06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਦੇ ਸੰਬੰਧ 'ਚ ਬਾਈਕ ਰੈਲੀ ਕੱਢੀ <br/>

Ad Position 21
No active advertisement
ਅਜੀਤ ਡੈਸਕ 24-12-2025
ਅੰਮਿ੍ਤਸਰ, 23 ਦਸੰਬਰ (ਜਸਵੰਤ ਸਿੰਘ ਜੱਸ)¸ਖ਼ਾਲਸਾ ਯੂਨੀਵਰਸਿਟੀ ਵਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਦੇ ਸਬੰਧ 'ਚ ਉੱਪ ਕੁਲਪਤੀ ਡਾ. ਮਹਿਲ ਸਿੰਘ ਅਤੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੀ ਰਹਿਨੁਮਾਈ ਹੇਠ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ | ਉਕਤ ਰੈਲੀ ਦਾ ਮਨੋਰਥ ਵਿਦਿਆਰਥੀਆਂ ਅਤੇ ਸਮਾਜ ਨੂੰ ਏਡਜ਼ ਸੰਬੰਧੀ ਜਾਗਰੂਕ ਕਰਨਾ ਅਤੇ ਇਸ ਰੋਗ ਨਾਲ ਜੁੜੇ ਭਰਮਾਂ ਨੂੰ ਦੂਰ ਕਰਦਿਆਂ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨਾ ਸੀ | ਇਸ ਮੌਕੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ੍ਰੀ ਅਮਰਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਦੇ ਉਕਤ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਅਜਿਹੀਆਂ ਰੈਲੀਆਂ ਦੇ ਆਯੋਜਨ ਨੂੰ ਸਮੇਂ ਦੀ ਲੋੜ ਕਰਾਰ ਦਿੱਤਾ | ਡਾ. ਕੁਮਾਰ ਨੇ ਦੱਸਿਆ ਕਿ ਉਕਤ ਰੈਲੀ 'ਵਰਸਿਟੀ ਦੇ ਗੇਟ ਨੰਬਰ 2 ਤੋਂ ਆਰੰਭ ਹੋ ਕੇ ਅੰਮਿ੍ਤਸਰ ਕੈਂਟ ਦੇ ਇਲਾਕੇ ਰਾਹੀਂ ਵਰੇਨੀਅਮ ਪਾਰਕ ਹੁੰਦੀ ਹੋਈ ਯੂਨੀਵਰਸਿਟੀ ਕੈਂਪਸ ਅੰਦਰ ਸੰਪੰਨ ਹੋਈ | ਇਸ ਮੌਕੇ ਰੈਲੀ ਦੇ ਮੁੱਖ ਆਯੋਜਕ ਡਾ. ਬਿੰਦੂ ਸ਼ਰਮਾ, ਰਮਨਦੀਪ ਕੌਰ ਸੰਧੂ ਸਮੇਤ ਹੋਰ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਚਾਟੀਵਿੰਡ ਨਹਿਰ ਤੋਂ ਬਹੋੜੂ ਤੱਕ ਸੜਕ ਬਣਨ ਨਾਲ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ-ਬਹੋੜੂ <br/> ਅਗਲੀ ਖ਼ਬਰ ਕ੍ਰਿਸਮਸ ਦੇ ਮੱਦੇਨਜ਼ਰ ਸ਼ਹਿਰ ਦੇ ਚਰਚਾਂ ਨੂੰ ਸਜਾਇਆ
Ad Position 24
No active advertisement