12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਨਗਰ ਨਿਗਮ ਦੇ ਸਿਹਤ ਵਿਭਾਗ ਵਲੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਅਤੇ ਗੰਦਗੀ ਫੈਲਾਉਣ ਵਾਲਿਆਂ ਨੂੰ ਸਖ਼ਤ ਤਾੜਨਾ <br/>

Ad Position 21
No active advertisement
ਅਜੀਤ ਡੈਸਕ 01-11-2025
ਅੰਮਿ੍ਤਸਰ, 31 ਅਕਤੂਬਰ (ਜਸਵੰਤ ਸਿੰਘ ਜੱਸ)-ਸਥਾਨਕ ਨਗਰ ਨਿਗਮ ਦੇ ਸਿਹਤ ਵਿਭਾਗ ਵਲੋਂ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਬਣਾਈ ਰਖਣ ਲਈ ਅਦਾਰਿਆਂ, ਦੁਕਾਨਾਂ ਅਤੇ ਰੇਹੜੀ ਫੜੀ ਵਾਲਿਆਂ ਵਲੋਂ ਗੰਦਗੀ ਫੈਲਾਉਣ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਅਤੇ ਨਿਗਮ ਦੀਆਂ ਵੱਖ-ਵੱਖ ਟੀਮਾਂ ਵਲੋਂ ਆਪਣੇ ਜ਼ੋਨਾਂ ਅਧੀਨ ਇਲਾਕਿਆਂ ਵਿਚ ਦੁਕਾਨਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਨੂੰ ਇਸ ਸੰਬੰਧੀ ਚੇਤਾਵਨੀ ਦਿੱਤੀ ਗਈ ਅਤੇ ਕਈ ਜਗ੍ਹਾ ਚਲਾਨ ਦੇ ਨੋਟਿਸ ਵੀ ਦਿਤੇ ਗਏ ਹਨ | ਇਸ ਕਾਰਵਾਈ ਵਿਚ ਅਸਟੇਟ ਵਿਭਾਗ ਦੀ ਟੀਮ ਵੀ ਸ਼ਾਮਿਲ ਹੈ ਜਿਸ ਦਾ ਮੰਤਵ ਪਹਿਲੀ ਅਤੇ ਦੂਜੀ ਚੇਤਾਵਨੀ ਤੋਂ ਬਾਅਦ ਡਿਫਾਲਟਰਾਂ ਵਿਰੁੱਧ ਵਿਭਾਗੀ ਸੰਯੁਕਤ ਕਾਰਵਾਈ ਕਰਨਾ ਹੈ | ਨਿਗਮ ਵਲੋਂ ਜਾਰੀ ਵੇਰਵਿਆਂ ਅਨੁਸਾਰ ਅੱਜ ਸਿਹਤ ਅਫਸਰ ਡਾ. ਕਿਰਨ, ਡਾ. ਯੋਗੇਸ਼ ਅਰੋੜਾ ਤੇ ਡਾ. ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਪੂਰਬੀ, ਕੇਂਦਰੀ, ਉਤਰੀ ਅਤੇ ਪੱਛਮੀ ਜ਼ੋਨ ਦੇ ਇਲਾਕਿਆਂ ਵਿਚ ਸੈਨੇਟਰੀ ਇੰਸਪੈਕਟਰਾਂ ਵਲੋਂ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਨੂੰ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਆਪਣੀਂ ਦੁਕਾਨਾਂ ਅਤੇ ਰੇਹੜੀਆਂ ਦਾ ਕੂੜਾ, ਕੂੜਾਦਾਨ ਲਗਾ ਕੇ ਉਸ ਵਿਚ ਸੁੱਟਣ ਲਈ ਸੁਝਾਉ ਦਿੱਤਾ ਗਿਆ | ਅਧਿਕਾਰੀਆਂ ਵਲੋਂ ਨਾਲ ਹੀ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਅਜਿਹਾ ਨਾ ਕਰਨ ਦੀ ਸੂਰਤ ਵਿਚ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ | ਸਿਹਤ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਗੁਰੂ ਤੇਗ ਬਹਾਦੁਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਉਣ ਲਈ ਨਗਰ ਨਿਗਮ ਵਲੋਂ ਇੰਤਜ਼ਾਮ ਕੀਤੇ ਜਾ ਰਹੇ ਹਨ ਜਿਸ ਵਿਚ ਸ਼ਹਿਰ ਦੀ ਸਫਾਈ ਵਿਵਸਥਾ ਵੀ ਪ੍ਰਮੁੱਖ ਹੈ ਇਸ ਤੋਂ ਇਲਾਵਾ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ 'ਤੇ ਪੂਰਨ ਪਾਬੰਦੀ ਦੇ ਬਾਵਜੁਦ ਉਸ ਦੀ ਵਰਤੋਂ ਬੰਦ ਨਹੀਂ ਹੋ ਰਹੀ ਜਿਸ ਲਈ ਸਿਹਤ ਵਿਭਾਗ ਆਉਣ ਵਾਲੇ ਸਮੇਂ ਵਿਚ ਸਖਤ ਕਾਰਵਾਈਆਂ ਆਰੰਭਣ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਵਿਰਸਾ ਵਿਹਾਰ ਵਿਖੇ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ 'ਚ ਪੰਜਾਬੀ ਨਾਟਕ 'ਸਾਂਦਲ ਬਾਰ' ਦਾ ਮੰਚਣ <br/> ਅਗਲੀ ਖ਼ਬਰ ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਧਾਰਮਿਕ ਡੇਰਿਆਂ ਦੇ ਬੋਰਡਾਂ ਹੇਠਾਂ ਵੀ ਇਕੱਠਾ ਹੋਣ ਲੱਗਾ ਕੂੜਾ
Ad Position 24