09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਜੇਲ੍ਹਾਂ 'ਚ ਔਰਤ ਕੈਦੀਆਂ ਨੂੰ ਦਿੱਤੀ ਜਾਵੇਗੀ ਸਕਿੱਲ ਟ੍ਰੇਨਿੰਗ : ਹਿਮਾਨੀ ਅਰੋੜਾ

Ad Position 21
No active advertisement
ਅਜੀਤ ਡੈਸਕ 06-12-2025
ਅੰਮਿ੍ਤਸਰ, 5 ਦਸੰਬਰ (ਸੁਰਿੰਦਰ ਕੋਛੜ)-ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਫ਼ੈਸ਼ਨ ਟੈਕਸ ਟੈਕ ਫੋਰਮ ਦੀ ਰੀਜਨਲ ਚੇਅਰ ਹਿਮਾਨੀ ਅਰੋੜਾ ਨੇ ਕਿਹਾ ਕਿ ਜੇਲ੍ਹ•ਾਂ 'ਚ ਔਰਤਾਂ ਲਈ ਟ੍ਰੇਨਿੰਗ ਪ੍ਰੋਗਰਾਮ ਅਤੇ ਪੇਂਡੂ ਖੇਤਰਾਂ ਨਾਲ ਸੰਬੰਧਿਤ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ | ਉਨ੍ਹ•ਾਂ ਨੇ ਕਿਹਾ ਕਿ ਇਹ ਪਹਿਲਕਦਮੀ ਪੇਂਡੂ ਕਾਰੀਗਰਾਂ, ਔਰਤਾਂ ਅਤੇ ਸੈਲਫ-ਹੈਲਪ ਗਰੁੱਪਜ਼ ਨੂੰ ਸਕਿਲ ਡਿਵੈਲਪਮੈਂਟ ਟ੍ਰੇਨਿੰਗ, ਨੌਕਰੀ ਦੇ ਮੌਕੇ ਅਤੇ ਟਿਕਾਊ ਰੋਜ਼ੀ-ਰੋਟੀ ਪ੍ਰਦਾਨ ਕਰੇਗੀ | ਉਨ•੍ਹਾਂ ਕਿਹਾ ਕਿ ਅਸੀਂ ਆਪਣੇ ਖੇਤਰ ਦੇ ਕ੍ਰਾਫਟ, ਹੈਂਡਲੂਮ ਅਤੇ ਟੈਕਸਟਾਈਲ ਈਕੋਸਿਸਟਮ ਨੂੰ ਇਕ ਨਵੀਂ ਗਲੋਬਲ ਪਛਾਣ ਦੇਣ ਲਈ ਯਤਨਸ਼ੀਲ ਹਾਂ | ਹਿਮਾਨੀ ਅਰੋੜਾ ਨੇ ਇਹ ਵੀ ਕਿਹਾ ਕਿ ਕ੍ਰਾਫਟ ਫਾਰਵਰਡ ਰਾਹੀਂ ਅਸੀਂ ਕਾਰੀਗਰਾਂ ਨੂੰ ਸਪੋਰਟ, ਵਿਜ਼ੀਬਿਲਟੀ ਅਤੇ ਸਸਟੇਨਏਬਲ ਰੋਜ਼ੀ-ਰੋਟੀ ਪ੍ਰਦਾਨ ਕਰਨ ਲਈ ਵਚਨਬੱਧ ਹਾਂ | ਫ਼ੈਸ਼ਨ ਟੈਕਸ ਟੈਕ ਫੋਰਮ ਦੇ ਭਵਿੱਖ ਦੇ ਪਲਾਨ ਬਾਰੇ ਗੱਲ ਕਰਦਿਆਂ ਉਨ•ਾਂ ਕਿਹਾ ਕਿ ਇਨ•ਾਂ 'ਚ ਹੈਂਡਲੂਮ ਕਲੱਸਟਰ ਦੀ ਮੈਪਿੰਗ, ਡਿਜ਼ਾਈਨ ਇੰਟਰਵੇਂਸ਼ਨ ਅਤੇ ਤਕਨਾਲੋਜੀ ਅਪਣਾਉਣ ਦੇ ਪ੍ਰੋਗਰਾਮ ਬਣਾਉਣਾ ਅਤੇ ਔਰਤਾਂ ਦੀ ਅਗਵਾਈ ਵਾਲੇ ਐਂਟਰਪ੍ਰਾਈਜ਼ ਨੂੰ ਮਜ਼ਬੂਤ ੈੈਕਰਨਾ ਸ਼ਾਮਿਲ ਹੈ, ਤਾਂ ਜੋ ਇਨ•ਾਂ ਖੇਤਰਾਂ ਨੂੰ ਹੈਂਡੀਕ੍ਰਾਫਟ ਅਤੇ ਮਹਿਲਾ ਸਸ਼ਕਤੀਕਰਨ ਦੇ ਮਾਡਲ ਬਣਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਆਜ਼ਾਦ ਨੇ ਮੜੇ ਸਾਬਕਾ ਅਕਾਲੀ ਮੰਤਰੀਆਂ 'ਤੇ ਦਲਿਤ ਵਿਰੋਧੀ ਹੋਣ ਦੇ ਦੋਸ਼ ਅੰਮਿ੍ਤਸਰ ਸ਼ਹਿਰ ਨੂੰ ਪੋਸਟਰ... ਅਗਲੀ ਖ਼ਬਰ ਮੈਨੇਜਰ ਅਬਜਿੰਦਰ ਸਿੰਘ ਸੰਧੂ ਮਾਨਾਂਵਾਲਾ ਨਮਿਤ ਪਾਠ ਦਾ ਭੋਗ 7 ਨੂੰ
Ad Position 24