18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਨਗਰ ਨਿਗਮ ਨੇ ਅਵਾਰਡਾ ਕੰਪਨੀ ਨੂੰ ਦਿੱਤਾ 10.92 ਕਰੋੜ ਦੀ ਵਸੂਲੀ ਦਾ ਨੋਟਿਸ

Ad Position 21
No active advertisement
ਅਜੀਤ ਡੈਸਕ 06-09-2025
ਅੰਮਿ੍ਤਸਰ, 5 ਸਤੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਵਲੋਂ 22 ਅਕਤੂਬਰ ਨੂੰ ਕੰਮ ਛੱਡ ਕੇ ਜਾ ਰਹੀ ਸਫਾਈ ਵਾਲੀ ਆਵਾਰਡਾ ਕੰਪਨੀ ਨੂੰ 10.92 ਕਰੋੜ ਰੁਪਏ ਵਸੂਲੀ ਦਾ ਨੋਟਿਸ ਕੱਢਿਆ ਗਿਆ ਹੈ | ਜਿਸ ਵਿਚ 5.99 ਕਰੋੜ ਰੁਪਏ ਮਸ਼ੀਨਰੀ 1.17 ਕਰੋੜ ਪੇ ਇਕ ਸਾਲ 'ਚ ਕੰਪਨੀ ਨੂੰ ਕੀਤੇ ਗਏ ਜੁਰਮਾਨੇ ਤੋਂ ਇਲਾਵਾ ਜੀਐਸਟੀ ਅਤੇ ਗਰਾਂਟ ਦੇ ਪੈਸੇ ਸ਼ਾਮਿਲ ਹਨ | ਉਕਤ ਕੰਪਨੀ ਨਾਲ ਕੀਤੇ ਗਏ ਇਕਰਾਰਨਾਮੇ ਮੁਤਾਬਕ ਇਸ ਕੰਪਨੀ ਨੇ 2041 ਤੱਕ ਕੰਮ ਕਰਨਾ ਸੀ ਪਰ ਇਸ ਸਮੇਂ ਤੋਂ ਪਹਿਲਾਂ ਹੀ ਕੰਪਨੀ ਕੰਮ ਛੱਡ ਕੇ ਜਾ ਰਹੀ ਹੈ | ਕੰਪਨੀ ਦੇ ਮਸ਼ੀਨਰੀ ਦੇ ਪੈਸੇ ਕੰਪਨੀ ਵਲੋਂ ਆਪਣੇ ਕੰਮ ਦੇ ਨਾਲ ਨਾਲ ਕਟਵਾਏ ਜਾਣੇ ਸਨ ਪਰ ਹੁਣ ਇਹ ਕੰਪਨੀ ਸਮੇਂ ਤੋਂ ਪਹਿਲਾਂ ਹੀ ਕੰਮ ਛੱਡ ਕੇ ਜਾ ਰਹੀ ਹੈ | ਜਿਸ ਕਰਕੇ ਨਗਰ ਨਿਗਮ ਵਲੋਂ ਇਸ ਕੰਪਨੀ ਤੋਂ ਆਪਣੇ ਪੈਸੇ ਵਸੂਲਣ ਲਈ ਇਸ ਨੂੰ ਨੋਟਿਸ ਕੱਢਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦਫ਼ਤਰ ਦੇ ਬਿਲਡਿੰਗ ਵਿਭਾਗ ਵਿਖੇ ਪਹੁੰਚੀ ਵਿਜੀਲੈਂਸ ਦੀ ਟੀਮ <br/> ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁ: ਸ੍ਰੀ ਕੋਠਾ ਸਾਹਿਬ ਵੱਲਾ ਵਿਖੇ ਸਜਿਆ ਚੌਥਾ ਗੁਰਮਤਿ ਸਮਾ...
Ad Position 24