18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਨਗਰ ਨਿਗਮ ਦਫ਼ਤਰ ਦੇ ਬਿਲਡਿੰਗ ਵਿਭਾਗ ਵਿਖੇ ਪਹੁੰਚੀ ਵਿਜੀਲੈਂਸ ਦੀ ਟੀਮ <br/>

Ad Position 21
No active advertisement
ਅਜੀਤ ਡੈਸਕ 06-09-2025
ਮਾਮਲਾ ਆਰ. ਟੀ. ਆਈ. ਕਾਰਕੁੰਨ ਨੂੰ ਵਿਜ਼ੀਲੈਂਸ ਵਲੋਂ ਹਿਰਾਸਤ 'ਚ ਲੈਣ ਦਾ

ਅੰਮਿ੍ਤਸਰ, 5 ਸਤੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਕੁਝ ਮੁਲਾਜ਼ਮਾਂ ਨਾਲ ਗੱਠਤੋਪ ਕਰਕੇ ਬਿਲਡਿੰਗਾਂ ਦਾ ਨਿਰਮਾਣ ਕਰਨ ਵਾਲੇ ਲੋਕਾਂ ਨੂੰ ਬਲੈਕਮੇਲ ਕਰਨ ਦੇ ਦੋਸ਼ ਤਹਿਤ ਵਿਜੀਲੈਂਸ ਦੀ ਟੀਮ ਵਲੋਂ ਗਿ੍ਫਤਾਰ ਕੀਤੇ ਆਰ. ਟੀ. ਆਈ. ਐਕਟੀਵਿਸਟ ਦੇ ਮਾਮਲੇ ਦੀ ਪੜਤਾਲ ਸੰਬੰਧੀ ਵਿਜੀਲੈਂਸ ਦੀ ਟੀਮ ਅੱਜ ਸਵੇਰੇ ਨਿਗਮ ਦਫ਼ਤਰ ਵਿਖੇ ਪਹੁੰਚੇ | ਸਥਾਨਕ ਰੇਲਵੇ ਿਲੰਕ ਰੋਡ 'ਤੇ ਬਣ ਰਹੀ ਇਕ ਇਮਾਰਤ ਦੀ ਸ਼ਿਕਾਇਤ ਆਰ. ਟੀ. ਆਈ. ਕਾਰਕੁੰਨ ਸੁਰੇਸ਼ ਸ਼ਰਮਾ ਵਲੋਂ ਕੀਤੀ ਜਾ ਰਹੀ ਅਤੇ ਇਸ ਸ਼ਿਕਾਇਤ ਨੂੰ ਵਾਪਸ ਲੈਣ ਦੇ ਬਦਲੇ 'ਚ ਉਕਤ ਬਿਲਡਿੰਗ ਵਾਲੇ ਕੋਲੋਂ ਸੁਰੇਸ਼ ਸ਼ਰਮਾ ਵਲੋਂ ਕਥਿਤ ਤੌਰ 'ਤੇ ਪੈਸੇ ਮੰਗੇ ਜਾ ਰਹੇ ਸਨ | ਜਿਸ ਦੀ ਸ਼ਿਕਾਇਤ ਬਿਲਡਿੰਗ ਮਾਲਕ ਵਲੋਂ ਵਿਜੀਲੈਂਸ ਨੂੰ ਕੀਤੀ, ਜਿਸ 'ਤੇ ਵਿਜੀਲੈਂਸ ਨੇ ਜਾਲ ਵਿਛਾ ਕੇ ਵੀਰਵਾਰ ਨੂੰ ਸੁਰੇਸ਼ ਸ਼ਰਮਾ ਨੂੰ ਹਿਰਾਸਤ ਵਿਚ ਲੈ ਗਿਆ | ਨਗਰ ਨਿਗਮ ਦੇ ਨਾਲ ਇਹ ਮਾਮਲਾ ਜੁੜੇ ਹੋਣ ਕਰਕੇ ਇਸ ਮਾਮਲੇ ਦੀ ਪੜਤਾਲ ਕਰਨ ਲਈ ਵਿਜੀਲੈਂਸ ਦੀ ਟੀਮ ਅੱਜ ਸਵੇਰੇ 9.55 ਵਜੇ ਨਿਗਮ ਦੇ ਬਿਲਡਿੰਗ ਵਿਭਾਗ ਦੇ ਦਫ਼ਤਰ ਵਿਖੇ ਪਹੁੰਚੀ | ਇਸ ਦੌਰਾਨ ਇਸ ਟੀਮ ਵਲੋਂ ਕੁਝ ਮੁਲਾਜ਼ਮਾਂ ਤੋਂ ਪੁਛਗਿੱਛ ਵੀ ਕੀਤੀ | ਇਸ ਦੌਰਾਨ ਉਕਤ ਬਿਲਡਿੰਗ ਦਾ ਰਿਕਾਰਡ ਮੰਗਿਆ ਗਿਆ | ਸੰਬੰਧਿਤ ਬਿਲਡਿੰਗ ਇੰਸਪੈਕਟਰ ਸੁਖਵਿੰਦਰ ਸ਼ਰਮਾ ਨੂੰ ਉਸ ਦੇ ਬਿਆਨ ਕਲਮਬੰਦ ਕਰਨ ਲਈ ਵਿਜੀਲੈਂਸ ਦੀ ਟੀਮ ਆਪਣੇ ਨਾਲ ਲੈ ਗਈ | ਜਿਸ ਦੇ ਬਿਆਨ ਕਲਮਬੰਦ ਕਰਕੇ ਵਾਪਸ ਭੇਜ ਦਿੱਤਾ ਗਿਆ | ਇਹ ਵੀ ਪਤਾ ਲੱਗਾ ਹੈ ਕਿ ਸੰਬੰਧਿਤ ਏ. ਟੀ. ਪੀ. ਨੂੰ ਵੀ ਵਿਜੀਲੈਂਸ ਦੀ ਟੀਮ ਵਲੋਂ ਆਪਣੇ ਦਫਤਰ ਸੱਦਿਆ ਗਿਆ ਜਿਸ ਦੇ ਬਿਆਨ ਵੀ ਦਰਜ ਕੀਤੇ ਗਏ ਹਨ ਅਤੇ ਉਸ ਕੋਲੋਂ ਸੰਬੰਧਿਤ ਬਿਲਡਿੰਗ ਦਾ ਰਿਕਾਰਡ ਜਮ੍ਹਾਂ ਕਰਵਾਉਣ ਵੀ ਕਿਹਾ ਗਿਆ ਹੈ | ਜੋ ਜਮ੍ਹਾਂ ਕਰਵਾਉਣ ਲਈ ਉਸ ਵਲੋਂ ਸੋਮਵਾਰ ਦਾ ਸਮਾਂ ਮੰਗਿਆ ਹੈ | ਇਥੇ ਇਹ ਦਸਣਾ ਬਣਦਾ ਹੈ ਕਿ ਉਪਰੋਕਤ ਮਾਮਲੇ ਤੋਂ ਬਾਅਦ ਅੱਜ ਨਗਰ ਨਿਗਮ ਦੇ ਬਿਲਡਿੰਗ ਵਿਭਾਗ 'ਚ ਛੁੱਟੀ ਵਰਗਾ ਮਾਹੌਲ ਦਿਖਾਈ ਦੇ ਰਿਹਾ ਸੀ | ਜਿਸ ਦਫ਼ਤਰ ਵਿਖੇ ਅਕਸਰ ਰੌਣਕਾਂ ਲੱਗੀਆਂ ਹੁੰਦੀਆਂ ਸਨ ਅੱਜ ਉਥੇ ਬੇਰੌਣਕੀ ਬਣੀ ਰਹੀ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਦੀ ਡੀ. ਸੀ. ਸਾਕਸ਼ੀ ਸਾਹਨੀ ਦੀ ਚੁਫੇਰਿਓਾ ਹੋ ਰਹੀ ਹੈ ਸ਼ਲਾਘਾ <br/> ਅਗਲੀ ਖ਼ਬਰ ਨਗਰ ਨਿਗਮ ਨੇ ਅਵਾਰਡਾ ਕੰਪਨੀ ਨੂੰ ਦਿੱਤਾ 10.92 ਕਰੋੜ ਦੀ ਵਸੂਲੀ ਦਾ ਨੋਟਿਸ
Ad Position 24