23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਜਲਿ੍ਹਆਂਵਾਲਾ ਬਾਗ 'ਚ ਵਿਖਾਇਆ ਜਾਣ ਵਾਲਾ ਆਵਾਜ਼ ਅਤੇ ਰੌਸ਼ਨੀ ਸ਼ੋਅ ਬੰਦ <br/>

Ad Position 21
No active advertisement
ਅਜੀਤ ਡੈਸਕ 23-12-2025

ਅੰਮਿ੍ਤਸਰ, 22 ਦਸੰਬਰ (ਸੁਰਿੰਦਰ ਕੋਛੜ)-ਜਲਿ੍ਹਆਂਵਾਲਾ ਬਾਗ ਸਮਾਰਕ ਵਿਖੇ ਰੋਜ਼ਾਨਾ ਸ਼ਾਮ ਨੂੰ ਵਿਖਾਇਆ ਜਾਣ ਵਾਲਾ ਆਵਾਜ਼ ਤੇ ਰੌਸ਼ਨੀ ਸ਼ੋਅ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਬੰਦ ਹੈ | ਜਿਸ ਕਾਰਨ ਸਮਾਰਕ ਵਿਖੇ ਇਹ ਸ਼ੋਅ ਵੇਖਣ ਜਾਣ ਵਾਲੇ ਸੈਲਾਨੀਆਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪੈ ਰਿਹਾ ਹੈ | ਦੱਸਿਆ ਜਾ ਰਿਹਾ ਹੈ ਜਲਿ੍ਹਆਂਵਾਲਾ ਬਾਗ ਵਿਖੇ ਸੈਂਟਰਲ ਸਮਾਰਕ 'ਤੇ ਪੰਜਾਬੀ 'ਚ ਵਿਖਾਏ ਜਾਣ ਵਾਲੇ ਆਵਾਜ਼ ਤੇ ਰੌਸ਼ਨੀ ਸ਼ੋਅ ਦਾ ਸਮਾਂ ਸ਼ਾਮ 6 ਵਜੇ ਤੋਂ ਰਾਤ 6.30 ਵਜੇ ਤੱਕ ਅਤੇ ਹਿੰਦੀ ਸ਼ੋਅ ਦਾ ਸਮਾਂ 6.45 ਤੋਂ 7.15 ਵਜੇ ਤੱਕ ਕੀਤਾ ਗਿਆ ਹੈ | ਜਲਿ੍ਹਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਵਲੋਂ ਨਿਯੁਕਤ ਕੀਤੇ ਇਤਿਹਾਸਕ ਬਾਗ ਦੇ ਕੇਅਰ ਟੇਕਰ ਦੀਪਕ ਸੇਠ ਨੇ ਦੱਸਿਆ ਕਿ ਰਾਸ਼ਟਰੀ ਤੇ ਵਿਰਾਸਤੀ ਸਮਾਰਕ ਦੀ ਹੈਸੀਅਤ ਰੱਖਣ ਵਾਲੇ ਉਕਤ ਸਮਾਰਕ 'ਚ ਰਾਤ ਸਮੇਂ ਸੈਂਟਰਲ ਵਿਸਟਾ (ਸ਼ਹੀਦੀ ਸਮਾਰਕ) ਦੇ ਉੱਪਰ ਤਕਰੀਬਨ ਅੱਧੇ ਘੰਟੇ ਦੇ ਲੇਜ਼ਰ ਰੌਸ਼ਨੀ, ਕੰਪਿਊਟਰ ਐਨੀਮੇਸ਼ਨ ਅਤੇ ਪ੍ਰੋਜੈਕਸ਼ਨ ਮੈਪਿੰਗ ਤਕਨੀਕ ਯੁਕਤ ਸ਼ੋਅ 'ਚ ਬਿ੍ਟਿਸ਼ ਰਾਜ ਦੇ ਵਿਰੁੱਧ ਪੰਜਾਬ ਦੇ ਵਿਰੋਧ, ਵਿਸ਼ਵ ਯੁੱਧ ਤੋਂ ਪਹਿਲਾਂ ਦੇ ਪੰਜਾਬ, ਗਦਰ ਪਾਰਟੀ ਅਤੇ ਭਾਰਤ ਦੇ ਹਾਲਾਤਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਜਲਿ੍ਹਆਂਵਾਲਾ ਬਾਗ ਦੇ ਖ਼ੂਨੀ ਸਾਕੇ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ | ਫਿਲਹਾਲ ਇਹ ਸ਼ੋਅ ਤਕਰੀਬਨ ਦੋ ਮਹੀਨਿਆਂ ਤੋਂ ਬੰਦ ਹੈ | ਸਮਾਜਿਕ ਕਾਰਕੁਨ ਨਰੇਸ਼ ਜੌਹਰ ਨੇ ਕਿਹਾ ਕਿ ਬਿਨਾ ਕਾਰਨ ਦੱਸੇ ਲੇਜ਼ਰ ਰਸ਼ਨੀ ਨੂੰ ਬੰਦ ਕੀਤਾ ਜਾਣਾ ਮੰਦਭਾਗਾ ਹੈ, ਉਨ੍ਹਾਂ ਕਿਹਾ ਕਿ ਜਲਿ੍ਹਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਨੂੰ ਇਹ ਸ਼ੋਅ ਜਲਦੀ ਮੁੜ ਸ਼ੁਰੂ ਕਰਵਾਉਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਮੈਂਬਰ ਰਾਜਪਾਲ ਸਿੰਘ ਬਹੋੜੂ ਨੇ ਵੋਟਰਾਂ ਦਾ ਕੀਤਾ ਧੰਨਵਾਦ <br/> ਅਗਲੀ ਖ਼ਬਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਸਾਬਕਾ ਰਾਜਦੂਤ ਸੰਧੂ ਨੇ ਕਈ ਮੁੱਦਿਆਂ 'ਤੇ ਕੀਤੀ ਗੱਲਬਾਤ
Ad Position 24