09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਮੈਨੇਜਰ ਅਬਜਿੰਦਰ ਸਿੰਘ ਸੰਧੂ ਮਾਨਾਂਵਾਲਾ ਨਮਿਤ ਪਾਠ ਦਾ ਭੋਗ 7 ਨੂੰ

Ad Position 21
No active advertisement
ਅਜੀਤ ਡੈਸਕ 06-12-2025
ਮਾਨਾਂਵਾਲਾ, 5 ਦਸੰਬਰ (ਗੁਰਦੀਪ ਸਿੰਘ ਨਾਗੀ)- ਕੋਆਪ੍ਰੇਟਿਵ ਬੈਂਕ, ਬ੍ਰਾਂਚ ਬੰਡਾਲਾ ਦੇ ਮੈਨੇਜਰ, ਮਝੈਲ ਰੂਰਲ ਸਪੋਰਟਸ ਸੁਸਾਇਟੀ ਮਾਨਾਂਵਾਲਾ ਦੇ ਖਜ਼ਾਨਚੀ, ਜਗੀਰ ਸਿੰਘ ਸੰਧੂ ਸਪੋਰਟਸ ਸਟੇਡੀਅਮ ਜੀ. ਟੀ. ਰੋਡ ਮਾਨਾਂਵਾਲਾ ਦੇ ਮੁੱਖ ਪ੍ਰਬੰਧਕ ਅਤੇ ਸ੍ਰੀ ਅਨੰਦਪੁਰ ਸਿਾਹਬ ਹੋਲਾ ਮਹੱਲਾ ਲੰਗਰ ਕਮੇਟੀ ਦੇ ਸਰਪ੍ਰਸਤ ਸ. ਅਬਜਿੰਦਰ ਸਿੰਘ ਸੰਧੂ, ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਕੇ ਅਕਾਲ ਚਲਾਣਾ ਕਰ ਗਏ ਸਨ, ਨਮਿਤ ਅਖੰਡ ਪਾਠ ਦਾ ਭੋਗ ਮਿਤੀ 7 ਦਸੰਬਰ 2025 ਨੂੰ ਪਾਇਆ ਜਾਵੇਜੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ. ਅਵਤਾਰ ਸਿੰਘ ਸੰਧੂ (ਸੋਨਾ) ਐੱਸ. ਐੱਚ. ਓ. ਤਰਨਤਾਰਨ ਨੇ ਦੱਸਿਆ ਕਿ ਅਬਜਿੰਦਰ ਸਿੰਘ ਸੰਧੂ ਨਮਿਤ ਰਖਾਏ ਗਏ ਅਖੰਡ ਪਾਠ ਦਾ ਭੋਗ ਸਾਡੇ ਗ੍ਰਹਿ ਪਿੰਡ ਮਾਨਾਂਵਾਲਾ ਵਿਖੇ ਪੈਣ ਉਪਰੰਤ ਕੀਰਤਨ, ਸ਼ਰਧਾਂਜਲੀ ਸਮਾਗਮ ਤੇ ਅੰਤਿਮ ਅਰਦਾਸ ਮਿਤੀ 7 ਦਸੰਬਰ 2025 ਨੂੰ ਸ. ਜਗੀਰ ਸਿੰਘ ਸੰਧੂ ਮੈਮੋਰੀਅਲ ਸਪੋਰਟਸ ਸਟੇਡੀਅਮ, ਜੀ. ਟੀ. ਰੋਡ, ਮਾਨਾਂਵਾਲਾ ਕਲਾਂ ਜ਼ਿਲ੍ਹਾ ਅੰਮਿ੍ਤਸਰ ਵਿਖੇ 12 ਤੋਂ 2 ਵਜੇ ਤੱਕ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਜੇਲ੍ਹਾਂ 'ਚ ਔਰਤ ਕੈਦੀਆਂ ਨੂੰ ਦਿੱਤੀ ਜਾਵੇਗੀ ਸਕਿੱਲ ਟ੍ਰੇਨਿੰਗ : ਹਿਮਾਨੀ ਅਰੋੜਾ ਅਗਲੀ ਖ਼ਬਰ ਹਲਕਾ ਰਾਜਾਸਾਂਸੀ 'ਚ ਬਲਾਕ ਸੰਮਤੀ ਉਮੀਦਵਾਰਾਂ ਦੀ ਪੜਤਾਲ ਦੀਆਂ ਜਾਰੀ ਨਹੀਂ ਹੋ ਸਕੀਆਂ ਲਿਸਟਾਂ ਕਾਂਗਰਸ ਸਮੇਤ ਅਕਾਲੀ...
Ad Position 24