15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਡੀ. ਏ. ਵੀ. ਸਕੂਲ ਅੰਮਿ੍ਤਸਰ ਨੂੰ ਗ੍ਰੀਨ ਸਕੂਲ ਨਿਰੀਖਣ 'ਚ ਮਿਲਿਆ ਪਹਿਲਾ ਸਥਾਨ <br/>

Ad Position 21
No active advertisement
ਅਜੀਤ ਡੈਸਕ 31-12-2025
ਅੰਮਿ੍ਤਸਰ, 30 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਇੰਟਰਨੈਸ਼ਨਲ ਸਕੂਲ, ਅੰਮਿ੍ਤਸਰ ਨੂੰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਵਲੋਂ ਗ੍ਰੀਨ ਸਕੂਲ ਨਿਰੀਖਣ 'ਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ | ਸਕੂਲ ਦੇ ਪਿ੍ੰਸੀਪਲ ਡਾ. ਅੰਜਨਾ ਗੁਪਤਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਗਠਿਤ ਟੀਮਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦਾ ਡੂੰਘਾ ਨਿਰੀਖਣ ਕੀਤਾ | ਇਸ ਦੇ ਤਹਿਤ ਸਕੂਲ ਕੈਂਪਸ ਦੇ ਵਾਤਾਵਰਣ, ਹਵਾ ਦੀ ਗੁਣਵੱਤਾ, ਮਿੱਟੀ ਦੀ ਸਥਿਤੀ, ਪਾਣੀ ਦੀ ਸੰਭਾਲ, ਊਰਜਾ ਦੀ ਵਰਤੋਂ ਅਤੇ ਕੂੜਾ ਪ੍ਰਬੰਧਨ ਵਰਗੇ ਮਹੱਤਵਪੂਰਨ ਨੁਕਤਿਆਂ ਦਾ ਬਾਰੀਕੀ ਨਾਲ ਅਧਿਐਨ ਕੀਤਾ ਗਿਆ ਅਤੇ ਫਿਰ ਰਾਸ਼ਟਰੀ ਪੱਧਰ ਦੇ ਮਾਪਦੰਡਾਂ 'ਤੇ ਇਨ੍ਹਾਂ ਦਾ ਮੁਲਾਂਕਣ ਕੀਤਾ ਗਿਆ | ਖੁਸ਼ੀ ਦੀ ਗੱਲ ਹੈ ਕਿ ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਨੇ ਇਨ੍ਹਾਂ ਸਾਰੇ ਮਾਪਦੰਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ | ਟੀਮ ਵਲੋਂ ਸਕੂਲ 'ਚ ਅਪਣਾਈਆਂ ਗਈਆਂ ਹਰੀਆਂ ਗਤੀਵਿਧੀਆਂ, ਸਫਾਈ ਵਿਵਸਥਾ, ਵਿਦਿਆਰਥੀਆਂ ਦੀ ਸਰਗਰਮ ਭੂਮਿਕਾ ਅਤੇ ਸਕੂਲ ਪ੍ਰਬੰਧਨ ਸਮੂਹ ਦੀ ਸ਼ਲਾਘਾ ਕੀਤੀ ਗਈ | ਪਿ੍ੰਸੀਪਲ ਡਾ. ਅੰਜਨਾ ਗੁਪਤਾ ਨੇ ਇਹ ਵੀ ਦੱਸਿਆ ਕਿ ਸਕੂਲ 'ਚ ਕੁਦਰਤੀ ਸਰੋਤਾਂ-ਹਵਾ, ਪਾਣੀ, ਜ਼ਮੀਨ ਅਤੇ ਊਰਜਾ ਦੀ ਸੰਭਾਲ ਅਤੇ ਸਹੀ ਵਰਤੋਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ | ਸਕੂਲ 'ਚ ਸੋਲਰ ਪੈਨਲ ਲਗਾਏ ਗਏ ਹਨ, ਜਿਸ ਨਾਲ ਨਾ ਸਿਰਫ਼ ਸੂਰਜੀ ਊਰਜਾ ਦਾ ਲਾਭ ਲਿਆ ਜਾਂਦਾ ਹੈ, ਸਗੋਂ ਬਿਜਲੀ ਦੀ ਵੀ ਬੱਚਤ ਹੁੰਦੀ ਹੈ | ਸਕੂਲ ਦੇ ਵਿਹੜੇ 'ਚ ਬਹੁਤ ਸਾਰੇ ਰੁੱਖ ਅਤੇ ਪੌਦੇ ਹਨ, ਜਿਸ ਕਾਰਨ ਹਰ ਪਾਸੇ ਹਰਿਆਲੀ ਅਤੇ ਸ਼ੁੱਧ ਹਵਾ ਹੈ | ਵਰਤੇ ਗਏ ਪਾਣੀ ਨੂੰ ਮੁੜ ਵਰਤੋਂ ਵਿਚ ਲਿਆਉਣ ਲਈ ਵੀ ਵਧੀਆ ਪ੍ਰਬੰਧ ਕੀਤੇ ਗਏ ਹਨ | ਵਾਤਾਵਰਨ ਦੀ ਸੰਭਾਲ ਸਮੇਂ ਦੀ ਮੁੱਖ ਲੋੜ ਹੈ ਅਤੇ ਇਸ ਲਈ ਨਿਰੰਤਰ ਯਤਨ ਕਰਨਾ ਸਾਡਾ ਸਾਰਿਆਂ ਦਾ ਪਰਮ ਕਰਤੱਵ ਹੈ | ਡੀ. ਏ. ਵੀ. ਪ੍ਰਬੰਧਕੀ ਕਮੇਟੀ, ਨਵੀਂ ਦਿੱਲੀ ਦੇ ਪ੍ਰਧਾਨ ਡਾ. ਪੂਨਮ ਸੂਰੀ, ਵੀ. ਕੇ. ਚੋਪੜਾ ਨਿਰਦੇਸ਼ਕ, ਪਬਲਿਕ ਸਕੂਲਜ਼, ਡੀ.ਏ.ਵੀ. ਕਾਲਜ ਪ੍ਰਬੰਧਕੀ ਕਮੇਟੀ, ਨਵੀਂ ਦਿੱਲੀ ਅਤੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਨੇ ਸਕੂਲ ਨੂੰ ਇਸ ਵਿਸ਼ੇਸ਼ ਪ੍ਰਾਪਤੀ 'ਤੇ ਹਾਰਦਿਕ ਵਧਾਈ ਦਿੱਤੀ ਅਤੇ ਭਵਿੱਖ 'ਚ ਵੀ ਅਜਿਹੇ ਸਨਮਾਨ ਪ੍ਰਾਪਤ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਪੰਥਕ ਆਗੂਆਂ ਵਲੋਂ ਪੰਥ ਦੇ ਭਖਦੇ ਮੁੱਦਿਆਂ 'ਤੇ ਪੰਥ ਦਾ ਨੁਮਾਇੰਦਾ ਇਕੱਠ ਬੁਲਾਉਣ ਅਪੀਲ ਅਗਲੀ ਖ਼ਬਰ ਰੀੜ੍ਹ ਦੀ ਹੱਡੀ ਦੇ ਇਲਾਜ 'ਚ ਨਵੀਂ ਤਰੱਕੀ : ਡਾ. ਰਾਜ ਕਮਲ
Ad Position 24