13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਬਾਬਾ ਸ਼ੇਖ ਫਰੀਦ ਦੇ ਆਗਮਨ ਦਿਵਸ ਨੂੰ ਸਮਰਪਿਤ ਕੌਮਾਂਤਰੀ ਪੰਜਾਬੀ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 25-09-2025
ਅੰਮਿ੍ਤਸਰ, 24 ਸੰਤਬਰ (ਹਰਮਿੰਦਰ ਸਿੰਘ)-12ਵੀਂ ਸਦੀ ਦੇ ਮਹਾਨ ਸੂਫੀ ਦਰਵੇਸ਼ ਬਾਬਾ ਸ਼ੇਖ ਫ਼ਰੀਦ ਦੇ ਆਗਮਨ ਦਿਵਸ 'ਤੇ ਜਨਵਾਦੀ ਲੇਖਕ ਸੰਘ ਵਲੋਂ ਆਤਮ ਪਬਲਿਕ ਸਕੂਲ ਇਸਲਾਮਾਬਾਦ ਦੇ ਸਹਿਯੋਗ ਨਾਲ ਕੌਮਾਂਤਰੀ ਪੰਜਾਬੀ ਮਾਤ-ਭਾਸ਼ਾ ਦਿਵਸ ਮਨਾਇਆ ਗਿਆ | ਸਕੂਲ ਦੇ ਮੁਖੀ ਪ੍ਰਤੀਕ ਸਹਿਦੇਵ ਅਤੇ ਅੰਕਿਤਾ ਸਹਿਦੇਵ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਵਿਦਵਾਨ ਸਾਹਿਤਕਾਰ ਵਿਦਿਆਰਥੀਆਂ ਨਾਲ ਮਾਤ ਭਾਸ਼ਾ ਪ੍ਰਤੀ ਸੰਵਾਦ ਰਚਾਉਂਦੇ ਹਨ | ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਬਾਬਾ ਸ਼ੇਖ ਫਰੀਦ ਨੂੰ ਅਕੀਦਤ ਭੇਟ ਕਰਦਿਆਂ ਕਿਹਾ ਕਿ ਇਨ੍ਹਾਂ ਗੁਰੂਆਂ, ਪੀਰਾਂ, ਸੂਫੀਆਂ, ਸੰਤਾਂ ਅਤੇ ਨਾਥਾਂ-ਜੋਗੀਆਂ ਵਲੋਂ ਸਦੀਆਂ ਪਹਿਲਾਂ ਵਰਤੋਂ-ਵਿਹਾਰ ਵਿਚ ਲਿਆਂਦੀ ਪੰਜਾਬੀ ਜੁਬਾਨ ਦੀ ਬੇਹਤਰੀ ਲਈ ਸਾਨੂੰ ਹਮੇਸ਼ਾ ਕਾਰਜਸ਼ੀਲ ਰਹਿਣਾ ਚਾਹੀਦਾ ਹੈ | ਪੰਜਾਬੀ ਸ਼ਾਇਰ ਮਲਵਿੰਦਰ ਨੇ ਬੋਲਦਿਆਂ ਕਿਹਾ ਕਿ ਮਾਤਰੀ ਜੁਬਾਨ ਧਰਮਾਂ ਦੀਆਂ ਵਲਗਣਾ ਤੋਂ ਉੱਪਰ ਉੱਠ ਕੇ ਮਨੁੱਖ ਨੂੰ ਸਾਂਝੇ ਸੱਭਿਆਚਾਰ 'ਚ ਪਰੋ ਕੇ ਰੱਖਦੀ ਹੈ | ਡਾ: ਹੀਰਾ ਸਿੰਘ ਨੇ ਤੱਥਾਂ ਦੇ ਅਧਾਰਿਤ ਬੋਲਦਿਆਂ ਕਿਹਾ ਕਿ ਮਾਂ ਬੋਲੀ ਪੰਜਾਬੀ ਕੇਵਲ ਸਾਡੀ ਮਾਤ-ਭਾਸ਼ਾ ਹੀ ਨਹੀਂ ਸਗੋਂ ਸਾਡੀ ਸੱਭਿਆਚਾਰਕ ਪਛਾਣ ਦਾ ਅਟੁੱਟ ਹਿੱਸਾ ਹੈ | ਪੰਜਾਬੀ ਸ਼ਾਇਰਾ ਵਿਜੇਤਾ ਰਾਜ ਨੇ ਆਪਣੀ ਨਜ਼ਮ ਤਰਨੁਮ ਵਿਚ ਪੇਸ਼ ਕਰਕੇ ਮਾਹੌਲ ਨੂੰ ਅਦਬੀ ਰੰਗ ਬਖ਼ਸ਼ਿਆ | ਕਾਲਮ ਨਵੀਸ ਮਨਮੋਹਨ ਸਿੰਘ ਢਿੱਲੋਂ, ਨਾਵਲਕਾਰ ਵਜ਼ੀਰ ਸਿੰਘ ਰੰਧਾਵਾ ਅਤੇ ਸਕੂਲ ਅਧਿਆਪਕਾਂ ਨੇ ਵੀ ਇਸ ਮੌਕੇ ਮਾਤ ਭਾਸ਼ਾ ਪ੍ਰਤੀ ਆਪਣੇ ਵਿਚਾਰ ਪ੍ਰਗਟ ਕੀਤੇ ਜਦਕਿ ਐਡਵੋਕੇਟ ਮੋਹਿਤ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਪਰਮਜੀਤ ਕੌਰ, ਤਿ੍ਪਤਾ, ਸ਼ਮੀ ਮਹਾਜਨ, ਪਲਕ, ਕਿਰਨਜੋਤ ਕੌਰ, ਕਮਲ, ਸੁਭਾਸ਼ ਪਰਿੰਦਾ, ਨਵਦੀਪ ਕੁਮਾਰ, ਮੀਨਾਕਸ਼ੀ ਮਿਸ਼ਰਾ, ਕਮਲਪ੍ਰੀਤ ਕੌਰ,ਪੂਨਮ ਸ਼ਰਮਾ ਅਤੇ ਕਾਮਨੀ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਬੈਠਕ ਹੁਣ 26 ਨੂੰ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਅਟਾਰੀ ਪਿੰਡ ਸੁਲਤਾਨਵਿੰਡ ਵਿਖੇ ਕਰਵਾਇਆ ਗੁਰਮਤਿ ਸਮ...
Ad Position 24