ਚੋਗਾਵਾਂ, 17 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਜ਼ੋਨ ਚੋਗਾਵਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਚੋਗਾਵਾਂ ਤੋਂ 'ਆਪ' ਦੇ ਉਮੀਦਵਾਰ ਰੇਸ਼ਮ ਵੜੈਚ ਨੂੰ 5 ਹਜ਼ਾਰ ਦੀ ਲੀਡ ਨਾਲ ਅਤੇ ਜ਼ੋਨ ਲੋਪੋਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਰਾਜਵਿੰਦਰ ਕੌਰ ਪਤਨੀ ਲਖਬੀਰ ਸਿੰਘ ਮੰਝ 1000 ਦੀ ਲੀਡ ਨਾਲ ਜੇਤੂ ਐਲਾਨ ਦਿੱਤਾ ਗਿਆ ਹੈ | ਇਸ ਮੌਕ ਹਲਕਾ ਰਾਜਾ ਸਾਂਸੀ ਦੀ ਇੰਚਾਰਜ ਸੋਨੀਆ ਮਾਨ, ਸਰਪੰਚ ਲਾਲੀ ਸਾਰੰਗੜਾ, ਸੁਖਦੀਪ ਸਿੰਘ ਛੀਨਾ, ਪ੍ਰਧਾਨ ਅਰਵਿੰਦਰ ਸਿੰਘ ਬੱਬੂ, ਰਾਮ ਸਿੰਘ ਚੋਗਾਵਾਂ, ਸਰਪੰਚ ਜਸਪਾਲ ਸਿੰਘ ਭੀਲੋਵਾਲ, ਪਰਮਜੀਤ ਸਿੰਘ ਟਪਿਆਲਾ, ਚੰਦਨ ਦੀਪ ਸਿੰਘ ਪੱਧਰੀ ਨੇ ਜੇਤੂ ਉਮੀਦਵਾਰ ਰੇਸ਼ਮ ਸਿੰਘ ਵੜੈਚ ਤੇ ਰਾਜਵਿੰਦਰ ਕੌਰ ਨੂੰ ਵਧਾਈਆਂ ਦਿੱਤੀਆਂ |