13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸੇਂਟ ਪੀਟਰਸ ਕੌਨਵੈਂਟ ਸਕੂਲ ਡਿਆਲ ਭੜੰਗ ਦਾ ਨੈਤਿਕ ਸਿੱਖਿਆ ਦਾ ਨਤੀਜਾ ਰਿਹਾ ਸ਼ਾਨਦਾਰ <br/>

Ad Position 21
No active advertisement
ਅਜੀਤ ਡੈਸਕ 01-11-2025
ਅਜਨਾਲਾ, 31 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਫਤਿਹਗੜ੍ਹ ਚੂੜੀਆਂ ਰੋਡ ਤੇ ਪਿੰਡ ਡਿਆਲ ਭੜੰਗ ਵਿਖੇ ਸਥਿਤ ਸੇਂਟ ਪੀਟਰਸ ਕੌਨਵੈਂਟ ਸਕੂਲ ਸਾਲਾਨਾ ਦੀ ਤਰ੍ਹਾਂ ਹੋਏ ਨੈਤਿਕ ਸਿੱਖਿਆ ਦੇ ਇਮਤਿਹਾਨ ਵਿਚੋਂ ਵਿਦਿਆਰਥੀਆਂ ਨੇ ਚੰਗੇ ਸਥਾਨ ਪ੍ਰਾਪਤ ਕੀਤੇ | ਇਸ ਪ੍ਰੀਖਿਆ ਵਿਚ ਸਤਵੀਂ ਕਲਾਸ ਦੇ ਵਿਦਿਆਰਥੀ ਅਵੀਜੋਤ ਸਿੰਘ ਅਤੇ ਪ੍ਰਭਜੋਤ ਕੌਰ ਨੇ ਗਰੇਡ ਏ ਨਾਲ ਟਰਾਫੀ ਹਾਸਿਲ ਕੀਤੀ ਜਦਕਿ ਪੰਜਵੀਂ ਜਮਾਤ ਦੀਆਂ ਵਿਦਿਆਰਥਨਾਂ ਖੁਸ਼ਪ੍ਰੀਤ ਕੌਰ ਤੇ ਪ੍ਰਭਮੀਤ ਕੌਰ ਨੇ ਵੀ ਗਰੇਡ ਏ ਨਾਲ ਟਰਾਫੀ ਹਾਸਲ ਕੀਤੀ | ਇਸ ਤੋਂ ਇਲਾਵਾ ਅਮਨਬੀਰ ਸਿੰਘ ਪੰਜਵੀਂ ਕਲਾਸ, ਸਰਗੁਣਪ੍ਰੀਤ ਸਿੰਘ ਸੱਤਵੀਂ ਕਲਾਸ, ਸਿਮਰਨਜੀਤ ਸਿੰਘ ਛੇਵੀਂ ਅਤੇ ਹਰਲੀਨ ਕੌਰ ਛੇਵੀਂ ਕਲਾਸ ਨੇ ਮੈਡਲ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਮੈਨੇਜਮੈਂਟ ਦੇ ਮੈਂਬਰ ਸ. ਸਤਨਾਮ ਸਿੰਘ ਗੁਰਾਇਆ, ਸ. ਗੁਰਨਾਮ ਸਿੰਘ ਗੁਰਾਇਆ, ਪਿ੍ੰਸੀਪਲ ਸ੍ਰੀ ਸੰਜੀਵ ਸ਼ਰਮਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜਨਰਲ ਸਕੱਤਰ ਹਰਪ੍ਰਤਾਪ ਸਿੰਘ ਅਜਨਾਲਾ ਆਦਿ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ |

Ad Position 22
No active advertisement
ਪਿਛਲੀ ਖ਼ਬਰ ਯੁਵਕ ਮੇਲੇ 'ਚ ਸ਼ਹਿਜ਼ਾਦਾਨੰਦ ਕਾਲਜ ਦੀ ਜ਼ੋਨ 'ਏ' ਦੀ 'ਬੀ' ਡਵੀਜ਼ਨ 'ਚ ਬਣੀ ਚੈਂਪੀਅਨ <br/> ਅਗਲੀ ਖ਼ਬਰ ਜ਼ਿਮਨੀ ਚੋਣ ਦੌਰਾਨ 'ਆਪ' ਦਾ ਮੁਲਾਜ਼ਮ ਵਿਰੋਧੀ ਚਿਹਰਾ ਕਰਾਂਗੇ ਨਸ਼ਰ-ਜੀਟੀਯੂ <br/>
Ad Position 24