23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਰੋਟਰੀ ਕਲੱਬ ਮਿਡਟਾਊਨ ਵਲੋਂ ਗੂਗਲ ਖੋਜਾਂ ਤੇ ਏ. ਆਈ. ਸੰਬੰਧੀ ਵਿ ਸ਼ੇਸ਼ ਸੈਸ਼ਨ ਆਯੋਜਿਤ

Ad Position 21
No active advertisement
ਅਜੀਤ ਡੈਸਕ 08-12-2025
ਅੰਮਿ੍ਤਸਰ, 7 ਦਸੰਬਰ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ ਵਲੋਂ ਪ੍ਰਧਾਨ ਰੋਟੇਰੀਅਨ ਡਾ. ਆਰ. ਕੇ. ਬੇਦੀ ਦੀ ਅਗਵਾਈ ਹੇਠ ਗੂਗਲ ਖੋਜਾਂ ਅਤੇ ਏ. ਆਈ. ਟੂਲਾਂ ਦੀ ਮਦਦ ਨਾਲ ਵਧ ਰਹੇ ਸਵੈ-ਨਿਦਾਨ ਅਤੇ ਸਵੈ-ਉਪਚਾਰ ਦੇ ਰੁਝਾਨ 'ਤੇ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ | ਇਸ ਮੌਕੇ ਆਈ. ਪੀ. ਡੀ. ਜੀ. ਅਤੇ ਛਾਤੀ ਰੋਗਾਂ ਦੇ ਮਾਹਿਰ ਡਾ. ਪੀ. ਐਸ. ਗਰੋਵਰ ਨੇ ਕਿਹਾ ਕਿ ਗੂਗਲ ਅਤੇ ਏ. ਆਈ. ਰਾਹੀਂ ਜਾਣਕਾਰੀ ਦੀ ਸੌਖੀ ਪ੍ਰਾਪਤੀ, ਸਿਹਤ ਸੰਬੰਧੀ ਜਾਗਰੂਕਤਾ ਵਿਚ ਵਾਧਾ, ਲੱਛਣਾਂ ਦੀ ਸ਼ੁਰੂਆਤੀ ਪਛਾਣ ਅਤੇ ਮਰੀਜ਼ਾਂ ਤੇ ਡਾਕਟਰਾਂ ਵਿਚਕਾਰ ਬਿਹਤਰ ਸੰਚਾਰ ਵਰਗੇ ਫਾਇਦੇ ਮਿਲਦੇ ਹਨ | ਉਨ੍ਹਾਂ ਮੈਡੀਕਲ ਖੇਤਰ 'ਚ ਕਿ੍ਤਿ੍ਮ ਬੁੱਧੀ ਦੇ ਫਾਇਦਿਆਂ ਬਾਰੇ ਵੀ ਵਿਸਥਾਰ ਨਾਲ ਸਮਝਾਇਆ | ਇਸੇ ਤਰ੍ਹਾਂ ਨੁਕਸਾਨਾਂ ਬਾਰੇ ਚੇਤਾਵਨੀ ਦਿੰਦਿਆਂ ਕਿਹਾ ਕਿ ਗਲਤ ਜਾਣਕਾਰੀ, ਅਤਿਅਧਿਕ ਗੂਗਲਿੰਗ ਨਾਲ ਪੈਦਾ ਹੋਣ ਵਾਲੀ ਚਿੰਤਾ, ਗਲਤ ਨਿਦਾਨ, ਪ੍ਰਫੈਸ਼ਨਲ ਇਲਾਜ ਵਿਚ ਦੇਰੀ ਅਤੇ ਇੰਟਰਨੈੱਟ ਦੇ ਆਧਾਰ 'ਤੇ ਦਵਾਈਆਂ ਦੀ ਗਲਤ ਵਰਤੋਂ ਸਿਹਤ ਲਈ ਖਤਰਾ ਬਣ ਸਕਦੇ ਹਨ | ਉਨ੍ਹਾਂ ਸਲਾਹ ਦਿੱਤੀ ਕਿ ਲੋਕਾਂ ਨੂੰ ਜਾਣਕਾਰੀ ਹਮੇਸ਼ਾ ਭਰੋਸੇਯੋਗ ਮੈਡੀਕਲ ਸਰੋਤਾਂ ਤੋਂ ਹੀ ਜਾਂਚਣੀ ਚਾਹੀਦੀ ਹੈ | ਏ. ਆਈ. ਨੂੰ ਸਹਾਇਕ ਸਾਧਨ ਵਜੋਂ ਵਰਤਿਆ ਜਾਣਾ ਚਾਹੀਦਾ ਹੈ-ਡਾਕਟਰਾਂ ਦਾ ਬਦਲ ਨਹੀਂ | ਡਾ. ਗਰੋਵਰ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਡਿਜ਼ੀਟਲ ਟੂਲਾਂ ਨੇ ਭਾਵੇਂ ਲੋਕਾਂ ਨੂੰ ਸਸ਼ਕਤ ਬਣਾਇਆ ਹੈ, ਪਰ ਇਨ੍ਹਾਂ ਦਾ ਉਪਯੋਗ ਸੰਭਲ ਕੇ, ਸੰਤੁਲਨ ਨਾਲ ਅਤੇ ਸਹੀ ਸੋਚ ਦੇ ਨਾਲ ਕਰਨਾ ਲਾਜ਼ਮੀ ਹੈ | ਉਨ੍ਹਾਂ ਇੰਟਰਐਕਟਿਵ ਸੈਸ਼ਨ ਦੌਰਾਨ ਬਾਇਓਕੈਮਿਸਟਰੀ ਟੈਸਟਾਂ ਦੇ ਸਮੇਂ-ਸਿਰ ਕਰਵਾਏ ਜਾਣ ਅਤੇ ਬਿਮਾਰੀਆਂ ਦੀ ਸ਼ੁਰੂਆਤੀ ਪਛਾਣ ਵਿਚ ਉਨ੍ਹਾਂ ਦੀ ਮਹੱਤਤਾ ਬਾਰੇ ਵੀ ਰੋਸ਼ਨੀ ਪਾਈ ਜਦੋਂਕਿ ਟੈਸਟ ਰਿਪੋਰਟਾਂ ਦੀ ਸੰਭਲ ਕੇ ਅਤੇ ਸਹੀ ਵਿਆਖਿਆ ਕਰਨ ਦੀ ਜ਼ਰੂਰਤ ਬਾਰੇ ਵੀ ਚਰਚਾ ਕੀਤੀ | ਗੈੱਸਟ ਸਪੀਕਰ ਦੇ ਬਾਰੇ ਜਾਣਕਾਰੀ ਡਾ. ਕੇ. ਕੇ. ਭੱਲਾ ਨੇ ਪੇਸ਼ ਕੀਤਾ, ਜਦਕਿ ਧੰਨਵਾਦ ਪ੍ਰਗਟਾਵਾ ਡੀ.ਜੀ.ਈ. ਅਨੀਲ ਸਿੰਘਲ ਵਲੋਂ ਦਿੱਤਾ ਗਿਆ | ਇਸ ਮੌਕੇ ਸਕੱਤਰ ਰੋਟੇਰੀਅਨ ਬੀ. ਕੇ. ਗੁਪਤਾ, ਪੀ. ਡੀ. ਜੀ. ਅਵਿਨਾਸ਼ ਮਹਿੰਦਰੂ ਅਤੇ ਅਰੁਣ ਕਪੂਰ, ਡੀ. ਜੀ. ਈ. ਅਨੀਲ ਸਿੰਘਲ, ਜ਼ੋਨਲ ਚੇਅਰਮੈਨ ਰੋਟੇਰੀਅਨ ਵਿਜੇ ਭਸੀਨ, ਰੋਟੇਰੀਅਨ ਸ਼ਿਵ ਗੁਪਤਾ, ਕੇ. ਐੱਸ. ਅਨੇਜਾ, ਜਤਿੰਦਰ ਸਿੰਘ ਪੱਪੂ, ਵਰੁਣ ਕੱਕੜ, ਪਵਨ ਕਪੂਰ, ਰਾਕੇਸ਼ ਕਪੂਰ, ਸੰਦੀਪ ਭਾਟੀਆ ਅਤੇ ਕਲੱਬ ਦੇ ਹੋਰ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਸਾਹਿਬ ਦੇ ਬੁਲਾਵੇ 'ਤੇ ਹੀ ਅੰਮਿ੍ਤਸਰ ਦੇ ਦਰਸ਼ਨਾਂ ਦਾ ਮਾਣ ਹੋ ਸਕਦੈ ਪ੍ਰਾਪਤ- ਹੈਲਨ ਖਾਨ ਅਗਲੀ ਖ਼ਬਰ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿ-ਅਫ਼ਗ਼ਾਨਿਸਤਾਨ ਅਤੇ ਮੱਧ ਪੂਰਬੀ ਦੇਸ਼ਾਂ ਨਾਲ ਸ਼ੁਰੂ ਕੀਤਾ ਜਾਵੇ ਵਪਾਰ
Ad Position 24