ਨਹਿਰੂ ਸ਼ਾਪਿੰਗ ਕੰਪਲੈਕਸ 'ਚ ਪਾਰਕਿੰਗ ਅਤੇ ਸਫ਼ਾਈ ਦਾ ਮੰਦਾ ਹਾਲ <br/>
ਅਜੀਤ ਡੈਸਕ
25-09-2025
ਮਾਰਕੀਟ ਦੇ ਦੁਕਾਨਦਾਰਾਂ ਨੇ ਇਹ ਵੀ ਕਿਹਾ ਕਿ ਪਾਰਕਿੰਗ ਦੀ ਖ਼ਰਾਬ ਵਿਵਸਥਾ ਕਾਰਨ ਵਾਹਨਾਂ ਅਤੇ ਉਨ੍ਹਾਂ ਦੇ ਸਪੇਅਰ-ਪਾਰਟਸ ਦੇ ਚੋਰੀ ਹੋਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪਾਰਕਿੰਗ ਦੀ ਸਮੱਸਿਆ ਦੇ ਸਬੰਧ 'ਚ ਸ਼ਹਿਰ ਦੇ ਹੋਰ ਵਪਾਰਕ ਖੇਤਰਾਂ ਵਿਚ ਵੀ ਲਗਭਗ ਅਜਿਹੀ ਹੀ ਸਥਿਤੀ ਬਣੀ ਹੋਈ ਹੈ, ਜਦਕਿ ਨਹਿਰੂ ਸ਼ਾਪਿੰਗ ਕੰਪਲੈਕਸ 'ਚ ਪਾਰਕਿੰਗ ਦੀ ਵਿਵਸਥਾ ਹੋਣ ਦੇ ਬਾਵਜੂਦ ਇਸ ਦੀ ਬਦਤਰ ਸਥਿਤੀ ਹੋਣਾ ਸਬੰਧਿਤ ਵਿਭਾਗ ਲਈ ਸ਼ਰਮਨਾਕ ਹੈ | ਦੁਕਾਨਦਾਰਾਂ ਮੁਤਾਬਿਕ ਪਾਰਕਿੰਗ ਦੀ ਸਮੱਸਿਆ ਅਤੇ ਸ਼ਾਪਿੰਗ ਕੰਪਲੈਕਸ 'ਚ ਗੰਦਗੀ ਦੀ ਭਰਮਾਰ ਹੋਣ ਕਰਕੇ ਵਧੇਰੇਤਰ ਗਾਹਕ ਇੱਥੇ ਆਉਣ ਤੋਂ ਹਿਚਕਚਾਉਂਦੇ ਹਨ, ਜਿਸ ਨਾਲ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ |