ਜੰਡਿਆਲਾ ਗੁਰੂ, 31 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ 11 ਕਰੋੜ 70 ਲੱਖ ਰੁਪਏ ਦੇ ਲਗਭਗ ਦੀ ਰਕਮ ਨਾਲ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ 3 ਬਣਨ ਵਾਲੇ ਵੱਡੇ ਸ਼ੈੱਡਾਂ ਦਾ, 4 ਪਨਸਪ ਦੇ ਬਣਨ ਵਾਲੇ ਗੁਦਾਮਾਂ ਅਤੇ ਦਫਤਰ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਅਨਾਜ ਮੰਡੀ ਵਿਚ ਜੋ ਸੀਮੈਂਟ ਦੀਆਂ ਬਣੀਆਂ ਸ਼ੈੱਡਾਂ ਹਨ ਉਹ ਲਗਭਗ 1992 ਵਿਚ ਪਾਈਆਂ ਗਈਆਂ ਸਨ ਲਗਭਗ 33 ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਵੀ ਸਰਕਾਰ ਨੇ ਮੰਡੀ ਦੀ ਸਾਰ ਨਹੀਂ ਲਈ ਅਤੇ ਨਾ ਹੀ ਕੋਈ ਵਿਕਾਸ ਦਾ ਕੰਮ ਮੰਡੀ ਵਿਚ ਕਰਵਾਇਆ | ਉਨ੍ਹਾਂ ਕਿਹਾ ਕਿ ਇਕ ਸ਼ੈੱਡ ਜੋ ਕਿ ਪਹਿਲਾਂ ਲਗਭਗ 97 ਲੱਖ ਰੁਪਏ ਦੇ ਬਜਟ ਨਾਲ ਬਣੀ ਹੋਈ ਹੈ ਉਹ ਵੀ ਸ਼ੈੱਡ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਵਿਚ ਹੀ ਪਾਈ ਗਈ ਸੀ ਅਤੇ ਹੁਣ ਤਿੰਨ ਨਵੀਆਂ ਸ਼ੈੱਡਾਂ ਮੰਡੀ ਵਿਚ ਪੈਣ ਜਾ ਰਹੀਆਂ ਹਨ ਜਿਨ੍ਹਾਂ 'ਤੇ ਲਗਭਗ 3 ਕਰੋੜ ਰੁਪਿਆ ਖਰਚਾ ਆਵੇਗਾ | ਉਨ੍ਹਾਂ ਦੱਸਿਆ ਕਿ ਇਹ ਸ਼ੈੱਡਾਂ ਪੈਣ ਦੇ ਨਾਲ ਕਿਸਾਨਾਂ ਦੀ ਫਸਲ ਮੀਂਹ ਵਿਚ ਖ਼ਰਾਬ ਨਹੀਂ ਹੋਵੇਗੀ ਅਤੇ ਬਾਰਿਸ਼ ਹੋਣ ਦੇ ਬਾਵਜੂਦ ਵੀ ਸਾਰੀ ਫਸਲ ਸ਼ੈੱਡਾਂ ਹੇਠਾਂ ਹੀ ਬੋਲੀ ਹੋ ਕੇ ਵਿਕ ਜਾਇਆ ਕਰੇਗੀ | ਹਰਭਜਨ ਸਿੰਘ ਈ. ਟੀ. 'ਚ ਨੇ 8 ਕਰੋੜ 70 ਲੱਖ ਰੁਪਏ ਦੇ ਬਜਟ ਦੇ ਨਾਲ ਬਣਨ ਜਾ ਰਹੇ ਨਵੇਂ ਪਨਸਪ ਮਹਿਕਮੇ ਦੇ ਗੋਦਾਮਾਂ ਅਤੇ ਦਫਤਰ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਮੰਡੀ ਦੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਪਾਸੀ ਨੇ ਹਰਭਜਨ ਸਿੰਘ ਈ. ਟੀ. ਚ. ਦਾ ਧੰਨਵਾਦ ਕੀਤਾ | ਇਸ ਮੌਕੇ ਮਹਿੰਦਰ ਸਿੰਘ ਛੱਜਲਵੱਡੀ, ਮਨਜਿੰਦਰ ਸਿੰਘ ਸਰਜਾ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ, ਸਰਬਜੀਤ ਸਿੰਘ ਪਹਿਲਵਾਨ ਜਹਾਂਗੀਰ, ਪ੍ਰਗਟ ਸਿੰਘ ਅਮਨਦੀਪ ਸਿੰਘ, ਮੋਹਿਤ ਮਿਗਲਾਨੀ, ਰਸ਼ਪਾਲ ਸਿੰਘ ਕਾਲੇ ਸ਼ਾਹ, ਨਵਦੀਪ ਸਿੰਘ ਨੀਟਾ, ਮੰਨਾ ਜਹਾਂਗੀਰ, ਰਾਜਾ ਭੈਣੀ, ਰਕੇਸ਼ ਕੁਮਾਰ ਗੋਲਡੀ ਸ਼ਰਮਾਂ, ਗਗਨਦੀਪ ਸਿੰਘ ਮੱਲਣ, ਅਮਨਦੀਪ ਸਿੰਘ ਸੋਹੀ, ਜਸਬੀਰ ਸਿੰਘ, ਸਰਬਜੀਤ ਸਿੰਘ, ਪਰਮਿੰਦਰ ਸਿੰਘ ਰਿਪਣ, ਰਾਜਪਾਲ ਸਿੰਘ, ਸੁਰਿੰਦਰ ਮੋਹਨ ਲਾਲੀ ਜੈਨ ਸਭਾ ਦੇ ਪ੍ਰਧਾਨ ਬੰਟੀ, ਰਣਜੀਤ ਸਿੰਘ ਸੈਕਟਰੀ, ਸੈਲਰਾਂ ਵਾਲੇ ਵੀਰ, ਖਰੀਦਦਾਰ ਵੀਰ, ਮਾਰਕੀਟ ਕਮੇਟੀ ਸਟਾਫ ਸਮੂਹ ਖਰੀਦ ਏਜੰਸੀਆਂ ਦਾ ਸਟਾਫ ਅਤੇ ਵੱਖ ਵੱਖ ਮਹਿਕਮਿਆਂ ਦਾ ਸਟਾਫ ਹਾਜ਼ਰ ਸੀ |