14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਅੰਮਿ੍ਤਸਰ ਹਵਾਈ ਅੱਡੇ 'ਤੇ 3 ਅੰਤਰਰਾਸ਼ਟਰੀ ਉਡਾਣਾਂ ਸਮੇਤ 6 ਘਰੇਲੂ ਉਡਾਣਾਂ ਰੱਦ

Ad Position 21
No active advertisement
ਅਜੀਤ ਡੈਸਕ 31-12-2025
ਰਾਜਾਸਾਂਸੀ, 30 ਦਸੰਬਰ (ਹਰਦੀਪ ਸਿੰਘ ਖੀਵਾ)-ਅੱਜ ਦੋਬਾਰਾ ਸੰਘਣੀ ਧੁੰਦ ਤੇ ਮੌਸਮ ਖਰਾਬ ਹੋਣ ਕਾਰਨ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ, ਜਿਸ ਦੇ ਚਲਦਿਆਂ 3 ਅੰਤਰਰਾਸ਼ਟਰੀ ਤੇ 6 ਘਰੇਲੂ ਉਡਾਣਾਂ ਰੱਦ ਹੋ ਗਈਆਂ | ਅੰਤਰਰਾਸ਼ਟਰੀ ਉਡਾਣਾਂ 'ਚ ਦੁਬਈ ਤੋਂ ਪੱੁਜਣ ਵਾਲੀ ਏਅਰ ਇੰਡੀਆ ਐਕਸਪ੍ਰੈਸ, ਸ਼ਾਰਜਾਹ ਤੋਂ ਪੁੱਜਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਸਮੇਤ ਕੁਆਲਾਲੰਪੁਰ ਤੋਂ ਪੁੱਜਣ ਵਾਲੀ ਮਲੇਸ਼ੀਆ ਏਅਰ ਲਾਈਨ ਦੀਆਂ ਉਡਾਣਾਂ ਰੱਦ ਹੋ ਗਈਆਂ | ਇਸ ਤੋਂ ਇਲਾਵਾ 6 ਘਰੇਲੂ ਉਡਾਣਾਂ 'ਚ 4 ਦਿੱਲੀ ਤੋਂ, 1 ਸ਼ਿਮਲਾ ਸਮੇਤ 1 ਪੂਨੇ ਤੋਂ ਪਹੰਚਣ ਵਾਲੀਆਂ ਘਰੇਲੂ ਉਡਾਣਾਂ ਰੱਦ ਹੋ ਗਈਆਂ ਤੇ ਕਈ ਉਡਾਣਾਂ ਦੇਰੀ ਵਿਚ ਰਹੀਆਂ | ਇਸ ਤੋਂ ਇਲਾਵਾ ਸਵੇਰ 6 ਵਜੇ ਸ਼ਾਰਜਾਹ ਅਤੇ ਰਾਤ 9.30 ਕੁਆਲਾਲੰਪੁਰ ਨੂੰ ਰਵਾਨਾ ਹੋਣ ਵਾਲੀ ਮਲੇਸ਼ੀਆ ਏਅਰ ਲਾਈਨ ਦੀ ਅੰਤਰਰਾਸ਼ਟਰੀ ਉਡਾਣ ਵੀ ਰੱਦ ਹੋ ਗਈ | ਇਸ ਤੋਂ ਇਲਾਵਾ ਸਵੇਰੇ ਜੋ ਦਿੱਲੀ ਨੂੰ ਅਤੇ ਇਕ ਸ਼ਿਮਲਾ, ਪੂਨੇ ਨੂੰ ਰਵਾਨਾ ਹੋਣ ਵਾਲੀਆਂ ਘਰੇਲੂ ਉਡਾਣਾਂ ਰੱਦ ਹੋ ਗਈਆਂ | ਇਸ ਦੌਰਾਨ ਸਵੇਰ ਸਮੇਂ ਦੀਆਂ ਸਾਰੀਆਂ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਦੇਰੀ ਵਿਚ ਰਹੀਆਂ |
Ad Position 22
No active advertisement
ਪਿਛਲੀ ਖ਼ਬਰ ਚਾਈਨਾ ਡੋਰ ਕਾਰਨ ਹਾਦਸਾ ਵਾਪਰਨ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਦਰਜ ਕੀਤੀ ਜਾਵੇ ਰਿਪੋਰਟ <br/> ਅਗਲੀ ਖ਼ਬਰ ਥਾਣਾ ਬੀ. ਡਵੀਜ਼ਨ ਖੇਤਰ 'ਚ ਵੀ ਚੱਲੀ ਗੋਲੀ, ਇਕ ਜ਼ਖ਼ਮੀਂ
Ad Position 24