰਨਰ ਅਨਿਲ ਸਿੰਗਲ ਅਤੇ ਜੋਨਲ ਚੇਅਰਮੈਨ ਵਿਜੇ ਭਸੀਨ ਖ਼ਾਸ ਤੌਰ 'ਤੇ ਸ਼ਾਮਲ ਹੋਏ | ਪ੍ਰਧਾਨ ਡਾ. ਬੇਦੀ ਨੇ ਦੱਸਿਆ ਕਿ ਤਕਰੀਬਨ 3 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈਆਂ ਇਨ੍ਹਾਂ 270 ਕਿੱਟਾਂ 'ਚ ਆਟਾ, ਤੇਲ, ਪਾਣੀ ਦੀਆਂ ਬੋਤਲਾਂ, ਦੁੱਧ ਪਾਊਡਰ, ਮੋਮਬੱਤੀਆਂ, ਕੋਲਗੇਟ, ਸਾਬਣ ਸਮੇਤ ਹੋਰ ਘਰੇਲੂ ਵਰਤੋਂ ਲਈ ਜ਼ਰੂਰੀ ਸਾਮਾਨ ਸ਼ਾਮਿਲ ਹੈ | ਇਲੈਕਟ ਡਿਸਟਿ੍ਕਟ ਗਵਰਨਰ ਸ੍ਰੀ ਸਿੰਗਲ ਨੇ ਕਿਹਾ ਕਿ ਔਖੀ ਘੜੀ 'ਚ ਸਮਾਜ-ਸੇਵੀ ਸੰਸਥਾਵਾਂ ਨਾਲ-ਨਾਲ ਸ਼ਹਿਰ ਵਾਸੀਆਂ ਨੂੰ ਵੀ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ |