13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਜੀ. ਐੱਸ. ਟੀ. ਘਟਾਉਣ ਤੋਂ ਬਾਅਦ ਦਵਾਈਆਂ ਦੀ ਕੀਮਤ 'ਚ ਆਵੇਗੀ ਗਿਰਾਵਟ

Ad Position 21
No active advertisement
ਕੇਂਦਰ ਸਰਕਾਰ ਵਲੋਂ ਦਵਾਈਆਂ 'ਤੇ ਘਟਾਈਆਂ ਗਈਆਂ ਜੀ. ਐੱਸ. ਟੀ. ਦਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਸੰਜੀਵ ਭਾਟੀਆ ਅਤੇ ਸੰਜੀਵ ਜੈਨ | ਤਸਵੀਰ : ਨਿਰਮਲ ਸਟੂਡੀਓ <br/> 25-09-2025
ਅੰਮਿ੍ਤਸਰ, 24 ਸਤੰਬਰ (ਸੁਰਿੰਦਰ ਕੋਛੜ)-ਕੇਂਦਰ ਸਰਕਾਰ ਵਲੋਂ ਦਵਾਈਆਂ 'ਤੇ ਘਟਾਈਆਂ ਗਈਆਂ ਜੀ. ਐੱਸ. ਟੀ. (ਵਸਤੂਆਂ ਅਤੇ ਸੇਵਾਵਾਂ ਟੈਕਸ) ਦਰਾਂ ਨਾਲ ਬਾਜ਼ਾਰ 'ਚ ਜੀਵਨ ਰੱਖਿਅਕ ਦਵਾਈਆਂ ਸਮੇਤ ਹੋਰ ਦਵਾਈਆਂ ਸਸਤੀਆਂ ਹੋ ਜਾਣਗੀਆਂ | ਇਸ ਨਾਲ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਫ਼ਾਇਦਾ ਹੋਵੇਗਾ ਜਿਨ੍ਹਾਂ ਦਾ ਜੀਵਨ ਰੱਖਿਅਕ ਦਵਾਈਆਂ ਮਹਿੰਗੇ ਭਾਅ 'ਤੇ ਖ਼ਰੀਦਣ ਕਾਰਨ ਬਜਟ ਵਿਗੜ ਰਿਹਾ ਸੀ | ਅੰਮਿ੍ਤਸਰ ਕੈਮਿਸਟ ਐਸੋਸੀਏਸ਼ਨ (ਰਿਟੇਲ ਵਿੰਗ) ਦੇ ਪ੍ਰਧਾਨ ਸੰਜੀਵ ਭਾਟੀਆ ਅਤੇ ਜਨਰਲ ਸਕੱਤਰ ਸੰਜੀਵ ਜੈਨ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਜਿਨ੍ਹਾਂ ਦਵਾਈਆਂ 'ਤੇ ਜੀ. ਐੱਸ. ਟੀ. 12 ਫ਼ੀਸਦੀ ਜਾਂ 18 ਫ਼ੀਸਦੀ ਵਸੂਲੀ ਜਾ ਰਹੀ ਸੀ, ਹੁਣ ਘਟਾ ਕੇ 5 ਫ਼ੀਸਦੀ ਕਰ ਦਿੱਤੀ ਗਈ ਹੈ | ਇਸੇ ਤਰ੍ਹਾਂ 5 ਫ਼ੀਸਦੀ ਟੈਕਸ ਵਾਲੀਆਂ ਦਵਾਈਆਂ 'ਤੇ ਹੁਣ ਕੋਈ ਕਰ ਨਹੀਂ ਲਗਾਇਆ ਜਾਵੇਗਾ | ਉਕਤ ਕੈਮਿਸਟ ਆਗੂਆਂ ਨੇ ਦੱਸਿਆ ਕਿ ਦਵਾਈਆਂ ਅਤੇ ਮੈਡੀਕਲ ਉਪਕਰਨਾਂ 'ਤੇ ਜੀ. ਐੱਸ. ਟੀ. 'ਚ ਆਈ ਕਮੀ ਨਾਲ ਕੀਮਤਾਂ ਵਿਚ ਗਿਰਾਵਟ ਆਵੇਗੀ | ਦੱਸਿਆ ਜਾ ਰਿਹਾ ਹੈ ਕਿ ਪ੍ਰਚੂਨ ਫਾਰਮੇਸੀਆਂ ਪੁਰਾਣੀ 12 ਅਤੇ 18 ਫ਼ੀਸਦੀ ਸਲੇਬ 'ਤੇ ਖ਼ਰੀਦੀਆਂ ਦਵਾਈਆਂ 'ਤੇ ਵੱਧ ਤੋਂ ਵੱਧ ਪ੍ਰਚੂਨ ਕੀਮਤ (ਐੱਮ. ਆਰ. ਪੀ.) 'ਤੇ 7 ਤੋਂ 13 ਫ਼ੀਸਦੀ ਤੱਕ ਛੋਟ ਦੇਣਗੀਆਂ | ਦਰਾਂ 'ਚ ਹੋਏ ਬਦਲਾਅ ਨਾਲ ਥਰਮਾਮੀਟਰ, ਡਾਇਗਨੌਸਟਿਕ ਕਿੱਟਾਂ, ਰੀਐਜੈਂਟ, ਗਲੂਕੋਮੀਟਰ ਅਤੇ ਟੈਸਟ ਸਟਿ੍ਪਸ ਵਰਗੇ ਉਪਕਰਨ ਵੀ ਸਸਤੇ ਹੋ ਜਾਣਗੇ | ਪ੍ਰਾਪਤ ਜਾਣਕਾਰੀ ਅਨੁਸਾਰ ਕੈਮਿਸਟ ਐਸੋਸੀਏਸ਼ਨ ਨੇ ਦਵਾਈ ਡੀਲਰਾਂ ਨੂੰ ਛੋਟ 'ਤੇ ਦਵਾਈਆਂ ਵੇਚਣ ਦੇ ਨਿਰਦੇਸ਼ ਦਿੱਤੇ ਹਨ |
Ad Position 22
No active advertisement
ਪਿਛਲੀ ਖ਼ਬਰ ਜੀਵਨ ਰੱਖਿਅਕ ਦਵਾਈਆਂ ਖ਼ਰੀਦਣ ਵਾਲੇ ਗਾਹਕਾਂ ਨੂੰ ਮਿਲੇਗਾ ਜ਼ਿਆਦਾ ਫ਼ਾਇਦਾ ਜੀ. ਐੱਸ. ਟੀ. ਘਟਾਉਣ ਤੋਂ ਬਾਅਦ ਦਵਾ... ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਕਿਰਤੀ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸ਼ਰਧਾ ਸਹਿਤ...
Ad Position 24