07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸੰਘਣੀ ਧੁੰਦ ਪੈਣ 'ਤੇ ਲੁਟੇਰਾ ਗਰੋਹ ਹੋਇਆ ਸਰਗਰਮ

Ad Position 21
No active advertisement
ਅਜੀਤ ਡੈਸਕ 21-12-2025
ਅੰਮਿ੍ਤਸਰ, 20 ਦਸੰਬਰ (ਗਗਨਦੀਪ ਸ਼ਰਮਾ)-ਸਵੇਰ ਅਤੇ ਰਾਤ ਨੂੰ ਸੰਘਣੀ ਧੁੰਦ ਪੈਣ 'ਤੇ ਲੁਟੇਰਾ ਗਰੋਹ ਵੀ ਸਰਗਰਮ ਹੋ ਗਏ ਹਨ | ਬਟਾਲਾ ਰੋਡ ਖੇਤਰ 'ਚ ਮੋਟਰਸਾਈਕਲ ਸਵਾਰ 2 ਨੌਜਵਾਨਾਂ ਵਲੋਂ ਇਕ ਵਿਅਕਤੀ ਪਾਸੋਂ ਪਿਸਤੌਲ ਦਿਖਾ ਕੇ 50 ਹਜ਼ਾਰ ਰੁਪਏ ਲੁੱਟੇ ਜਾਣੇ ਇਸਦੀ ਤਾਜ਼ੀ ਮਿਸਾਲ ਹੈ | ਮੁਰਗੀਖਾਨਾ ਵਾਲੀ ਗਲੀ, ਬਟਾਲਾ ਰੋਡ ਦੇ ਰਹਿਣ ਵਾਲੇ ਵਿਸ਼ਾਲ ਕੁਮਾਰ ਚੌਧਰੀ ਨੇ ਦੱਸਿਆ ਕਿ ਉਹ ਸ਼ਿਵ ਸੈਨਾ ਸੂਰਯਵੰਸ਼ੀ ਦਾ ਜ਼ਿਲ੍ਹਾ ਪ੍ਰਧਾਨ ਹੈ | ਰੋਜ਼ਾਨਾ ਵਾਂਗ ਉਹ ਆਪਣੇ ਘਰ ਤੋਂ ਸਵੇਰੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ (ਸ਼ਹੀਦਾਂ ਸਾਹਿਬ) ਨੇੜੇ ਚਾਟੀਵਿੰਡ ਚੌਂਕ, ਅੰਮਿ੍ਤਸਰ ਵਿਖੇ ਨਤਮਸਤਕ ਹੋਣ ਦਾ ਰਿਹਾ ਸੀ, ਰਸਤੇ 'ਚ ਸੰਘਣੀ ਧੁੰਦ ਦਾ ਫਾਇਦਾ ਚੁਕਦਿਆਂ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਉਸਦਾ ਰਸਤਾ ਰੋਕ ਲਿਆ, ਜੋ ਕਿ ਪਿਸਤੌਲ ਦਿਖਾ ਕੇ ਉਸ ਪਾਸੋਂ 50 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ | ਉਸ ਨੇ ਕਿਹਾ ਕਿ ਜਦੋਂ ਉਹ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਗਏ ਤਾਂ ਉੱਥੇ ਉਸ ਵਾਂਗ ਹੋਰ ਲੋਕ ਵੀ ਲੁੱਟ ਦੀ ਸ਼ਿਕਾਇਤ ਕਰਵਾਉਣ ਲਈ ਆਏ ਹੋਏ ਸਨ | ਉਸ ਨੇ ਸਵੇਰੇ 5 ਤੋਂ 7 ਵਜੇ ਦਰਮਿਆਨ ਬਟਾਲਾ ਖੇਤਰ 'ਚ ਕਈ ਲੋਕਾਂ ਨਾਲ ਲੁੱਟ ਦੀਆਂ ਘਟਨਾਵਾਂ ਵਾਪਰਨ ਦਾ ਜ਼ਿਕਰ ਕਰਦਿਆਂ ਸ਼ੱਕ ਪ੍ਰਗਟਾਇਆ ਕਿ ਇਨ੍ਹਾਂ ਸਾਰੀਆਂ ਵਾਰਦਾਤਾਂ 'ਚ ਇਕੋ ਹੀ ਲੁਟੇਰਾ ਗਰੋਹ ਦਾ ਹੱਥ ਹੈ | ਉਸਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਲੁਟੇਰਿਆਂ ਨੂੰ ਗਿ੍ਫਤਾਰ ਕਰਕੇ ਉਸ ਦੇ ਪੈਸੇ ਰਿਕਵਰ ਕਰਵਾਏ ਜਾਣ |
Ad Position 22
No active advertisement
ਪਿਛਲੀ ਖ਼ਬਰ ਬਾਹਰੀ ਨੌਜਵਾਨਾਂ ਵਲੋਂ ਨਿੱਜੀ ਕਾਲਜ ਦੇ ਵਿਦਿਆਰਥੀਆਂ ਦੀ ਕੁੱਟਮਾਰ ਸੜਕ 'ਤੇ ਹਥਿਆਰ ਲੈ ਕੇ ਘੁੰਮਦੇ ਨਜ਼ਰ ਆਏ ਅਨੇਕਾਂ... ਅਗਲੀ ਖ਼ਬਰ ਪੰਜਾਬੀ ਇਤਿਹਾਸਕ ਨਾਟਕ '1675' ਦੀ ਪੇਸ਼ਕਾਰੀ 25 ਨੂੰ - ਕੇਵਲ ਧਾਲੀਵਾਲ
Ad Position 24