ਅੰਮਿ੍ਤਸਰ, 22 ਨਵੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਪੈਨਸ਼ਨਰਜ ਯੂਨੀਅਨ ਦੀ ਹੰਗਾਮੀ ਮੀਟਿੰਗ ਰਣਜੀਤ ਐਵੀਨਿਊ ਦਫਤਰ ਵਿਖੇ ਪ੍ਰਧਾਨ ਕਰਮਜੀਤ ਸਿੰਘ ਕੇ. ਪੀ. ਦੀ ਪ੍ਰਧਾਨਗੀ ਹੇਠ ਹੋਈ | ਪੈਨਸ਼ਨਰਜ਼ ਯੂਨੀਅਨ ਮੈਂਬਰਾਂ ਵਲੋਂ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ ਗਿਆ ਕਿ ਨਿਗਮ ਪ੍ਰਸ਼ਾਸਨ ਵਲੋਂ ਪੈਨਸ਼ਨਰਜ਼ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ | ਦੋ ਵਾਰ ਕਮਿਸ਼ਨਰ ਨਗਰ ਨਿਗਮ ਨਾਲ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਹੋਈ, ਪਰ ਅਧਿਕਾਰੀਆਂ ਵਲੋਂ ਜਨਵਰੀ 2025 ਤੋਂ 80 ਸਾਲ ਵਾਲਿਆਂ ਅਤੇ 70 ਸਾਲ ਵਾਲਿਆਂ ਨੂੰ ਪੇ ਕਮਿਸ਼ਨ ਬਕਾਏ ਦੀ ਇਕ ਵੀ ਕਿਸ਼ਤ ਨਹੀਂ ਦਿੱਤੀ | ਲੀਵ ਇਨ-ਕੈਸ਼ਮੈਂਟ ਦੇ ਬਕਾਏ ਦੀਆਂ ਦੋ ਕਿਸ਼ਤਾਂ ਅਪ੍ਰੈਲ 2025 ਅਤੇ ਅਕਤੂਬਰ 2025 ਪੰਜਾਬ ਸਰਕਾਰ ਵਲੋਂ ਮੁਲਾਜ਼ਮ ਨੂੰ ਦੇਣ ਲਈ ਪੱਤਰ ਜਾਰੀ ਕੀਤਾ ਸੀ ਜਿਸ 'ਤੇ ਕੋਈ ਕਾਰਵਾਈ ਅਮਲ 'ਚ ਨਹੀ ਲਿਆਂਦੀ ਗਈ | ਯਾਤਰਾ ਭੱਤਾ ਪੈਨਸ਼ਨਰਜ਼ ਦਾ ਪਿਛਲੇ ਲਗਭਗ ਦੋ ਸਾਲ ਤੋਂ ਨਹੀਂ ਦਿੱਤਾ | ਪੀ. ਐੱਫ. ਦੇ ਬਕਾਏ ਲੈਣ ਅਤੇ ਇੰਕਰੀਮੈਂਟ ਲਗਵਉਣ ਲਈ ਦਫਤਰ ਦੇ ਚੱਕਰ ਕੱਟਣੇ ਪੈਂਦੇ ਹਨ | ਯੂਨੀਅਨ ਮੈਂਬਰਾਂ ਫੈਸਲਾ ਲਿਆ ਅਗਰ ਅਗਲੇ 10 ਦਿਨ 'ਚ ਕੋਈ ਕਾਰਵਾਈ ਅਮਲ 'ਚ ਨਾ ਆਈ ਤਾਂ ਯੂਨੀਅਨ ਦਸੰਬਰ ਦੇ ਪਹਿਲੇ ਹਫਤੇ ਧਰਨੇ-ਪ੍ਰਦਰਸ਼ਨ ਸ਼ੁਰੂ ਕਰੇਗੀ | ਜਿਸ ਦੀ ਜ਼ਿੰਮੇਵਾਰੀ ਨਿਗਮ ਪ੍ਰਸ਼ਾਸਨ ਦੀ ਹੋਵੇਗੀ | ਮੀਟਿੰਗ 'ਚ ਬੁਲਾਰਿਆਂ ਕਿਹਾ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਮੁਲਾਜ਼ਮ ਵਿਰੋਧੀ ਸਾਬਿਤ ਹੋਈ ਹੈ ਜਿਸ ਨੇ ਚਾਰ ਸਾਲ 'ਚ ਨਾ ਪੁਰਾਣੀ ਪੈਨਸ਼ਨ ਬਹਾਲ ਕੀਤੀ, ਨਾ ਕੱਚੇ ਮੁਲਾਜ਼ਮ ਪੱਕੇ ਕੀਤੇ ਅਤੇ ਨਾ ਹੀ ਪੈਨਸ਼ਨਰਾਂ ਮੁਲਾਜ਼ਮਾਂ ਦਾ 16 ਫੀਸਦੀ ਡੀ. ਏ. ਜਾਰੀ ਕੀਤਾ | ਇਸ ਮੌਕੇ ਸਤਵੰਤ ਸਿੰਘ, ਦਵਿੰਦਰ ਸਿੰਘ ਪੰਡੋਰੀ, ਬਲਜੀਤ ਸਿੰਘ ਬਾਜਵਾ, ਤਰਸੇਮ ਸਿੰਘ, ਬਲਕਾਰ ਸਿੰਘ, ਕੰਵਲਜੀਤ ਸਿੰਘ, ਮਨਜੀਤ ਸਿੰਘ ਬੱਲ, ਕੁਲਵੰਤ ਸਿੰਘ, ਸੁਖਦੇਵ ਸਿੰਘ ਅਜਨਾਲਾ, ਜਸਪਾਲ ਸਿੰਘ ਸੋਹਲ, ਮੁੱਲਖ ਰਾਜ, ਰਣਜੀਤ ਸਿੰਘ ਬੱਲ, ਤਿਲਕ ਰਾਜ, ਅਮਰਪਾਲ ਸਿੰਘ, ਵਿਨੋਦ ਕੁਮਾਰ ਹਾਂਡਾ, ਭੁਪਿੰਦਰ ਸਿੰਘ, ਦਲਬੀਰ ਸਿੰਘ, ਜਸਬੀਰ ਸਿੰਘ, ਹਰਜੀਤ ਸਿੰਘ ਗੋਪਾਲ ਸਿੰਘ ਆਦਿ ਹਾਜ਼ਰ ਸਨ |