ਅੰਮਿ੍ਤਸਰ, 31 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਗੁਰਜੰਟ ਸਿੰਘ ਕੋਕਰੀ ਦੀ ਅਗਵਾਈ ਹੇਠ ਸੂਬਾ ਕਮੇਟੀ ਦੀ ਮੀਟਿੰਗ ਕੀਤੀ ਗਈ, ਜਿਸ 'ਚ ਮੋਰਚੇ ਦੇ ਕੋ ਕਨਵੀਨਰ ਰਣਦੀਪ ਸਿੰਘ ਫ਼ਤਹਿਗੜ੍ਹ ਸਾਹਿਬ, ਟਹਿਲ ਸਿੰਘ ਸਰਾਭਾ, ਕੰਵਲਜੀਤ ਸਿੰਘ ਰੋਪੜ, ਦਰਸ਼ੀ ਕਾਂਤ ਰਾਜਪੁਰਾ, ਡਿੰਪਲ ਰੋਹੇਲਾ ਤੇ ਸੂਬਾ ਕਮੇਟੀ ਮੈਂਬਰਜ਼ ਸ਼ਾਮਿਲ ਹੋਏ | ਇਹ ਸੰਬੰਧੀ ਜਿਲ੍ਹਾ ਅੰਮਿ੍ਤਸਰ ਦੇ ਆਗੂਆਂ ਪ. ਸ. ਸ. ਫ. ਪ੍ਰਧਾਨ ਅਜੇ ਸਨੋਤਰਾ, ਸਟੇਟ ਪ੍ਰੈਸ ਸਕੱਤਰ ਪ੍ਰਭ ਉਪਲ, ਜ਼ਿਲ੍ਹਾ ਕਨਵੀਨਰ ਗਗਨਦੀਪ ਖਾਲਸਾ, ਕੋ ਕਨਵੀਨਰ ਰਕੇਸ਼ ਧਵਨ ਵਲੋਂ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਵਲੋਂ 01-01-2004 ਤੋਂ ਬਾਅਦ ਭਰਤੀ ਮੁਲਾਜ਼ਮਾਂ 'ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਕੀਤੀ ਜਾ ਰਹੀ ਟਾਲ ਮਟੋਲ ਦੀ ਨੀਤੀ ਦੇ ਰੋਸ ਵਜੋਂ ਤਰਨ ਤਾਰਨ ਵਿਖੇ ਹੋ ਰਹੀ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਤੋਂ ਪੈਨਸ਼ਨ ਲਾਗੂ ਨਾ ਕਰਨ ਦਾ ਸਵਾਲ ਪੁੱਛਿਆ ਜਾਵੇਗਾ | ਇਸ ਦੌਰਾਨ ਮੋਰਚੇ ਵਲੋਂ ਸਮੂਹਿਕ ਵਫਦ ਕਾਲੇ ਚੋਲੇ ਪਾ ਕੇ ਮਾਰਚ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਘਰ ਵੱਲ ਜਾਵੇਗਾ | ਇਸ ਮੌਕੇ ਧਰਮਿੰਦਰ ਛੀਨਾ, ਓਾਕਾਰ ਸਿੰਘ, ਸੰਜੀਵ ਕੁਮਾਰ, ਵਿਕਰਮ ਸ਼ਰਮਾ, ਸ਼ਾਮ ਲਾਲ, ਦਿਨੇਸ਼ ਹੁਸ਼ਿਆਰ ਨਗਰ, ਕੇਸ਼ਵ ਕੋਹਲੀ, ਮਨਿੰਦਰ ਸਿੰਘ, ਜਿੰਦਰ ਪਾਇਲਟ, ਗੁਰਪ੍ਰੀਤ ਰਣੀਕੇ, ਮਦਨ ਲਾਲ, ਹਰਗੋਪਾਲ ਸਿੰਘ, ਸੰਜੀਵ ਖਿਆਲਾਂ, ਕੁਲਦੀਪ ਸ਼ਰਮਾ ਤੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਵਡਾਲੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |