13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਧਾਰਮਿਕ ਡੇਰਿਆਂ ਦੇ ਬੋਰਡਾਂ ਹੇਠਾਂ ਵੀ ਇਕੱਠਾ ਹੋਣ ਲੱਗਾ ਕੂੜਾ

Ad Position 21
No active advertisement
ਪਿੰਡ ਸੁਲਤਾਨਵਿੰਡ ਧਾਰਮਿਕ ਬੋਰਡਾਂ ਅਤੇ ਸਕੂਲਾਂ ਅੱਗੇ ਲੱਗੇ ਕੂੜੇ ਦੇ ਢੇਰ | ਤਸਵੀਰਾਂ : ਗੁਰਨਾਮ ਸਿੰਘ ਬੁੱਟਰ <br/> 01-11-2025
ਸੁਲਤਾਨਵਿੰਡ, 31 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਸਭ ਪੁਰਾਣੇ ਅਤੇ ਇਤਿਹਾਸਕ ਪਿੰਡ ਸੁਲਤਾਨਵਿੰਡ ਵਿਖੇ ਕੂੜੇ ਦੀ ਚੁਕਾਈ ਨਾ ਹੋਣ ਕਾਰਨ ਦਿਨ ਬ ਦਿਨ ਹਾਲਤ ਤਰਸਯੋਗ ਹੁੰਦੀ ਜਾ ਰਹੀ ਹੈ | ਹਲਾਤ ਇਥੋਂ ਦੇ ਇੰਨੇ ਮਾੜੇ ਹੋ ਚੁੱਕੇ ਹਨ ਕਿ ਤੁਹਾਨੂੰ ਪਿੰਡ ਸੁਲਤਾਨਵਿੰਡ ਦੀ ਹਰ ਗਲੀ, ਹਰ ਮੋੜ ਅਤੇ ਚੌਕ ਚੁਰਾਹਿਆਂ ਵਿਚ ਜਿਧਰ ਵੀ ਨਿਗ੍ਹਾ ਮਾਰੋ ਕੂੜਾ ਹੀ ਕੂੜਾ ਨਜ਼ਰ ਆਵੇਗਾ | ਇਸ ਮੌਕੇ ਗੱਲਬਾਤ ਕਰਦਿਆਂ ਬਰਿਕਸ ਹਿਊਮਨ ਰਾਈਟਸ ਮਿਸ਼ਨ ਦੇ ਪੰਜਾਬ ਪ੍ਰਧਾਨ ਡਾ. ਸੁਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਅਸੀਂ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਨਗਰ-ਨਿਗਮ ਦੇ ਹੇਠਲੇ ਅਧਿਕਾਰੀਆਂ ਤੋਂ ਲੈ ਕੇ ਉਚ ਅਧਿਕਾਰੀਆਂ ਤੱਕ ਅਨੇਕਾਂ ਵਾਰੀ ਗੁਹਾਰ ਲਗਾ ਚੁੱਕੇ ਹਾਂ ਇਤਿਹਾਸਕ ਪਿੰਡ ਹੋਣ ਕਰਕੇ ਇਥੇ ਅਕਸਰ ਹੀ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮ ਹੁੰਦੇ ਰਹਿੰਦੇ ਹਨ | ਪਿੰਡ ਸੁਲਤਾਨਵਿੰਡ ਵਿਚ ਪੰਜ ਸਰਕਾਰੀ ਸਕੂਲਾਂ ਸਮੇਤ ਦਸ ਤੋਂ ਬਾਰਾਂ ਦੇ ਕਰੀਬ ਪ੍ਰਾਈਵੇਟ ਸਕੂਲ ਵੀ ਹਨ ਜਿੱਥੇ ਆਸ-ਪਾਸ ਦੇ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਬੱਚੇ ਸਿੱਖਿਆ ਲੈਣ ਲਈ ਆਉਂਦੇ ਹਨ ਪਰ ਨਾ ਤਾਂ ਕੋਈ ਧਾਰਮਿਕ ਅਸਥਾਨ ਅਤੇ ਨਾ ਹੀ ਕੋਈ ਸਕੂਲ ਅਜਿਹਾ ਹੋਵੇਗਾ ਜਿਸ ਦੇ ਬਾਹਰ ਕੂੜੇ ਦੇ ਢੇਰ ਨਾ ਲੱਗੇ ਹੋਣ | ਉਨ੍ਹਾਂ ਕਿਹਾ ਕਿ ਨਗਰ-ਨਿਗਮ ਦੀ ਸੁਲਤਾਨਵਿੰਡ ਪਿੰਡ ਪ੍ਰਤੀ ਇੰਨੀ ਮਾੜੀ ਕਾਰਗੁਜ਼ਾਰੀ ਉਨ੍ਹਾਂ ਆਪਣੀ ਜ਼ਿੰਦਗੀ ਵਿਚ ਕਦੇ ਨਹੀਂ ਦੇਖੀ | ਥਾਂ ਥਾਂ ਸੜਾਂਦ ਮਾਰਦੇ ਕੂੜੇ ਕਾਰਨ ਲੋਕਾਂ ਦਾ ਘਰਾਂ ਵਿਚੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ ਤੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਉਨ੍ਹਾਂ ਪ੍ਰਸ਼ਾਸਨ ਨੂੰ ਸਖਤ ਚਿਤਾਵਨੀ ਦੇਂਦਿਆਂ ਹੋਇਆਂ ਕਿਹਾ ਕਿ ਜੇਕਰ ਚਾਰ ਨਵੰਬਰ ਨੂੰ ਆ ਰਹੇ ਗੁਰਪੁਰਬ ਤੋਂ ਪਹਿਲਾਂ ਪਹਿਲਾਂ ਮਿਊਾਸਪਲ ਕਾਰਪੋਰੇਸ਼ਨ ਵਲੋਂ ਸਫਾਈ ਨਾ ਕਰਵਾਈ ਗਈ ਤਾਂ ਇਲਾਕਾ ਵਾਸੀਆਂ ਦੇ ਸਹਿਯੋਗ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ | ਉਨ੍ਹਾਂ ਕਿਹਾ ਕਿ ਜੇਕਰ ਕੂੜੇ ਕਾਰਨ ਪਿੰਡ ਸੁਲਤਾਨਵਿੰਡ ਵਿਚ ਕੋਈ ਭਿਆਨਕ ਬਿਮਾਰੀ ਫੈਲਦੀ ਹੈ ਤਾਂ ਉਸ ਦੇ ਜ਼ਿਮੇਵਾਰ ਮਿਊਾਸਪਲ ਕਾਰਪੋਰੇਸ਼ਨ ਅੰਮਿ੍ਤਸਰ ਦੇ ਉੱਚ ਅਧਿਕਾਰੀ ਹੋਣਗੇ | ਇਸ ਮੌਕੇ ਜਸਵਿੰਦਰ ਸਿੰਘ, ਅਰਜਨ ਸਿੰਘ, ਸੁਖਪਾਲ ਸਿੰਘ, ਅਰਜਿੰਦਰ ਸਿੰਘ ਆਦਿ ਹਾਜ਼ਰ ਸਨ | ਜਦੋਂ ਇਸ ਸੰਬੰਧੀ ਸੰਬੰਧਤ ਵਿਭਾਗ ਦੇ ਇੰਚਾਰਜ ਪ੍ਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਦੱਸਿਆ ਕਿ ਪਿੰਡ ਸੁਲਤਾਨਵਿੰਡ ਵਿਖੇ ਜਿਥੇ ਜਿਥੇ ਕੂੜੇ ਢੇਰ ਲੱਗੇ ਹਨ ਉਨ੍ਹਾਂ ਨੂੰ ਛੇਤੀ ਹੀ ਚੁਕਵਾ ਕੇ ਸਾਫ ਸਫਾਈ ਕਰਵਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੇ ਸਿਹਤ ਵਿਭਾਗ ਵਲੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਅਤੇ ਗੰਦਗੀ ਫੈਲਾਉਣ ਵਾਲਿਆਂ ਨੂੰ ਸਖ਼ਤ ਤਾੜਨਾ... ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਟੈਕ ਕਾਮ ਪ੍ਰੋਗਰਾਮ ਕਰਵਾਇਆ <br/>
Ad Position 24