09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜੀ. ਐੱਸ. ਟੀ. ਸਲੈਬਾਂ 'ਚ ਕੀਤੇ ਗਏ ਬਦਲਾਅ ਨਾਲ ਵਧੇਰੇ ਵਰਗਾਂ ਨੂੰ ਲਾਭ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਜੀ. ਐਸ. ਟੀ. ਦੀ ਦਰ 12 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰਨ ਦਾ ਫ਼ੈਸਲਾ ਸ਼ਲਾਘਾਯੋਗ-ਰਸ਼ਮੀ ਜੈਨ
ਜੀ. ਐਸ. ਟੀ. ਸਲੈਬ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਤਿਆਰ ਕਰਨ ਦੇ ਫੈਸਲੇ ਨੂੰ ਰਸ਼ਮੀ ਜੈਨ ਨੇ ਕੇਂਦਰ ਸਰਕਾਰ ਦਾ ਸ਼ਲਾਘਾਯੋਗ ਕਦਮ ਦੱਸਿਆ | ਉਨ੍ਹਾਂ ਕਿਹਾ ਕਿ ਇਸ ਕਦਮ ਤੋਂ ਹਰ ਪਰਿਵਾਰ ਦੇ ਬਜਟ 'ਤੇ ਸਕਾਰਾਤਮਕ ਪ੍ਰਭਾਵ ਪੈਣਗੇ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ 'ਚ ਮਹਿੰਗਾਈ ਹਰ ਕਿਸੇ ਲਈ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ | ਅਜਿਹੇ 'ਚ ਟੈਕਸ 'ਚ ਕਟੌਤੀ ਹੋਣ ਨਾਲ ਇਸਦਾ ਸਿੱਧਾ ਫਾਇਦਾ ਆਮ ਜਨਤਾ ਨੂੰ ਮਿਲੇਗਾ |


ਜੀ. ਐੱਸ. ਟੀ. ਸਲੈਬਾਂ ਦੀਆਂ ਦਰਾਂ 'ਚ ਫਰਕ ਨਾ ਕਰ ਕੇ ਇਸ ਨੂੰ ਇਕ ਸਾਮਾਨ ਕਰੇ ਸਰਕਾਰ-ਰਾਜੀਵ ਖੰਨਾ
ਟੈਕਸਟਾਈਲ ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੀਵ ਖੰਨਾ ਨੇ ਕਿਹਾ ਕਿ ਸਰਕਾਰ ਵਲੋਂ ਕਪੜੇ 'ਤੇ 5 ਫੀਸਦੀ ਅਤੇ ਧਾਗੇ 'ਤੇ 12 ਫੀਸਦੀ ਜੀ. ਐੱਸ. ਟੀ. ਵਸੂਲਿਆ ਜਾਂਦਾ ਸੀ, ਲੇਕਿਨ ਹੁਣ ਧਾਗੇ 'ਤੇ 12 ਤੋਂ 5 ਫੀਸਦੀ ਜੀ. ਐੱਸ. ਟੀ. ਦੀ ਦਰ ਕਰ ਦਿੱਤੀ ਹੈ, ਜੋ ਕਿ ਸਰਕਾਰ ਦਾ ਸ਼ਲਾਘਾਯੋਗ ਫੈਸਲਾ ਹੈ, ਲੇਕਿਨ ਗਾਰਮੈਂਟਸ 'ਚ ਮੈਨੂਫੈਕਚਰਰ ਨੂੰ ਕੋਈ ਫਾਇਦਾ ਨਹੀਂ ਦੇਖਣ ਨੂੰ ਮਿਲ ਰਿਹਾ | ਖੰਨਾ ਨੇ ਕਿਹਾ ਕਿ ਹੁਣ ਸਰਕਾਰ ਨੇ 2500 ਰੁਪਏ ਤੋਂ ਉਪਰ ਦੇ ਉਤਪਾਦਾਂ 'ਤੇ 18 ਫੀਸਦੀ ਜੀ. ਐਸ. ਟੀ. ਲੱਗਾ ਦਿੱਤਾ ਹੈ, ਜੋ ਕਿ ਸਰਕਾਰ ਦਾ ਗਲਤ ਫੈਸਲਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜੀ. ਐੱਸ. ਟੀ. ਸਲੈਬਾਂ ਦੀਆਂ ਦਰਾਂ 'ਚ ਫਰਕ ਨਾ ਕਰਕੇ ਇਸ ਨੂੰ ਇਕ ਸਮਾਨ ਕਰਨਾ ਚਾਹੀਦਾ ਸੀ |


ਸਰਕਾਰ ਦੇ ਨਵੇਂ ਜੀ. ਐਸ. ਟੀ. ਫੈਸਲੇ ਦਾ ਪ੍ਰਚੂਨ ਵਿਕਰੇਤਾ ਨੂੰ ਨਾ ਫਾਇਦਾ ਨਾ ਨੁਕਸਾਨ-ਨਵਲ ਕਿਸ਼ੋਰ ਬਾਨੀਆ
ਅੰਮਿ੍ਤਸਰ ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਨਵਲ ਕਿਸ਼ੋਰ ਬਾਨੀਆ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੀ. ਐਸ. ਟੀ. ਫੈਸਲੇ ਦਾ ਪ੍ਰਚੂਨ ਵਿਕਰੇਤਾ ਨੂੰ ਨਾ ਫਾਇਦਾ ਅਤੇ ਨਾ ਹੀ ਨੁਕਸਾਨ ਹੈ, ਲੇਕਿਨ ਆਮ ਜਨਤਾ ਨੂੰ ਇਸਦਾ ਜ਼ਰੂਰ ਫਾਇਦਾ ਮਿਲੇਗਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਹਿਲਾਂ ਜੀ. ਐਸ. ਟੀ. ਨੂੰ ਲੈ ਕੇ 4 ਸਲੈਬ 5 ਫੀਸਦੀ, 12 ਫੀਸਦੀ, 18 ਫੀਸਦੀ ਅਤੇ 28 ਫੀਸਦੀ ਬਣਾਏ ਗਏ ਸਨ, ਲੇਕਿਨ ਨਵੇਂ ਫੈਸਲੇ ਅਨੁਸਾਰ ਹੁਣ ਸਿਰਫ਼ ਦੋ ਸਲੈਬ 5 ਫੀਸਦੀ ਅਤੇ 18 ਫੀਸਦੀ ਹੀ ਰਹਿ ਗਏ ਹਨ, ਜਿਸ ਨਾਲ ਪ੍ਰਚੂਨ ਵਿਕਰੇਤਾ ਨੂੰ ਕੁਝ ਰਾਹਤ ਮਿਲੇਗੀ |


ਪਰਿਵਾਰਕ ਜ਼ਰੂਰਤਾਂ ਨੂੰ ਪੂਰਾ ਕਰਨਾ ਆਸਾਨ ਹੋ ਜਾਵੇਗਾ-ਨੀਤੂ ਜੈਨ
ਜੀ. ਐੱਸ. ਟੀ. ਸਲੈਬਾਂ 'ਚ ਕੀਤੇ ਬਦਲਾਅ 'ਤੇ ਆਪਣੇ ਵਿਚਾਰ ਦਿੰਦੇ ਹੋਏ ਨੀਤੂ ਜੈਨ ਨੇ ਕਿਹਾ ਕਿ ਘਰੇਲੂ ਔਰਤਾਂ ਹਰ ਮਹੀਨੇ ਆਪਣੇ ਖ਼ਰਚਿਆਂ ਅਤੇ ਬੱਚਤਾਂ ਦਾ ਹਿਸਾਬ ਲਗਾਉਂਦੀਆਂ ਹਨ | ਰਸੋਈ ਤੋਂ ਲੈ ਕੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਤੱਕ, ਥੋੜ੍ਹੀ ਜਿਹੀ ਬੱਚਤ ਵੀ ਮਹੱਤਵਪੂਰਨ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਦਵਾਈਆਂ, ਦੁੱਧ, ਰਾਸ਼ਨ, ਬਿਜਲੀ ਅਤੇ ਪਾਣੀ ਦੇ ਬਿੱਲ ਇਨ੍ਹੀਂ ਦਿਨੀਂ ਇੰਨੇ ਵੱਧ ਗਏ ਹਨ ਕਿ ਉਨ੍ਹਾਂ 'ਤੇ ਲਗਾਤਾਰ ਦਬਾਅ ਹੈ | ਟੈਕਸ ਘਟਾਉਣ ਨਾਲ ਕੁਝ ਰਾਹਤ ਮਿਲੇਗੀ, ਜਿਸ ਨਾਲ ਪਰਿਵਾਰਕ ਜ਼ਰੂਰਤਾਂ ਨੂੰ ਪੂਰਾ ਕਰਨਾ ਆਸਾਨ ਹੋ ਜਾਵੇਗਾ |


ਅੰਮਿ੍ਤਸਰ, 23 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਕੇਂਦਰ ਸਰਕਾਰ ਵਲੋਂ ਜੀ. ਐੱਸ. ਟੀ. ਸਲੈਬਾਂ 'ਚ ਕੀਤੇ ਗਏ ਬਦਲਾਅ ਦੇਸ਼ 'ਚ ਲਾਗੂ ਹੋ ਗਏ ਹਨ | ਨਵੇਂ ਜੀ. ਐੱਸ. ਟੀ. ਸਲੈਬਾਂ ਦੇ ਲਾਗੂ ਹੋਣ ਤੋਂ ਬਾਅਦ ਇਸਦਾ ਸਿੱਧਾ ਅਸਰ ਜਨਤਾ ਦੀ ਜੇਬ 'ਤੇ ਪਵੇਗਾ | ਸਰਕਾਰ ਨੇ 5 ਫੀਸਦੀ, 12 ਫੀਸਦੀ, 18 ਫੀਸਦੀ ਅਤੇ 28 ਫੀਸਦੀ ਦੇ ਚਾਰ ਸਲੈਬਾਂ ਨੂੰ ਘਟਾ ਕੇ ਸਿਰਫ਼ 5 ਫੀਸਦੀ ਅਤੇ 18 ਫੀਸਦੀ ਦੇ ਦੋ ਸਲੈਬ ਕਰ ਦਿੱਤੇ ਹਨ | ਜਦਕਿ ਲਗਜ਼ਰੀ ਉਤਪਾਦਾਂ ਲਈ ਇਕ ਵਿਸ਼ੇਸ਼ 40 ਫੀਸਦੀ ਸਲੈਬ ਬਣਾਇਆ ਗਿਆ ਹੈ | ਇਸ ਸੰਬੰਧੀ ਜੀ. ਐੱਸ. ਟੀ. ਸਲੈਬਾਂ 'ਚ ਕੀਤੇ ਬਦਲਾਅ 'ਤੇ 'ਅਜੀਤ' ਵਲੋਂ ਆਮ ਜਨਤਾ ਅਤੇ ਕਾਰੋਬਾਰੀਆਂ ਦੇ ਵਿਚਾਰਾਂ ਨੂੰ ਵੀ ਜਾਣਿਆ ਗਿਆ |


Ad Position 22
No active advertisement
ਪਿਛਲੀ ਖ਼ਬਰ ਗਨੀਵ ਮਜੀਠੀਆ ਦੀ ਅਗਵਾਈ ਹੇਠ ਵਰਕਰ ਹੜ੍ਹ ਪੀੜਤਾਂ ਦੀ ਘਰ ਘਰ ਜਾ ਕੇ ਕਰ ਰਹੇ ਮਦਦ-ਸੰਦੀਪ ਉਦੋਕੇ <br/> ਅਗਲੀ ਖ਼ਬਰ 'ਸਿਫ਼ਤੀ ਦਾ ਘਰ' ਦੇ ਬਾਨੀ ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸੰਬੰਧੀ ਸ਼੍ਰੋਮਣੀ ਕਮੇਟੀ ਤੇ ਜ਼ਿਲ੍ਹਾ...
Ad Position 24