20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਆਈਆਰਸੀਟੀਸੀ ਵਲੋਂ 'ਚਾਰ ਜਯੋਤਿ੍ਲਿੰਗ ਅਤੇ ਸਟੈਚੂ ਆਫ਼ ਯੂਨਿਟੀ' ਯਾਤਰਾ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 22-09-2025
ਅੰਮਿ੍ਤਸਰ, 21 ਸਤੰਬਰ (ਗਗਨਦੀਪ ਸ਼ਰਮਾ)-ਆਈਆਰਸੀਟੀਸੀ ਵਲੋਂ (ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਿਟਿਡ) ਵਲੋਂ 'ਚਾਰ ਜਯੋਤਿ੍ਲਿੰਗ ਅਤੇ ਸਟੈਚੂ ਆਫ਼ ਯੂਨਿਟੀ' ਦੀ ਯਾਤਰਾ ਕਰਵਾਉਣ ਲਈ 'ਭਾਰਤ ਗੌਰਵ' ਵਿਸ਼ੇਸ਼ ਸੈਲਾਨੀ ਰੇਲ ਗੱਡੀ ਚਲਾਈ ਜਾ ਰਹੀ ਹੈ, ਜੋ ਕਿ 25 ਅਕਤੂਬਰ ਨੂੰ ਰਵਾਨਾ ਹੋਵੇਗੀ ਅਤੇ 2 ਨਵੰਬਰ 2025 ਨੂੰ ਵਾਪਸੀ ਕਰੇਗੀ | ਸਭ ਤੋਂ ਵਿਸ਼ੇਸ਼ ਗੱਲ ਇਹ ਹੈ ਕਿ ਇਸ ਇਤਿਹਾਸਿਕ ਯਾਤਰਾ ਦੀ ਸ਼ੁਰੂਆਤ ਗੁਰੂਆਂ-ਪੀਰਾਂ ਦੀ ਚਰਨ ਛੂਹ ਧਰਤੀ ਅੰਮਿ੍ਤਸਰ ਤੋਂ ਹੋਵੇਗੀ, ਜਿਸ ਲਈ ਹੁਣ ਤੱਕ 300 ਦੇ ਕਰੀਬ ਸੀਟਾਂ ਬੁੱਕ ਹੋ ਚੁੱਕੀਆਂ ਹਨ |
ਆਈਆਰਸੀਟੀਸੀ ਦੇ ਜੁਆਇੰਟ ਜਨਰਲ ਮੈਨੇਜਰ (ਟੂਰਿਜ਼ਮ) ਵਾਯੂ ਐੱਨ. ਸ਼ੁਕਲਾ ਨੇ ਅੰਮਿ੍ਤਸਰ ਰੇਲਵੇ ਸਟੇਸ਼ਨ ਵਿਖੇ ਹੋਏ ਪੱਤਰਕਾਰ ਸੰਮੇਲਨ ਦੌਰਾਨ ਇਹ ਅਹਿਮ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਰੇਲ ਗੱਡੀ ਰਾਹੀਂ ਚਾਰ ਜਯੋਤਿ੍ਲਿੰਗ ਮੰਦਰ-ਮਹਾਕਾਲੇਸ਼ਵਰ (ਉਜੈਨ), ਓਮਕਾਰੇਸ਼ਵਰ (ਇੰਦੌਰ), ਨਾਗੇਸ਼ਵਰ ਅਤੇ ਦਵਾਰਕਾਧੀਸ਼ (ਦਵਾਰਕਾ) ਅਤੇ ਸੋਮਨਾਥ (ਵੇਰਾਵਲ) ਦੇ ਦਰਸ਼ਨ ਕਰਵਾਉਣ ਦੇ ਨਾਲ-ਨਾਲ ਕੇਵਡੀਆਂ 'ਚ 'ਸਟੈਚੂ ਆਫ਼ ਯੂਨਿਟੀ' ਦੀ ਸੈਰ ਕਰਵਾਈ ਜਾਵੇਗੀ | ਮਤਲਬ ਕਿ ਇਕੋ ਯਾਤਰਾ 'ਚ ਸ਼ਰਧਾ ਅਤੇ ਰਾਸ਼ਟਰੀ ਮਾਣ ਦਾ ਅਨੁਭਵ ਮਹਿਸੂਸ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਰੇਲ ਗੱਡੀ 'ਚ ਸਲੀਪਰ (ਇਕਾਨਮੀ) 640, 3 ਏ. ਸੀ. (ਸਟੈਂਡਰਡ) 70 ਅਤੇ 2 ਏ. ਸੀ. (ਕੰਫਰਟ) 52 ਸੀਟਾਂ ਉਪਲਬੱਧ ਹੋਣਗੀਆਂ, ਜਿਸ ਲਈ ਅੰਮਿ੍ਤਸਰ, ਜਲੰਧਰ ਸ਼ਹਿਰ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਛਾਉਣੀ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ, ਦਿੱਲੀ ਛਾਉਣੀ ਅਤੇ ਰੇਵਾੜੀ ਆਦਿ ਬੋਰਡਿੰਗ ਪੁਆਇੰਟ/ਸਟੇਸ਼ਨ ਰੱਖੇ ਗਏ ਹਨ | ਉਨ੍ਹਾਂ ਦੱਸਿਆ ਕਿ ਸਲੀਪਰ (ਇਕਾਨਮੀ) ਕੋਚ 'ਚ ਸਫਰ ਕਰਨ ਲਈ 19,555 ਰੁਪਏ, 3 ਏ. ਸੀ. (ਸਟੈਂਡਰਡ) ਲਈ 27,815 ਰੁਪਏ ਅਤੇ 2 ਏ. ਸੀ. (ਕੰਫਰਟ) ਲਈ 39,410 ਰੁਪਏ ਪ੍ਰਤੀ ਯਾਤਰੀ ਪੈਕੇਜ ਨਿਰਧਾਰਿਤ ਕੀਤਾ ਗਿਆ ਹੈ | ਇਸ ਪੈਕੇਜ ਵਿਚ ਕਨਫਰਮ ਰੇਲ ਟਿਕਟ, ਸਾਰੇ ਖਾਣੇ (ਚਾਹ, ਨਾਸ਼ਤਾ, ਦੁਪਹਿਰ ਅਤੇ ਰਾਤ ਦਾ ਖਾਣਾ), ਡਬਲ ਟਿ੍ਪਲ ਸ਼ੇਅਰਿੰਗ ਦੇ ਆਧਾਰ 'ਤੇ ਆਰਾਮਦਾਇਕ ਰਿਹਾਇਸ਼, ਬੱਸ ਰਾਹੀਂ ਟਰਾਂਸਫਰ ਅਤੇ ਸੈਰ ਸਪਾਟਾ, ਆਨਬੋਰਡ ਐਸਕੋਰਟ, ਹਾਊਸਕੀਪਿੰਗ, ਸੁਰੱਖਿਆ ਅਤੇ ਪੈਰਾ ਮੈਡੀਕਲ ਸਹਾਇਤਾ ਆਦਿ ਸ਼ਾਮਿਲ ਹੋਵੇਗਾ | ਸ੍ਰੀ ਸ਼ੁਕਲਾ ਨੇ ਦੱਸਿਆ ਕਿ ਆਈਆਰਸੀਟੀਸੀ ਦੀ ਵੈੱਬਸਾਈਟ, ਚੰਡੀਗੜ੍ਹ ਦਫਤਰ ਜਾਂ ਅਧਿਕਾਰਤ ਏਜੰਟਾਂ ਰਾਹੀਂ ਇਸ ਯਾਤਰਾ ਲਈ ਬੁਕਿੰਗ ਕੀਤੀ ਜਾ ਸਕਦੀ ਹੈ | ਇਸ ਮੌਕੇ ਸੀ.

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਮੀਟਿੰਗ ਅਗਲੀ ਖ਼ਬਰ ਨਗਰ ਨਿਗਮ ਦੀ ਖੁੱਲ੍ਹੀ ਨੀਂਦ <br/>
Ad Position 24