ਅੰਮਿ੍ਤਸਰ, 20 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਸਿੱਖਿਆ ਵਿਭਾਗ ਪੰਜਾਬ ਵਲੋਂ ਚੌਥੀ ਮੈਗਾ ਮਾਪੇ ਅਧਿਆਪਕ ਮਿਲਣੀ ਅਤੇ ਪਹਿਲੀ ਵਿਸ਼ੇਸ਼ ਮਾਪੇ ਵਰਕਸ਼ਾਪ ਕਰਵਾਈ ਗਈ | ਇਸ ਦੌਰਾਨ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਮੂਲੀਅਤ ਕਰਦਿਆਂ ਜਿੱਥੇ ਆਪਣੇ ਬੱਚਿਆਂ ਦੀ ਸਕੂਲੀ ਕਾਰਗੁਜਾਰੀ ਅਤੇ ਉਨ੍ਹਾਂ ਦੇ ਵਿੱਦਿਅਕ ਪੱਧਰ ਸੰਬੰਧੀ ਜਾਣਕਾਰੀ ਹਾਸਿਲ ਕੀਤੀ, ੳੱੁਥੇ ਹੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਰਕਸ਼ਾਪ ਰਾਹੀਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਵਿਦਿਆਰਥੀ ਦੇ ਹਿੱਤ 'ਚ ਕੀਤੇ ਜਾ ਰਹੇ ਉਪਰਾਲਿਆਂ ਸੰਬੰਧੀ ਵਿਸਥਾਰਿਤ ਜਾਣਕਾਰੀ ਦਿੱਤੀ ਗਈ | ਮਾਪੇ ਅਧਿਆਪਕ ਮਿਲਣੀ ਅਤੇ ਮਾਪੇ ਵਰਕਸ਼ਾਪ ਦਾ ਜਾਇਜ਼ਾ ਲੈਣ ਲਈ ਰਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿੱ.) ਅਤੇ ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਐ. ਸਿੱ.) ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ, ਸਰਕਾਰੀ ਹਾਈ ਸਕੂਲ ਅਟਾਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂੂਲ ਕੋਟ ਬਾਬਾ ਦੀਪ ਸਿੰਘ, ਐੱਸ. ਓ. ਆਈ. ਸਕੂਲ ਛੇਹਰਟਾ, ਸਰਕਾਰੀ ਪ੍ਰਾਇਮਰੀ ਸਕੂਲ ਸ਼ਰੀਫਪੁਰਾ, ਸਰਕਾਰੀ ਪ੍ਰਾਇਮਰੀ ਸਕੂਲ ਤੁੰਗ ਬਾਲਾ, ਸਰਕਾਰੀ ਪ੍ਰਾਇਮਰੀ ਸਕੂਲ ਵਡਾਲੀ ਗੁਰੂ ਅਤੇ ਪੀ. ਐਮ. ਸ੍ਰੀ ਸੀਨੀਅਰ ਸੈਕੰਡਰੀ ਸਕੂਲ ਵਡਾਲੀ ਗੁਰੂ ਵਿਖੇ ਦੌਰਾ ਕਰਦੇ ਹੋਏ ਸਕੂਲੀ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਪ੍ਰਬੰਧਨ 'ਚ ਭਾਗੀਦਾਰ ਹੋਣ ਦਾ ਸੱਦਾ ਦਿੰਦਿਆਂ ਸਰਕਾਰੀ ਸਕੂਲਾਂ ਦੀ ਤਰੱਕੀ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ | ਇਸ ਮੌਕੇ ਉਨ੍ਹਾਂ ਨਾਲ ਰਜੇਸ਼ ਖੰਨਾ, ਇੰਦੂਬਾਲਾ ਮੰਗੋਤਰਾ (ਦੋਵੇਂ ਡਿਪਟੀ ਡੀ. ਈ. ਓ.), ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਦਵਿੰਦਰ ਕੁਾਮਰ ਮੰਗਤਰਾ ਸੋਸ਼ਲ ਮੀਡੀਆ ਕੋਆਰਡੀਨੇਟਰ, ਬਲਜੀਤ ਸਿੰਘ ਬੀ. ਈ. ਈ. ਓ., ਹਰਸ਼ ਅਰੋੜਾ ਸਿੱਖਿਆ ਕੋਆਰਡੀਨੇਟ, ਰਾਜਨ ਡੀ. ਆਰ. ਸੀ., ਸਕੂਲ ਮੁਖੀ ਅਵਤਾਰ ਸਿੰਘ, ਸਕੂਲ ਮੁਖੀ ਰੋਹਿਤ ਦੇਵ, ਪਿ੍ੰ: ਕੰਵਲਜੀਤ ਕੌਰ ਕਾਹਲੋਂ, ਸੰਦੀਪ ਸਿਆਲ, ਯਾਦਵਿੰਦਰ ਸਿੰਘ, ਸੀ. ਐੱਚ. ਟੀ. ਪ੍ਰਦੀਪ ਸਿੰਘ ਭਕਨਾ, ਲੈਕ: ਜਗਦੀਪਕ ਸਿੰਘ, ਰਮਿੰਦਰ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਵਡਾਲੀ ਗੁਰੂ, ਰਣਜੀਤ ਸਿੰਘ ਰਾਣਾ, ਲੈਕਚਰਾਰਾ ਧੰਨਾ ਸਿੰਘ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ |