ਮਜੀਠਾ, 27 ਦਸੰਬਰ (ਮਨਿੰਦਰ ਸਿੰਘ ਸੋਖੀ)- ਜਿਲ੍ਹਾ ਪੁਲਿਸ ਮੁਖੀ ਅੰਮਿ੍ਤਸਰ ਦਿਹਾਤੀ ਦੀਆਂ ਹਦਾਇਤਾਂ ਅਨੁਸਾਰ ਥਾਣਾ ਮਜੀਠਾ ਦੇ ਏ.ਐਸ.ਆਈ. ਕੁਲਦੀਪ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨਾਖਾਂ ਵਾਲੇ ਬਾਗ ਲਾਗੇ ਜਾ ਰਹੇ ਸਨ ਕਿ ਸਾਹਮਣੇ ਤੋਂ ਇਕ ਵਿਅਕਤੀ ਜਿਸ ਦੇ ਹੱਥ ਵਿਚ ਇਕ ਵਜਨਦਾਰ ਪਲਾਸਟਿਕ ਦੀ ਕੈਨੀ ਫੜ੍ਹੀ ਸੀ ਜਿਸ ਨੂੰ ਪੁਲਿਸ ਵਲੋਂ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਰੌਸ਼ਨ ਮਸੀਹ ਵਾਸੀ ਪਿੰਡ ਸੁਪਾਰੀਵਿੰਡ ਦੱਸਿਆ ਅਤੇ ਉਸ ਦੇ ਹੱਥ ਵਿਚ ਫੜੀ ਕੈਨੀ ਨੂੰ ਪੁਲਿਸ ਵਲੋਂ ਚੈਕ ਕੀਤਾ ਗਿਆ ਤਾਂ ਉਸ ਵਿਚੋਂ ਨਾਜਾਇਜ਼ ਸ਼ਰਾਬ ਬਰਾਮਦ ਹੋਈ, ਜਿਹੜੀ ਕਿ ਮਿਣਤੀ ਵਿਚ 9 ਬੋਤਲਾਂ ਹੋਈ | ਜਿਸ ਨੂੰ ਸਮੇਤ ਨਾਜਾਇਜ਼ ਸ਼ਰਾਬ ਕਾਬੂ ਕਰਕੇ ਅਗਲੀ ਕਾਰਵਾਈ ਅਮਲ ਵਿਚ ਹੈ |