18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸਪਰਿੰਗ ਡੇਲ ਪਰਿਵਾਰ ਨੇ ਹੜ੍ਹ ਰਾਹਤ ਅਭਿਆਨ 'ਚ ਪਾਇਆ ਅਹਿਮ ਯੋਗਦਾਨ <br/>

Ad Position 21
No active advertisement
ਅਜੀਤ ਡੈਸਕ 06-09-2025
ਅੰਮਿ੍ਤਸਰ, 5 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਮੌਜੂਦਾ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਸਪਰਿੰਗ ਡੇਲ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ, ਅੰਮਿ੍ਤਸਰ ਵਲੋਂ ਚਲਾਏ ਜਾ ਰਹੇ ਹੜ੍ਹ ਰਾਹਤ ਅਭਿਆਨ 'ਚ ਸਹਿਯੋਗ ਲਈ ਪਹਿਲ ਕੀਤੀ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਸਪਰਿੰਗ ਡੇਲ ਐਜੂਕੇਸ਼ਨਲ ਸੋਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਅਤੇ ਡਾਇਰੈਕਟਰ ਡਾ. ਕਿਰਤ ਸੰਧੂ ਚੀਮਾ ਨੇ ਦੱਸਿਆ ਕਿ ਸਪਰਿੰਗ ਡੇਲ ਸੀਨੀਅਰ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਪਰਿਸ਼ਦ ਦੇ ਨਾਲ ਹੀ ਸਪਰਿੰਗ ਬਲੌਸਮਜ਼ ਸਕੂਲ ਦੇ ਅਧਿਆਪਕਾਂ ਨੇ ਅਧਿਆਪਕ ਦਿਵਸ 2025 ਮੌਕੇ ਇਸ ਹੜ੍ਹ ਰਾਹਤ ਅਭਿਆਨ ਨੂੰ ਸਮਰਪਿਤ ਕਰਦਿਆਂ ਇਸ 'ਚ ਸਰਗਰਮ ਭਾਗੀਦਾਰੀ ਨਿਭਾਈ | ਚੇਅਰਮੈਨ ਸੰਧੂ ਅਤੇ ਡਾਇਰੈਕਟਰ ਡਾ. ਕਿਰਤ ਸੰਧੂ ਚੀਮਾ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਿੱਧਾ ਸੰਪਰਕ ਕਰਦੇ ਹੋਏ ਪੂਰੇ ਸਪਰਿੰਗ ਡੇਲ ਪਰਿਵਾਰ ਨੂੰ ਰਾਹਤ ਸਮੱਗਰੀ ਇਕੱਠੀ ਕਰਨ ਦੀ ਮੁਹਿੰਮ ਨਾਲ ਜੋੜਿਆ | ਇਸ 'ਚ ਵੱਡੀ ਮਾਤਰਾ 'ਚ ਸੁੱਕਾ ਰਾਸ਼ਨ, ਦਵਾਈਆਂ, ਕੱਪੜੇ, ਤਰਪਾਲਾਂ ਦੀਆਂ ਚਾਦਰਾਂ, ਮੱਛਰ ਭਜਾਉਣ ਵਾਲੀ ਸਮੱਗਰੀ ਅਤੇ ਪਸ਼ੂਆਂ ਦਾ ਚਾਰਾ ਸ਼ਾਮਿਲ ਸੀ | ਸਪਰਿੰਗ ਡੇਲ ਦੇ ਅਧਿਆਪਕਾਂ ਦੀ ਇਕ ਟੀਮ ਨੇ ਪ੍ਰਭਾਵਿਤ ਖੇਤਰਾਂ 'ਚ ਖੁਦ ਜਾ ਕੇ ਇਹ ਸਮੱਗਰੀ ਵੰਡਣ ਦਾ ਕੰਮ ਵੀ ਕੀਤਾ | ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਲੋਂ ਮਿਲੇ ਸ਼ਾਨਦਾਰ ਸਹਿਯੋਗ ਨੂੰ ਦੇਖਦਿਆਂ, ਰਾਹਤ ਸਮੱਗਰੀ ਇਕੱਠੀ ਕਰਨ ਦੀ ਪ੍ਰਕਿਰਿਆ ਆਉਣ ਵਾਲੇ ਕੁਝ ਦਿਨਾਂ ਤੱਕ ਸਕੂਲ ਦੇ ਵਿਹੜੇ 'ਚ ਜਾਰੀ ਰਹੇਗੀ | ਪਿ੍ੰ: ਰਾਜੀਵ ਕੁਮਾਰ ਸ਼ਰਮਾ ਨੇ ਅਧਿਆਪਕ ਦਿਵਸ 2025 ਦੇ ਮੌਕੇ 'ਤੇ ਆਪਣੇ ਵਿਸ਼ੇਸ਼ ਆਨਲਾਈਨ ਸੰਦੇਸ਼ 'ਚ ਅਧਿਆਪਕਾਂ ਅਤੇ ਵਿਦਿਆਰਥੀ ਪਰਿਸ਼ਦ ਵਲੋਂ ਕੀਤੇ ਗਏ ਇਸ ਯਤਨ ਦੀ ਪ੍ਰਸ਼ੰਸਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਮੀਂਹ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਵਪਾਰੀਆਂ ਨੂੰ ਤੁਰੰਤ ਦੇਵੇ ਰਾਹਤ-ਵਪਾਰ ਮੰਡਲ <br/> ਅਗਲੀ ਖ਼ਬਰ ਅਸੀਮ ਮੁਨੀਰ ਨਵੰਬਰ 2027 ਤੱਕ ਰਹਿਣਗੇ ਪਾਕਿ ਦੇ ਫ਼ੌਜ ਮੁਖੀ-ਰਾਣਾ ਸਨਾਉੱਲਾ
Ad Position 24