ਮਾਮਲਾ ਜਾਅਲੀ ਵਸੀਅਤ ਬਣਾਉਣ ਦਾ ਸਬ ਰਜਿਸਟਰਾਰ ਸਮੇਤ 6 ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ <br/>
ਅਜੀਤ ਡੈਸਕ
24-09-2025
ਅੱਜ ਅਜੀਤ ਉਪ ਦਫਤਰ ਵਿਖੇ ਪੁੱਜੇ ਰਬਿੰਦਰਪ੍ਰੀਤ ਸਿੰਘ ਨੇ ਐੱਫ. ਆਈ.ਆਰ. ਦੀ ਕਾਪੀ ਦਿਖਾਉਂਦਿਆਂ ਤੇ ਉਕਤ ਦੋਵੇਂ ਪ੍ਰਸਾਸ਼ਨਿਕ ਤੇ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਦਸਿਆ ਕਿ ਡੀ. ਸੀ. ਅੰਮਿ੍ਤਸਰ ਵਲੋਂ ਡੀ. ਐੱਸ. ਪੀ. ਅਜਨਾਲਾ ਤੋਂ ਥਾਣਾ ਰਮਦਾਸ ਇਹ ਹੁਕਮ ਦਿੱਤੇ ਗਏ ਸਨ ਪਰ ਮੁਲਜ਼ਮਾਂ ਵਲੋਂ ਵੱਡੇ ਪੱਧਰ 'ਤੇ ਪੁਲਿਸ ਨਾਲ ਮੇਲਜੋਲ ਕਰ ਲਿਆ ਗਿਆ ਸੀ ਜਿਸ ਕਾਰਨ ਪੁਲਿਸ ਅਧਿਕਾਰੀ ਵਲੋਂ ਨਾ ਤਾਂ ਸਰਕਾਰ ਦੇ ਹੁਕਮਾਂ 'ਤੇ ਅਮਲ ਕੀਤਾ ਅਤੇ ਹੋ ਰਹੀ ਬੇਇਨਸਾਫੀ ਖਿਲਾਫ ਉਹ ਡੀ ਸੀ ਸ੍ਰੀਮਤੀ ਸਾਕਸ਼ੀ ਸਾਹਨੀ ਤੇ ਡੀ ਆਈ ਜੀ ਬਾਰਡਰ ਰੇਂਜ ਸ: ਨਾਨਕ ਸਿੰਘ ਕੋਲ ਪੇਸ਼ ਹੋਏ ਤੇ ਸਾਰੀ ਹੱਡ ਬੀਤੀ ਦੱਸੀ | ਡੀ.ਆਈ. ਜੀ. ਸ: ਨਾਨਕ ਸਿੰਘ ਨੇ ਤੁਰੰਤ ਕਾਰਵਾਈ ਕਰਨ ਅਤੇ ਇਨਸਾਫ ਦੇਣ ਦਾ ਭਰੋਸਾ ਪੀੜਤ ਪਰਿਵਾਰ ਨੂੰ ਦਿੱਤਾ ਸੀ ਜਿਸ ਉਪਰੰਤ ਹੁਣ ਪੁਲਿਸ ਵਲੋਂ ਕਾਰਵਾਈ ਕਰਦਿਆਂ ਥਾਣਾ ਰਮਦਾਸ ਵਿਖੇ ਹਰਫੂਲ ਸਿੰਘ ਸਬ ਰਜਿਸਟਰਾਰ ਰਮਦਾਸ, ਜਗਜੀਤ ਸਿੰਘ ਤਕਨੀਕੀ ਸਹਾਇਕ, ਗੁਰਦਿਆਲ ਸਿੰਘ, ਰਛਪਾਲ ਸਿੰਘ, ਸਰਵਨ ਸਿੰਘ, ਹਰਪਾਲ ਸਿੰਘ ਖਿਲਾਫ ਧੋਖਧਾੜੀ ਦੇ ਦੋਸ਼ਾਂ ਤਹਿਤ ਪਰਚਾ ਕਰਕੇ ਨਾਮਜ਼ਦ ਕਰ ਲਿਆ ਗਿਆ ਹੈ | ਰਬਿੰਦਰਪ੍ਰੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਮਾਤਾ ਸ੍ਰੀਮਤੀ ਇਕਬਾਲ ਕੌਰ ਵਾਸੀ ਡੇਰਾ ਬਾਬਾ ਨਾਨਕ ਦੀ ਪੁਸ਼ਤੈਨੀ ਜ਼ਮੀਨ ਹੜੱਪਣ ਲਈ ਭੂ ਮਾਫੀਆ ਨੇ ਤਹਿਸੀਲ ਰਮਦਾਸ ਦੇ ਮਾਲ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਉਨ੍ਹਾਂ ਦੀ ਇਕ ਰਿਸ਼ਤੇਦਾਰ ਔਰਤ ਦੀ ਫੋਟੋ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਕੰਪਿਊਟਰ 'ਚ ਕਾਪੀ ਕਰਕੇ ਜਾਅਲੀ ਵਸੀਅਤ ਤਿਆਰ ਕਰ ਲਈ ਸੀ |