12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਵਿਰਸਾ ਵਿਹਾਰ ਵਿਖੇ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ 'ਚ ਪੰਜਾਬੀ ਨਾਟਕ 'ਸਾਂਦਲ ਬਾਰ' ਦਾ ਮੰਚਣ <br/>

Ad Position 21
No active advertisement
ਵਿਰਸਾ ਵਿਹਾਰ ਵਿਖੇ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਪੰਜਾਬੀ ਨਾਟਕ 'ਸਾਂਦਲ ਬਾਰ' ਦਾ ਮੰਚਣ ਕਰਦੇ ਮੰਚ ਰੰਗਕਰਮੀ ਅਤੇ ਨਾਟਕ ਦਾ ਅਨੰਦ ਮਾਣਦੇ ਦਰਸ਼ਕ | ਤਸਵੀਰਾਂ : ਨਿਰਮਲ ਸਟੂਡੀਓ <br/> 01-11-2025
ਅੰਮਿ੍ਤਸਰ, 31 ਅਕਤੂਬਰ (ਜਸਵੰਤ ਸਿੰਘ ਜੱਸ)-ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਤਸਰ ਵਲੋਂ ਅੱਜ ਸ਼ਾਮ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪ੍ਰਸਿੱਧ ਪੰਜਾਬੀ ਨਾਟਕ 'ਸਾਂਦਲ ਬਾਰ' ਦਾ ਮੰਚਣ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ 'ਚ ਸਫ਼ਲਤਾ ਪੂਰਵਕ ਕੀਤਾ ਗਿਆ | ਇਹ ਨਾਟਕ ਪੇਸ਼ਕਾਰੀ ਪਿਛਲੇ ਦਿਨੀਂ ਸਦੀਵੀ ਤੌਰ 'ਤੇ ਵਿਛੜ ਗਏ ਪ੍ਰਸਿੱਧ ਰੰਗਕਰਮੀ ਇੰਦਰਜੀਤ ਸਹਾਰਨ ਨੂੰ ਸਮਰਪਿਤ ਕੀਤੀ ਗਈ | ਡਾ. ਹਰਜੀਤ ਸਿੰਘ ਦਾ ਲਿਖਿਆ ਅਤੇ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਦੁਆਰਾ ਨਿਰਦੇਸ਼ਤ ਇਸ ਨਾਟਕ ਦੀ ਕਹਾਣੀ ਅਨੁਸਾਰ ਪੰਜਾਬ ਦੇ ਇੱਕ ਇਤਿਹਾਸਕ ਖੇਤਰ ਸਾਂਦਲ ਬਾਰ ਦਾ ਨਾਮ 16ਵੀਂ ਸਦੀ ਦੇ ਪੰਜਾਬੀ ਲੋਕ ਨਾਇਕ ਦੁੱਲਾ ਭੱਟੀ ਦੇ ਦਾਦਾ ਸਰਦਾਰ ਸਾਂਦਲ ਦੇ ਨਾਮ 'ਤੇ ਰੱਖਿਆ ਗਿਆ | ਦੁੱਲਾ ਭੱਟੀ ਮੁਗਲ ਸਾਮਰਾਜ ਖਾਸਕਰ ਬਾਦਸ਼ਾਹ ਅਕਬਰ ਦੇ ਰਾਜ ਦੀਆਂ ਜ਼ਿਆਦਤੀਆਂ ਦੇ ਵਿਰੁੱਧ ਬਗਾਵਤ ਦੀ ਅਗਵਾਈ ਕਰਨ ਲਈ ਮਸ਼ਹੂਰ ਹੋਏ | ਦੁੱਲਾ ਭੱਟੀ ਦੀ ਬਗਾਵਤ ਇਸ ਖੇਤਰ ਦੇ ਇਤਿਹਾਸ ਤੇ ਪੰਜਾਬੀਆਂ ਦੀ ਨਾਬਰੀ ਦਾ ਇੱਕ ਮਹੱਤਵਪੂਰਨ ਹਿੱਸਾ ਸਾਬਿਤ ਹੋਈ | ਕਬੀਲਿਆਂ ਤੋਂ ਬਾਅਦ ਇਹ ਖੇਤਰ 19ਵੀਂ ਸਦੀ ਦੇ ਅਖ਼ੀਰ ਤੱਕ ਘੱਟ ਆਬਾਦੀ ਵਾਲਾ ਸੀ ਜਦੋਂ ਇਸਨੂੰ ਚਨਾਬ ਕਲੋਨੀ ਦੀ ਸਥਾਪਨਾ ਤੋਂ ਬਾਅਦ ਸਿੰਚਾਈ ਅਧੀਨ ਲਿਆਂਦਾ ਗਿਆ ਸੀ | ਸਾਂਦਲ ਬਾਰ, ਜਿਸਨੂੰ ਜੰਗਲ ਬਾਰ ਵੀ ਕਿਹਾ ਜਾਂਦਾ ਹੈ, ਹੁਣ ਲਹਿੰਦੇ ਪੰਜਾਬ, ਪਾਕਿਸਤਾਨ ਵਿਚ ਇੱਕ ਇਤਿਹਾਸਕ ਖੇਤਰ ਹੈ, ਜੋ ਰਾਵੀ ਅਤੇ ਚਨਾਬ ਦਰਿਆਵਾਂ ਦੇ ਵਿਚਕਾਰ ਤੇ ਲਹਿੰਦੇ ਪੰਜਾਬ ਦੇ ਮੌਜੂਦਾ ਜ਼ਿਲਿ੍ਹਆਂ ਫੈਸਲਾਬਾਦ, ਝੰਗ, ਟੋਭਾ ਟੇਕ ਸਿੰਘ ਅਤੇ ਚਿਨਿਓਟ ਦਾ ਹਿੱਸਾ ਹੈ | ਇਹ ਨਾਟਕ ਸਾਂਦਲ ਬਾਰ ਦੇ ਇਤਿਹਾਸ ਤੇ ਸਭਿਆਚਾਰ ਦੇ ਰੂ-ਬਰੂ ਕਰਵਾ ਗਿਆ ਇਸ ਨਾਟਕ ਵਿਚ ਸਾਜਨ ਕੋਹਿਨੂਰ, ਗੁਰਦਿੱਤ ਸਿੰਘ, ਹਰਪ੍ਰੀਤ ਸਿੰਘ, ਨਿਸ਼ਾਨ ਸਿੰਘ, ਜਸਵੀਨ ਕੌਰ, ਹਰਸ਼ਿਤਾ, ਅਕਾਸ਼, ਸ਼ਿਵਮ, ਰਾਜਾ, ਜੁਝਾਰ ਸਿੰਘ, ਗੁਰਲੀਨ ਕੌਰ, ਜੋਏ ਸ਼ਰਮਾ, ਚਿਮਨ ਜੀਰਾ ਆਦਿ ਕਲਾਕਾਰਾਂ ਨੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ | ਨਾਟਕ ਦਾ ਗੀਤ ਸੰਗੀਤ ਕੁਸ਼ਾਗਰ ਕਾਲੀਆ ਅਤੇ ਯੁਵਨੀਸ਼ ਨਾਇਕ ਤੇ ਰੋਸ਼ਨੀ ਪ੍ਰਭਾਵ ਗੋਬਿੰਦ ਕੁਮਾਰ ਵਲੋਂ ਦਿੱਤੇ ਗਏ | ਇਸ ਮੌਕੇ ਡਾ: ਹਰਜੀਤ ਸਿੰਘ, ਡਾ: ਇਕਬਾਲ ਕੌਰ ਸੌਂਦ, ਭੁਪਿੰਦਰ ਸੰਧੂ ਤੇ ਗੁਰਦੇਵ ਸਿੰਘ ਮਹਿਲਾਂਵਾਲਾ ਸਮੇਤ ਹੋਰ ਨਾਟਕ ਪ੍ਰੇਮੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੂੜੇ ਦਾ ਪਹਾੜ ਚੁਕਵਾਉਣ ਲਈ ਧਰਨਾ ਜਾਰੀ ਅਗਲੀ ਖ਼ਬਰ ਨਗਰ ਨਿਗਮ ਦੇ ਸਿਹਤ ਵਿਭਾਗ ਵਲੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਅਤੇ ਗੰਦਗੀ ਫੈਲਾਉਣ ਵਾਲਿਆਂ ਨੂੰ ਸਖ਼ਤ ਤਾੜਨਾ...
Ad Position 24