15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਥਾਣਾ ਛਾਉਣੀ ਦੇ ਬਾਹਰ ਧਰਨਾ

Ad Position 21
No active advertisement
ਥਾਣਾ ਛਾਉਣੀ ਦੇ ਬਾਹਰ ਧਰਨੇ ਦੌਰਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਹੋਰ | ਤਸਵੀਰ : ਨਿਰਮਲ ਸਟੂਡੀਓ <br/> 01-11-2025
ਅੰਮਿ੍ਤਸਰ, 31 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਜਮਹੂਰੀ ਕਿਸਾਨ ਸਭਾ ਵਲੋਂ ਪ੍ਰਧਾਨ ਤੇ ਜਨਤਕ ਜਥੇਬੰਦੀਆਂ (ਜੇ. ਪੀ.ਐੱਮ.ਓ.) ਦੇ ਕਨਵੀਨਰ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ਥਾਣਾ ਛਾਉਣੀ ਦੇ ਬਾਹਰ ਧਰਨਾ ਦਿੱਤਾ ਗਿਆ | ਇਸ ਮੌਕੇ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਪਿੰਡ ਵਰਪਾਲ ਦੇ ਕਿਸਾਨ ਲਖਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਤੇ ਉਸ ਦੀ ਪਤਨੀ ਸਰਬਜੀਤ ਕੌਰ ਨੇ ਬੈਂਕ ਵਲੋਂ 7 ਅਪ੍ਰੈਲ 2003 'ਚ ਕਰਵਾਈ ਬੋਲੀ ਦੌਰਾਨ 31 ਲੱਖ ਰੁਪਏ ਦਾ ਖ਼ਰੀਦਿਆ ਸੀ | ਡਾ. ਸਤਨਾਮ ਸਿੰਘ ਅਜਨਾਲਾ ਸਮੇਤ ਵੱਖ-ਵੱਖ ਆਗੂਆਂ ਅਤੇ ਪੀੜਿਤਾਂ ਨੇ ਦੱਸਿਆ ਕਿ ਇਹ 470 ਗਜ਼ ਦਾ ਪਲਾਟ ਉਨ੍ਹਾਂ ਬਕਾਇਦਾ ਬੈਂਕ ਵਲੋਂ ਕਰਵਾਈ ਗਈ ਬੋਲੀ 'ਤੇ 31 ਲੱਖ ਰੁਪਏ ਦਾ ਪਲਾਟ ਖ਼ਰੀਦਿਆ ਹੈ ਅਤੇ ਬੈਂਕ ਵਲੋਂ ਨਿਯਮਾਂ ਤਹਿਤ ਉਨ੍ਹਾਂ ਨੂੰ ਕਬਜ਼ਾ ਵੀ ਦੇ ਦਿੱਤਾ ਗਿਆ ਪ੍ਰੰਤੂ ਪੁਲਿਸ ਪ੍ਰਸ਼ਾਸਨ ਖਰੀਦਦਾਰ ਨੂੰ ਪਿਛਲੇ 22 ਸਾਲਾਂ ਤੋਂ ਉਸਾਰੀ ਨਹੀਂ ਕਰਨ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਵਲੋਂ ਪੁਲਿਸ ਕਮਿਸ਼ਨਰ ਕੋਲ ਵੀ ਗੁਹਾਰ ਲਗਾਈ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ | ਆਗੂਆਂ ਨੂੰ ਦੱਸਿਆ ਕਿ ਧਰਨੇ ਦੌਰਾਨ ਡੀ. ਐੱਸ. ਪੀ. ਸ਼ਿਵਦਰਸ਼ਨ ਸਿੰਘ ਸੰਧੂ ਨੇ ਯਕੀਨ ਦਿਵਾਇਆ ਹੈ ਕਿ ਜਲਦ ਹੀ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇਗਾ | ਇਸ ਦੌਰਾਨ ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਦੁਬਾਰਾ ਧਰਨਾ ਲਗਾਉਣ ਲਈ ਮਜਬੂਰ ਹੋਣਗੇ | ਇਸ ਮੌਕੇ ਔਰਤ ਮੁਕਤੀ ਮੋਰਚਾ ਦੀ ਆਗੂ ਸਰਬਜੀਤ ਕੌਰ ਜਸਰਾਊਰ, ਕਿਸਾਨ ਸਭਾ ਦੇ ਆਗੂ ਦੇਸਾ ਸਿੰਘ ਭਿੰਡੀ ਔਲਖ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ, ਗਾਇਕ ਗੁਰਪਾਲ ਗਿੱਲ ਸੈਦਪੁਰ, ਪ੍ਰੋ. ਮਾਲਕ ਸਿੰਘ ਗੁਰਾਲਾ, ਦੇਸ਼ ਭਗਤ ਚਰਨ ਸਿੰਘ ਭਿੰਡੀ ਔਲਖ, ਪ੍ਰਭਜੋਤ ਸਿੰਘ ਲੋਪੋਕੇ, ਪੀੜਿਤਾਂ ਵਲੋਂ ਸਵਿੰਦਰ ਸਿੰਘ, ਕੁਲਵੰਤ ਕੌਰ ਵੇਰਕਾ, ਵਿਪਨ ਸ਼ਾਹ, ਅਸ਼ੋਕ ਸ਼ਰਮਾ ਗੋਕਲ ਨਗਰ, ਵਿੱਕੀ ਕਸ਼ਮੀਰ ਐਵੀਨਿਊ, ਬਾਂਸਲ ਗ੍ਰੀਨ ਐਵੀਨਿਊ, ਰਵੀ ਰਾਜਪੂਤ ਮਾਲ ਰੋਡ, ਰਣਜੀਤ ਸਿੰਘ ਵਰਪਾਲ, ਕੁਲਵੰਤ ਰਿਸ਼ੀ ਵੇਰਕਾ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਈ. ਟੀ. ਓ ਨੇ 11 ਕਰੋੜ 70 ਲੱਖ ਦੀ ਲਾਗਤ ਨਾਲ ਹੋਣ ਵਾਲੇ ਕੰਮਾਂ ਦੇ ਰੱਖੇ ਨੀਂਹ-ਪੱਥਰ <br/> ਅਗਲੀ ਖ਼ਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਵਲੋਂ ਤਰਨ ਤਾਰਨ ਵਿਖੇ ਕਾਲੇ ਚੋਲੇ ਪਾ ਕੇ ਰੋਸ ਮਾਰਚ 7 ਨੂੰ
Ad Position 24