13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਡੀ. ਏ. ਵੀ. ਕਾਲਜ ਵਿਖੇ ਟੈਕ ਕਾਮ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 01-11-2025
ਅੰਮਿ੍ਤਸਰ, 31 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਕੰਪਿਊਟਰ ਵਿਭਾਗ, ਵਣਜ ਵਿਭਾਗ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਨੇ ਸਾਂਝੇ ਤੌਰ 'ਤੇ ਸਕੂਲੀ ਵਿਦਿਆਰਥੀਆਂ ਲਈ ਇਕ ਸਫਲ ਟੈਕ ਕਾਮ ਦਾ ਆਯੋਜਨ ਕੀਤਾ | ਇਸ ਪ੍ਰੋਗਰਾਮ ਦਾ ਉਦੇਸ਼ ਸਕੂਲ ਪੱਧਰ 'ਤੇ ਤਕਨਾਲੋਜੀ 'ਚ ਦਿਲਚਸਪੀ ਪੈਦਾ ਕਰਨਾ, ਰਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਤਕਨੀਕੀ ਚੁਣੌਤੀਆਂ ਲਈ ਤਿਆਰ ਕਰਨਾ ਸੀ | ਇਸ ਪ੍ਰੋਗਰਾਮ ਦਾ ਉਦਘਾਟਨ ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਡਿਪਟੀ ਜਨਰਲ ਮੈਨੇਜਰ ਸਰਕਲ ਹੈੱਡ (ਅੰਮਿ੍ਤਸਰ), ਕਿ੍ਸ਼ਨਾ ਕੁਮਾਰ ਨੇ ਕੀਤਾ | ਆਪਣੇ ਸੰਬੋਧਨ 'ਚ ਡਾ. ਅਮਰਦੀਪ ਨੇ ਕਿਹਾ ਕਿ ਕਾਲਜ ਸਿੱਖਿਆ ਸਮੇਤ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ | ਟੈਕ ਕਾਮ ਵਰਗੇ ਪ੍ਰੋਗਰਾਮ ਇਸ ਦਿਸ਼ਾ 'ਚ ਇਕ ਕਦਮ ਹਨ, ਜੋ ਸਕੂਲੀ ਬੱਚਿਆਂ ਨੂੰ ਤਕਨਾਲੋਜੀ ਦੇ ਖੇਤਰ 'ਚ ਆਪਣੀ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਪ੍ਰਦਾਨ ਕਰਦੇ ਹਨ | ਕੁਇਜ਼ ਮੁਕਾਬਲੇ 'ਚ ਪੁਲਿਸ ਡੀ. ਏ. ਵੀ. ਸਕੂਲ ਪਹਿਲੇ, ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਦੂਜੇ ਅਤੇ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਤੀਜੇ ਸਥਾਨ 'ਤੇ ਰਿਹਾ | ਇਸ ਮੌਕੇ 'ਤੇ ਪ੍ਰੋ. ਬੀ.ਬੀ. ਯਾਦਵ, ਪ੍ਰੋ. ਸੁਰਿੰਦਰ ਕੁਮਾਰ, ਪ੍ਰੋ. ਨੀਰਜ ਗੁਪਤਾ, ਪ੍ਰੋ. ਕਪਿਲ ਗੋਇਲ, ਪ੍ਰੋ. ਸੰਜੀਵ ਦੱਤਾ, ਪ੍ਰੋ. ਉਲਾਸ ਚੋਪੜਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਧਾਰਮਿਕ ਡੇਰਿਆਂ ਦੇ ਬੋਰਡਾਂ ਹੇਠਾਂ ਵੀ ਇਕੱਠਾ ਹੋਣ ਲੱਗਾ ਕੂੜਾ ਅਗਲੀ ਖ਼ਬਰ ਯੁਵਕ ਮੇਲੇ 'ਚ ਸ਼ਹਿਜ਼ਾਦਾਨੰਦ ਕਾਲਜ ਦੀ ਜ਼ੋਨ 'ਏ' ਦੀ 'ਬੀ' ਡਵੀਜ਼ਨ 'ਚ ਬਣੀ ਚੈਂਪੀਅਨ <br/>
Ad Position 24