07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਅਮਰੀਕਾ 'ਚ ਸਿੱਖ ਭਾਈਚਾਰੇ ਦੀ ਆਵਾਜ਼ ਬਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ

Ad Position 21
No active advertisement
ਅਜੀਤ ਡੈਸਕ 21-12-2025
ਅੰਮਿ੍ਤਸਰ, 20 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)–ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਲੂਮਨਸ ਅਤੇ ਪ੍ਰੈਕਟਿਸ ਆਫ ਪ੍ਰੋਫੈਸਰ, ਅਮਰੀਕਾ 'ਚ ਐਟਰਨੀ-ਐਟ-ਲਾਅ ਜਸਪ੍ਰੀਤ ਸਿੰਘ ਜਿਨ੍ਹਾਂ ਨੂੰ ਹਾਲ ਹੀ 'ਚ ਨਿਊ ਜਰਸੀ ਸੂਬੇ ਦੀ ਗਵਰਨਿੰਗ ਕੌਂਸਲ 'ਚ ਚੁਣਿਆ ਗਿਆ ਸੀ ਨੇ ਨਿਊ ਜਰਸੀ ਅਤੇ ਨਿਊਯਾਰਕ 'ਚ ਸੀਨੀਅਰ ਰਾਜਨੀਤਕ ਤੇ ਪ੍ਰਸ਼ਾਸਨਿਕ ਆਗੂਆਂ ਨਾਲ ਸਿੱਖ ਭਾਈਚਾਰੇ ਦੇ ਸਮਾਜਿਕ ਮੁੱਦਿਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਹੈ | ਜਸਪ੍ਰੀਤ ਸਿੰਘ ਨੇ ਨਿਊ ਜਰਸੀ 'ਚ ਗਵਰਨਰ-ਚੁਣੇ ਜਾਣ ਵਾਲੀ ਮਿਕੀ ਸ਼ੈਰਿਲ ਦੀ ਟ੍ਰਾਂਜ਼ਿਸ਼ਨ ਟੀਮ ਨਾਲ ਮੁਲਾਕਾਤ ਕੀਤੀ ਅਤੇ ਆਊਟਗੋਇੰਗ ਗਵਰਨਰ ਫਿਲ ਮਰਫੀ ਨਾਲ ਵੀ ਲਾਭਦਾਇਕ ਗੱਲਬਾਤ ਕੀਤੀ | ਇਸ ਤੋਂ ਇਲਾਵਾ ਉਨ੍ਹਾਂ ਨੇ ਸਾਬਕਾ ਨੌਰਥ ਕੈਰੋਲੀਨਾ ਗਵਰਨਰ ਤੇ ਯੂ. ਐੱਸ. ਸੈਨੇਟ ਉਮੀਦਵਾਰ ਰਾਏ ਕੂਪਰ ਨਾਲ ਵੀ ਵਿਚਾਰ-ਵਟਾਂਦਰਾ ਕੀਤਾ | ਨਿਊਯਾਰਕ ਵਿਚ ਉਨ੍ਹਾਂ ਨੇ ਗਵਰਨਰ ਕੈਥੀ ਹੌਚੁਲ ਨਾਲ ਅਹਿਮ ਮੀਟਿੰਗ ਕੀਤੀ | ਇਸ ਤਰ੍ਹਾਂ ਆਪਣੇ ਦਫਤਰ 'ਚ ਨਿਊਯਾਰਕ ਦੇ ਐਟਰਨੀ ਜਨਰਲ ਲੇਤੀਸ਼ੀਆ ਜੇਮਜ਼ ਨੂੰ ਸੱਦਾ ਦੇ ਕੇ ਸਿੱਖ ਭਾਈਚਾਰੇ ਦੇ ਪ੍ਰਮੁੱਖ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ, ਜਿਥੇ ਸਿੱਖ ਕਲਚਰਲ ਸੋਸਾਇਟੀ ਆਫ ਨਿਊਯਾਰਕ (ਖੇਤਰ ਦੀ ਸਭ ਤੋਂ ਵੱਡੀ ਗੁਰਦੁਆਰਾ ਸੰਸਥਾ) ਦੀ ਮੈਨੇਜਿੰਗ ਕਮੇਟੀ ਵੀ ਮੌਜੂਦ ਸੀ | ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਨੇ ਜਸਪ੍ਰੀਤ ਸਿੰਘ ਦੀਆਂ ਤਾਜ਼ਾ ਗਤੀਵਿਧੀਆਂ ਤੇ ਪ੍ਰਾਪਤੀਆਂ 'ਤੇ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਆਪਣੇ ਅਲੂਮਨੀ ਦੀ ਵਧਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਸ਼ਾਨ ਤੇ ਬਹੁਤ ਮਾਣ ਮਹਿਸੂਸ ਕਰਦੀ ਹੈ | ਉਨ੍ਹਾਂ ਕਿਹਾ ਕਿ ਜਸਪ੍ਰੀਤ ਸਿੰਘ ਦੀ ਨਿਊ ਜਰਸੀ ਗਵਰਨਿੰਗ ਕੌਂਸਲ ਵਿਚ ਚੋਣ ਤੇ ਅਮਰੀਕੀ ਸਿਖਰਲੀ ਲੀਡਰਸ਼ਿਪ ਨਾਲ ਸੰਪਰਕ ਉਨ੍ਹਾਂ ਮੁੱਲਾਂ ਨੂੰ ਦਰਸਾਉਂਦੇ ਹਨ ਜੋ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਵਿਚ ਵਿਕਸਿਤ ਕਰਨਾ ਚਾਹੁੰਦੀ ਹੈ |
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ ਵਲੋਂ ਡਿਸਟਿ੍ਕਟ ਪ੍ਰੈਜ਼ੀਡੈਂਟਸ-ਇਲੈੱਕਟ ਮੀਟ ਦਾ ਆਯੋਜਨ ਅਗਲੀ ਖ਼ਬਰ ਮੈਗਾ ਪੀ. ਟੀ. ਐੱਮ. ਦੌਰਾਨ ਵੱਡੀ ਗਿਣਤੀ 'ਚ ਪਹੁੰਚੇ ਵਿਦਿਆਰਥੀਆਂ ਦੇ ਮਾਪੇ
Ad Position 24