14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਚਾਈਨਾ ਡੋਰ ਕਾਰਨ ਹਾਦਸਾ ਵਾਪਰਨ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਦਰਜ ਕੀਤੀ ਜਾਵੇ ਰਿਪੋਰਟ <br/>

Ad Position 21
No active advertisement
ਅਜੀਤ ਡੈਸਕ 31-12-2025

ਅੰਮਿ੍ਤਸਰ, 30 ਦਸੰਬਰ (ਸੁਰਿੰਦਰ ਕੋਛੜ)-ਆਮ ਲੋਕਾਂ ਅਤੇ ਪੰਛੀਆਂ ਲਈ ਘਾਤਕ ਬਣ ਚੁੱਕੀ ਪਾਬੰਦੀਸ਼ੁਦਾ ਸਿੰਥੈਟਿਕ ਚਾਈਨਾ ਡੋਰ ਦੀ ਖ਼ਰੀਦੋ-ਫ਼ਰੋਖ਼ਤ ਅਤੇ ਇਸ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਪੰਜਾਬ ਸਰਕਾਰ ਦੇ ਵੱਖ-ਵੱਖ ਅਦਾਰਿਆਂ ਅਤੇ ਪੁਲਿਸ ਵਿਭਾਗ ਵਲੋਂ ਸ਼ਿਕੰਜਾ ਕੱਸਣ ਦੇ ਬਾਵਜੂਦ ਇਸ ਦੀ ਵਿੱਕਰੀ ਅਤੇ ਵਰਤੋਂ ਪੂਰੀ ਤਰ੍ਹਾਂ ਬੰਦ ਨਹੀਂ ਹੋ ਸਕੀ ਹੈ | ਇਸ ਨੂੰ ਲੈ ਕੇ ਸਥਾਨਕ ਰਾਣੀ ਕਾ ਬਾਗ ਆਬਾਦੀ ਵਿਖੇ ਰਹਿੰਦੇ ਸਮਾਜਿਕ ਕਾਰਕੁਨ ਨਰੇਸ਼ ਜੌਹਰ ਨੇ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਅਗਾਂਹ ਚਾਈਨਾ ਡੋਰ ਨਾਲ ਕਿਸੇ ਵੀ ਵਿਅਕਤੀ ਦਾ ਜਾਨੀ ਨੁਕਸਾਨ ਹੋਣ 'ਤੇ ਜਾਂ ਇਸ ਨਾਲ ਜ਼ਖ਼ਮੀ ਹੋਣ 'ਤੇ ਤੁਰੰਤ ਸੰਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾਵੇ | ਉਨ੍ਹਾਂ ਇਸ ਬਾਰੇ ਦਲੀਲ ਦਿੱਤੀ ਕਿ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਢਿੱਲ ਕਾਰਨ ਹੀ ਇਸ ਚਾਈਨਾ ਡੋਰ ਦੀ ਵਿੱਕਰੀ ਹੋ ਰਹੀ ਹੈ ਅਤੇ ਲੋਕ ਬੇਖ਼ੌਫ਼ ਹੋ ਕੇ ਪਤੰਗਬਾਜ਼ੀ ਵੀ ਕਰ ਰਹੇ ਹਨ | ਜੌਹਰ ਨੇ ਉਕਤ ਪੱਤਰ 'ਚ ਚੀਫ਼ ਜਸਟਿਸ ਤੋਂ ਇਹ ਵੀ ਅਪੀਲ ਕੀਤੀ ਹੈ ਕਿ ਚਾਈਨਾ ਡੋਰ ਦੇ ਗੱਟੂ ਸੂਬੇ 'ਚ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂ ਸੰਬੰਧਿਤ ਫ਼ੈਕਟਰੀਆਂ 'ਚੋਂ ਟਰਾਂਸਪੋਰਟ ਰਾਹੀਂ ਭੇਜੇ ਜਾ ਰਹੇ ਹਨ, ਇਸ ਲਈ ਸੂਬੇ ਦੇ ਟਰਾਂਸਪੋਰਟ ਮੰਤਰੀ ਅਤੇ ਸੰਬੰਧਿਤ ਵਿਭਾਗਾਂ ਦੀ ਵੀ ਇਸ ਕਾਰੋਬਾਰ ਨੂੰ ਰੋਕਣ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇ | ਜੌਹਰ ਮੁਤਾਬਿਕ ਭਾਵੇਂ ਕਿ ਸਾਲ 2017 'ਚ ਨੈਸ਼ਨਲ ਗ੍ਰੀਨ ਟਿ੍ਬਿਊਨਲ ਦੁਆਰਾ ਇਸ ਘਾਤਕ ਡੋਰ ਦੀ ਵਿੱਕਰੀ 'ਤੇ ਪਾਬੰਦੀ ਲਗਾਈ ਗਈ ਸੀ ਅਤੇ ਬਾਅਦ 'ਚ ਕਈ ਰਾਜ ਸਰਕਾਰਾਂ ਨੇ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਵਿਵਸਥਾਵਾਂ ਦੇ ਤਹਿਤ ਇਸ ਨੂੰ ਸਜ਼ਾਯੋਗ ਐਕਟ ਬਣਾਇਆ ਸੀ ਪਰ ਜ਼ਮੀਨੀ ਪੱਧਰ 'ਤੇ 9 ਸਾਲ ਬਾਅਦ ਵੀ ਇਸ ਦੇ ਨਤੀਜੇ ਵਿਖਾਈ ਨਹੀਂ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਪਤੰਗ ਉਡਾਉਣ ਲਈ ਸਿੰਥੈਟਿਕ ਧਾਗੇ ਦੀ ਵਰਤੋਂ 'ਤੇ ਨਾ ਸਿਰਫ਼ ਭਾਰਤੀ ਨਿਆਂ ਸੰਹਿਤਾ ਦੇ ਤਹਿਤ ਪਾਬੰਦੀ ਹੈ, ਸਗੋਂ ਜੰਗਲੀ ਜੀਵ ਸੁਰੱਖਿਆ ਕਾਨੂੰਨ ਅਤੇ ਵਾਤਾਵਰਨ ਸੁਰੱਖਿਆ ਕਾਨੂੰਨ ਦੇ ਤਹਿਤ ਵੀ ਮਨਾਹੀ ਹੈ | ਇਸ ਦੇ ਬਾਵਜੂਦ ਮੀਡੀਆ ਰਿਪੋਰਟਾਂ 'ਚ ਇਸ ਡੋਰ ਨਾਲ ਲੋਕਾਂ ਦੇ ਗੰਭੀਰ ਜ਼ਖ਼ਮੀ ਹੋਣ ਦੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ ਅਤੇ ਇਹ ਸਿੰਥੈਟਿਕ ਧਾਗਾ ਪੰਛੀਆਂ ਅਤੇ ਜਾਨਵਰਾਂ ਲਈ ਵੀ ਗੰਭੀਰ ਖ਼ਤਰਾ ਬਣ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ 'ਤੇ 3 ਅੰਤਰਰਾਸ਼ਟਰੀ ਉਡਾਣਾਂ ਸਮੇਤ 6 ਘਰੇਲੂ ਉਡਾਣਾਂ ਰੱਦ
Ad Position 24