13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਅੰਮਿ੍ਤਸਰ ਦੀ ਧੀ ਜਸਪ੍ਰੀਤ ਨੇ ਗੋਆ 'ਚ ਹੋਏ 'ਮਿਸਿਜ਼ ਇੰਡੀਆ ਇੰਟਰਨੈਸ਼ਨਲ 2025' ਮੁਕਾਬਲੇ 'ਚ 'ਫਸਟ ਰਨਰਅੱਪ' ਦਾ ਖਿਤਾਬ ਜਿੱਤਿਆ <br/>

Ad Position 21
No active advertisement
ਅਜੀਤ ਡੈਸਕ 25-09-2025
ਅੰਮਿ੍ਤਸਰ, 24 ਸਤੰਬਰ (ਹਰਮਿੰਦਰ ਸਿੰਘ)-ਗੋਆ 'ਚ ਹੋਏ ਮਿਸਜ ਇੰਡੀਆ ਇੰਟਰਨੈਸ਼ਨਲ 2025 'ਚ ਅੰਮਿ੍ਤਸਰ ਦੀ ਜੰਮਪਲ ਡਾ: ਜਸਪ੍ਰੀਤ ਕੋਹਲੀ ਸੋਬਤੀ ਪਹਿਲੀ ਰਨਰਅੱਪ ਦਾ ਖਿਤਾਬ ਹਾਸਲ ਕੀਤਾ | ਇਹ ਖਿਤਾਬ ਹਾਸਲ ਕਰਨ ਤੋਂ ਬਾਅਦ ਅੰਮਿ੍ਤਸਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਸਪ੍ਰੀਤ ਨੇ ਕਿਹਾ ਉਸ ਦੇ ਲਈ ਇਹ ਬਹੁਤ ਫਖ਼ਰ ਵਾਲੀ ਗੱਲ ਹੈ ਕਿ ਗੋਆ ਵਿਚ ਹੋਏ ਮਿਸਜ ਇੰਡੀਆ ਇੰਟਰਨੈਸ਼ਨਲ 2025 ਮੁਕਾਬਲੇ 'ਚ ਦੇਸ਼ ਵਿਦੇਸ਼ ਤੋਂ ਆਈਆਂ 52 ਪ੍ਰਤੀਯੋਗੀਆਂ 'ਚੋਂ ਉਸ ਨੂੰ ਫਸਟ ਰਨਰਅੱਪ ਦਾ ਖਿਤਾਬ ਹਾਸਲ ਹੋਇਆ | ਉਸ ਨੇ ਦੱਸਿਆ ਕਿ 14 ਸਤੰਬਰ ਤੋਂ 20 ਸਤੰਬਰ ਤੱਕ ਇਸ ਮੁਕਾਬਲੇ ਦੇ ਵੱਖ-ਵੱਖ ਰਾਉਂਡ ਹੋਏ | ਉਸ ਨੇ ਦੱਸਿਆ ਕਿ ਇਸ ਮੁਕਾਬਲੇ ਦੇ ਪ੍ਰਤੀਯੋਗੀਆਂ ਦੀ ਪ੍ਰਤਿਭਾ ਦੀ ਪਰਖ ਦੇਸ਼ ਵਿਦੇਸ਼ ਤੋਂ ਆਏ 8 ਜੱਜਾਂ ਵਲੋਂ ਕੀਤੀ ਗਈ | ਉਸ ਨੇ ਕਿਹਾ ਮਾਪਿਆਂ ਵਲੋਂ ਉਸ ਦੇ ਕੀਤੇ ਪਾਲਣ ਪੋਸ਼ਣ ਨੇ ਉਸ ਨੂੰ ਮਜ਼ਬੂਤੀ ਅਤੇ ਦਿਆਲੂ ਦਿਲ ਵਾਲੇ ਮਨੁੱਖ ਵਜੋਂ ਢਾਲਿਆ ਉਸ ਤੋਂ ਬਾਅਦ ਉਸ ਦੇ ਪਤੀ ਸਾਗਰ ਸੋਬਤੀ ਮੇਰੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਰਹੇ | ਜਿਨ੍ਹਾਂ ਦੀ ਪ੍ਰੇਰਨਾ ਨਾਲ ਉਹ ਇਸ ਅਹਿਮ ਮੁਕਾਬਲੇ ਦਾ ਹਿੱਸਾ ਬਣੀ | ਡੀਏਵੀ ਪਬਲਿਕ ਸਕੂਲ ਅੰਮਿ੍ਤਸਰ ਤੋਂ ਆਪਣੀ ਪੜ੍ਹਾਈ ਸ਼ੁਰੂ ਕਰਨ ਵਾਲੀ ਜਸਪ੍ਰੀਤ ਨੇ ਦੱਸਿਆ ਕਿ ਉਸ ਨੇ ਸ੍ਰੀ ਗੁਰੂ ਰਾਮਦਾਸ ਡੈਂਟਲ ਕਾਲਜ ਤੋਂ ਬੀਡੀਐੱਸ ਕੀਤੀ ਅਤੇ ਜਿਸ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐੱਮ.ਐੱਚ.ਏ. ਕੀਤੀ |

Ad Position 22
No active advertisement
ਪਿਛਲੀ ਖ਼ਬਰ ਨਹਿਰੂ ਸ਼ਾਪਿੰਗ ਕੰਪਲੈਕਸ 'ਚ ਪਾਰਕਿੰਗ ਅਤੇ ਸਫ਼ਾਈ ਦਾ ਮੰਦਾ ਹਾਲ <br/> ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਐਕਸਟੈਂਪੋਰ ਮੁਕਾਬਲਾ ਕਰਵਾਇਆ
Ad Position 24