13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਯੁਵਕ ਮੇਲੇ 'ਚ ਸ਼ਹਿਜ਼ਾਦਾਨੰਦ ਕਾਲਜ ਦੀ ਜ਼ੋਨ 'ਏ' ਦੀ 'ਬੀ' ਡਵੀਜ਼ਨ 'ਚ ਬਣੀ ਚੈਂਪੀਅਨ <br/>

Ad Position 21
No active advertisement
ਅਜੀਤ ਡੈਸਕ 01-11-2025
ਅੰਮਿ੍ਤਸਰ, 31 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਗਏ ਜ਼ੋਨ 'ਏ' ਖੇਤਰੀ ਯੁਵਕ ਮੇਲੇ 'ਚ ਭਾਗੀਦਾਰੀ ਕਰਦਿਆਂ ਪ੍ਰਧਾਨ ਸੁਸ਼ਮਾ ਮਹਿਰਾ ਅਤੇ ਪਿ੍ੰ: ਡਾ. ਰੀਨਾ ਤਲਵਾੜ ਦੀ ਅਗਵਾਈ 'ਚ ਸ਼ਹਿਜ਼ਾਦਾ ਨੰਦ ਕਾਲਜ, ਗ੍ਰੀਨ ਐਵੀਨਿਊ ਨੇ 'ਬੀ' ਡਵੀਜ਼ਨ 'ਚ ਸ਼ਾਨਦਾਰ ਕਲਾ ਦਾ ਮੁਜਾਹਰਾ ਕਰਦਿਆਂ ਚੈਂਪੀਅਨਸ਼ਿਪ ਹਾਸਲ ਕੀਤੀ ਹੈ | ਕਾਲਜ ਦੇ ਵਿਦਿਆਰਥੀਆਂ ਨੇ ਕੁੱਲ 28 ਮੁਕਾਬਲਿਆਂ 'ਚ ਹਿੱਸਾ ਲਿਆ, ਜਿੰਨ੍ਹਾਂ 'ਚੋਂ 25 'ਚ ਜਿੱਤ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ | ਗਰੁੱਪ ਭਜਨ, ਗਜ਼ਲ, ਪੋਸਟਰ ਮੇਕਿੰਗ, ਵੈਸਟਰਨ ਇੰਟਰੂਮੈਂਟਲ ਸੋਲੋ, ਕਾਰਟੂਨਿੰਗ 'ਚੋਂ ਪਹਿਲਾ ਸਥਾਨ, ਲੋਕ-ਗੀਤ, ਮਿਮਿਕਰੀ, ਵਨ ਐਕਟ ਪਲੇ, ਸਕਿੱਟ, ਕਲੇ ਮੋਡਲਿੰਗ, ਫੁਲਕਾਰੀ, ਐਲੋਕਿਊਸ਼ਨ (ਪੰਜਾਬੀ), ਕਲਾਸੀਕਲ ਵੋਕਲ, ਫੋਕ ਆਰਕੈਸਟਰਾ, ਆਨ ਦ ਸਪਾਟ ਪੇਂਟਿੰਗ, ਵਾਰ ਸਿੰਗਿੰਗ ਅਤੇ ਕਵਿਸ਼ਰੀ 'ਚੋਂ ਦੂਜਾ ਸਥਾਨ, ਕਾਸਟਿਊਮ ਪਰੇਡ (ਫੈਂਸੀ ਡ੍ਰੈੱਸ), ਰੰਗੋਲੀ, ਡਿਬੇਟ (ਅੰਗਰੇਜ਼ੀ), ਕਵਿਤਾ, ਭੰਗੜਾ, ਕੌਲਾਜ, ਕਲਾਸੀਕਲ ਇੰਸਟਰੂਮੈਂਟ (ਪਰਕਸ਼ਨ), ਕਲਾਸੀਕਲ ਇੰਸਟਰੂਮੈਂਟ (ਨਾਨ-ਪਰਕਸ਼ਨ) 'ਚੋਂ ਤੀਸਰਾ ਸਥਾਨ ਹਾਸਲ ਕਰਕੇ ਜਿੱਤ ਹਾਸਿਲ ਕੀਤੀ ਹੈ | ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਢੋਲ ਵਜਾ ਕੇ ਖੂਬ ਜਸ਼ਨ ਮਨਾਇਆ | ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਸ਼ਮਾ ਮਹਿਰਾ ਨੇ ਵਿਦਿਆਰਥੀਆਂ ਨੂੰ ਜਿੱਤ ਲਈ ਵਧਾਈ ਦਿੰਦੇ ਹੋਏ ਸ਼ੁੱਭਕਾਮਨਾਵਾਂ ਦਿੱਤੀਆਂ | ਪਿ੍ੰ: ਡਾ. ਰੀਨਾ ਤਲਵਾੜ ਨੇ ਵਿਦਿਆਰਥੀਆਂ ਨੂੰ ਇਸ ਕਾਮਯਾਬੀ ਲਈ ਵਧਾਈ ਦਿੰਦੇ ਹੋਏ ਜਿੱਤ ਦਾ ਸਿਹਰਾ ਯੂਥ ਕੋਆਰਡੀਨੇਟਰ ਪ੍ਰੋ. ਰਮਨਦੀਪ ਤੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਾਂਦਾ ਹੈ | ਇਸ ਮੌਕੇ ਕਾਲਜ ਡਾਇਰੈਕਟਰ ਚਮਨ ਲਾਲ, ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਟੈਕ ਕਾਮ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਸੇਂਟ ਪੀਟਰਸ ਕੌਨਵੈਂਟ ਸਕੂਲ ਡਿਆਲ ਭੜੰਗ ਦਾ ਨੈਤਿਕ ਸਿੱਖਿਆ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24