13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੁਆਰਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ <br/>

Ad Position 21
No active advertisement
ਅਜੀਤ ਡੈਸਕ 02-11-2025
ਤਰਨ ਤਾਰਨ, 1 ਨਵੰਬਰ (ਇਕਬਾਲ ਸਿੰਘ ਸੋਢੀ)- ਦਿਵਯ ਜਯੋਤੀ ਜਾਗਰਤੀ ਸੰਸਥਾਨ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਧਿਆਤਮਿਕ ਪ੍ਰਵਚਨ ਤੇ ਭਜਨ ਕੀਰਤਨ ਸਮਾਗਮ ਕਰਵਾਇਆ ਗਿਆ | ਜਿਸ ਦੇ ਪਹਿਲੇ ਦਿਨ ਭਾਈ ਰਵੀਦੀਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਮਹਾਨ ਯੁੱਗ ਪੁਰਸ਼ ਸਨ, ਜਿਨ੍ਹਾਂ ਨੇ ਮਨੁੱਖ ਨੂੰ ਮੋਹ ਦੀਆਂ ਘੁੰਮਣ ਘੇਰੀਆਂ ਵਿਚੋਂ ਨਿਕਲ ਕੇ ਨਿਰਲੇਪ ਢੰਗ ਨਾਲ ਜੀਵਨ ਜਿਉਣ ਦਾ ਇਕ ਅਜਿਹਾ ਨੁਕਤਾ ਦਿੱਤਾ, ਜਿਸ ਨੂੰ ਪ੍ਰਾਪਤ ਕਰਕੇ ਅਨੇਕਾਂ ਹੀ ਭਗਤਾਂ ਨੇ ਆਪਣੇ ਜੀਵਨ ਨੂੰ ਸਫਲ ਬਣਾ ਦੋਹਾਂ ਜਹਾਨਾਂ ਦਾ ਜਸ ਖੱਟਿਆ | ਉਨ੍ਹਾਂ ਦੇ ਇਸ ਨੁਕਤੇ ਕਾਰਨ ਸੱਜਣ ਠੱਗ, ਕੌਡਾ ਰਾਖਸ਼, ਵਲੀ ਕੰਧਾਰੀ ਅਤੇ ਬਹੁਤ ਸਾਰੇ ਹੰਕਾਰੀ ਰਾਜੇ-ਮਹਾਰਾਜੇਆਪਣੀਆਂ ਗਲਤ ਪ੍ਰਵਿਰਤੀਆਂ ਦਾ ਤਿਆਗ ਕਰਕੇ ਨਾ ਸਿਰਫ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਿਲ ਹੋਏ ਬਲਕਿ ਇਕ ਭਗਤ ਦੇ ਰੂਪ ਵਿਚ ਆਦਰਸ਼ ਨਾਗਰਿਕ ਬਣ ਸਾਹਮਣੇ ਆਏ | ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਦਾ ਮਕਸਦ ਹੀ ਧਰਤੀ 'ਤੇ ਗਿਆਨ ਦਾ ਪ੍ਰਕਾਸ਼ ਕਰਨਾ ਸੀ | ਸਮਾਗਮ ਦੇ ਦੌਰਾਨ ਭਾਈ ਬਲਦੇਵ ਸਿੰਘ, ਭਾਈ ਰਣਜੀਤ ਸਿੰਘ, ਭਾਈ ਜਸਪਾਲ ਸਿੰਘ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਦੌਰਾਨ ਹਰਮਿੰਦਰ ਸਿੰਘ ਗਿੱਲ, ਸਾਬਕਾ ਵਿਧਾਇਕ ਪੱਟੀ ਕਾਂਗਰਸ ਪ੍ਰਧਾਨ ਤਰਨ ਤਾਰਨ, ਕਰਨਬੀਰ ਸਿੰਘ ਬੁਰਜ ਉਮੀਦਵਾਰ ਕਾਂਗਰਸ ਪਾਰਟੀ ਤਰਨ ਤਾਰਨ, ਲਖਵਿੰਦਰ ਸਿੰਘ ਢੀਂਗੜਾ, ਸਾਧਵੀ ਪਰਮਜੀਤ ਭਾਰਤੀ, ਸਵਾਮੀ ਰਣਜੀਤਾ ਨੰਦ ਨੇ ਆਪਣੀ ਹਾਜ਼ਰੀ ਲਗਵਾਈ |

Ad Position 22
No active advertisement
ਪਿਛਲੀ ਖ਼ਬਰ ਹੈਂਡਸ-ਆਨ ਬੈਂਕ ਵਰਕਸ਼ਾਪ ਵਿਸ਼ਵ ਬੱਚਤ ਦਿਵਸ ਮੌਕੇ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਹੈਪੀ ਸੀਡਰ ਅਤੇ ਸੁਪਰ ਸੀਡਰ ਮਸ਼ੀਨਾਂ ਨਾਲ ਕਣਕ ਦੀ ਬਿਜਾਈ ਆਰੰਭ <br/>
Ad Position 24