07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਬਾਹਰੀ ਨੌਜਵਾਨਾਂ ਵਲੋਂ ਨਿੱਜੀ ਕਾਲਜ ਦੇ ਵਿਦਿਆਰਥੀਆਂ ਦੀ ਕੁੱਟਮਾਰ ਸੜਕ 'ਤੇ ਹਥਿਆਰ ਲੈ ਕੇ ਘੁੰਮਦੇ ਨਜ਼ਰ ਆਏ ਅਨੇਕਾਂ ਨੌਜਵਾਨ

Ad Position 21
No active advertisement
ਅਜੀਤ ਡੈਸਕ 21-12-2025
ਮਾਨਾਂਵਾਲਾ, 20 ਦਸੰਬਰ (ਗੁਰਦੀਪ ਸਿੰਘ ਨਾਗੀ)-ਪੰਜਾਬ 'ਚ ਕਤਲ, ਗੁੰਡਾਗਰਦੀ, ਲੁੱਟਾਂ-ਖੋਹਾਂ, ਚੋਰੀਆਂ-ਡਕੈਤੀਆਂ, ਫਿਰੌਤੀਆਂ ਆਦਿ ਦੀਆਂ ਘਟਨਾਵਾਂ ਦਿਨੋਂ ਦਿਨ ਹੱਦਾਂ-ਬੰਨੇ੍ਹ ਟੱਪਣ ਲੱਗੀਆਂ ਹਨ | ਅੱਜ ਅਜਿਹੀ ਹੀ ਘਟਨਾ ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ 'ਤੇ ਸਥਿਤ ਨਿੱਜੀ ਕਾਲਜ 'ਚ ਵਾਪਰੀ, ਜਿੱਥੇ ਕਾਲਜ ਦੇ ਵਿਦਿਆਰਥੀਆਂ ਦੀ ਕਾਲਜ ਤੋਂ ਵਾਪਸ ਜਾਣ ਸਮੇਂ ਬਾਹਰ ਖੜ੍ਹੇ ਕੁਝ ਬਾਹਰੀ ਨੌਜਵਾਨਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਮਾਨਾਂਵਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ | ਜਾਣਕਾਰੀ ਅਨੁਸਾਰ ਅੱਜ ਕਾਲਜ ਦੇ ਬਾਹਰ ਅਨੇਕਾਂ ਨੌਜਵਾਨ ਕਾਲਜ ਦੇ ਵਿਦਿਆਰਥੀਆਂ ਨਾਲ ਝਗੜਾ ਕਰਨ ਦੀ ਮਨਸ਼ਾ ਨਾਲ ਪਹਿਲਾਂ ਤੋਂ ਹਥਿਆਰਾਂ ਨਾਲ ਲੈਸ ਖੜ੍ਹੇ ਸਨ ਅਤੇ ਜਿਉਂ ਹੀ ਕਾਲਜ ਦੇ ਵਿਦਿਆਰਥੀ ਬਾਹਰ ਆਏ ਤਾਂ ਬਾਹਰੀ ਨੌਜਵਾਨਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਤੇ ਜ਼ਖ਼ਮੀ ਕਰ ਦਿੱਤਾ | ਇਸ ਤੋਂ ਇਲਾਵਾ ਅਨੇਕਾਂ ਬਾਹਰੀ ਨੌਜਵਾਨ ਜੀ. ਟੀ. ਰੋਡ 'ਤੇ ਹਥਿਆਰ ਲਹਿਰਾਉਂਦੇ ਨਜ਼ਰ ਆਏ | ਕਾਲਜ ਦੇ ਪਿ੍ੰਸੀਪਲ ਡਾ. ਗੌਰਵ ਤੇਜਪਾਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕਾਲਜ ਦੇ ਬਾਹਰ ਕੁਝ ਅਣਪਛਾਤੇ ਨੌਜਵਾਨ ਅਨੁਸ਼ਾਸਨ ਭੰਗ ਕਰਦੇ ਤੇ ਗੁੰਡਾਗਰਦੀ ਕਰਦੇ ਨਜ਼ਰ ਆਏ ਸਨ, ਜਿਨ੍ਹਾਂ ਬਾਰੇ ਕਾਲਜ ਦੀ ਨਿੱਜੀ ਸੁਰੱਖਿਆ ਕਰਮੀਆਂ ਨੇ ਦੱਸਿਆ ਸੀ, ਤਾਂ ਅਸੀਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤੇ ਕਾਲਜ ਦੇ ਬਾਹਰ ਗਸ਼ਤ ਵਧਾਉਣ ਬਾਰੇ ਕਿਹਾ ਸੀ | ਉਨ੍ਹਾਂ ਦੱਸਿਆ ਕਿ ਅੱਜ ਵੀ ਕਾਲਜ ਵਿਚ ਇਮਤਿਹਾਨ ਚੱਲ ਰਹੇ ਸਨ, ਕਿ ਕੁਝ ਬਾਹਰੀ ਨੌਜਵਾਨਾਂ ਨੇ ਅੰਦਰ ਕਾਲਜ ਦੇ ਵਿਦਿਆਰਥੀਆਂ ਨੂੰ ਕਿਸੇ ਰਾਹੀਂ ਸੁਨੇਹਾ ਭੇਜਿਆ ਤੇ ਜਦੋਂ ਉਹ ਵਿਦਿਆਰਥੀ ਬਾਹਰ ਗਏ ਤਾਂ ਪਹਿਲਾਂ ਤੋਂ ਝਗੜਾ ਕਰਨ ਦੀ ਨੀਯਤ ਨਾਲ ਬਾਹਰ ਖੜ੍ਹੇ ਨੌਜਵਾਨਾਂ ਨੇ ਕਾਲਜ ਦੇ ਵਿਦਿਆਰਥੀਆਂ 'ਤੇ ਹਮਲਾ ਕਰ ਦਿੱਤਾ, ਜਿਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਸਥਿਤੀ 'ਤੇ ਕਾਬੂ ਪਾਇਆ | ਪਿ੍ੰਸੀਪਲ ਡਾ. ਗੌਰਵ ਤੇਜਪਾਲ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਅੱਜ ਦੀ ਘਟਨਾ ਦੀ ਜਾਂਚ ਕੀਤੀ ਜਾਵੇ ਅਤੇ ਅਨੁਸ਼ਾਸਨ ਭੰਗ ਕਰਨ ਵਾਲਿਆਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਪੁਲਿਸ ਦੀਆਂ ਟੀਮਾਂ ਦੀ ਗਸ਼ਤ ਵਧਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਅਕਸ਼ੈ ਸ਼ਰਮਾ ਵਲੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਮੁਫ਼ਤ ਯਾਤਰਾ ਲਈ 30 ਬੱਸਾਂ ਦਾ ਕਾਫ਼ਲਾ ਰਵਾਨਾ ਅਗਲੀ ਖ਼ਬਰ ਸੰਘਣੀ ਧੁੰਦ ਪੈਣ 'ਤੇ ਲੁਟੇਰਾ ਗਰੋਹ ਹੋਇਆ ਸਰਗਰਮ
Ad Position 24