19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

'ਸਫ਼ਰ-ਏ-ਸ਼ਹਾਦਤ' ਨੂੰ ਸਮਰਪਿਤ ਨਵਾਂ ਪਿੰਡ ਵਿਖੇ 11 ਰੋਜ਼ਾ ਸ਼ਹੀਦੀ ਸਮਾਗਮ ਸਮਾਪਤ <br/>

Ad Position 21
No active advertisement
ਅਜੀਤ ਡੈਸਕ 28-12-2025
ਨਵਾਂ ਪਿੰਡ, 27 ਦਸੰਬਰ (ਜਸਪਾਲ ਸਿੰਘ)-6 ਪੋਹ (20 ਦਸੰਬਰ) ਤੋਂ ਦੇਸ਼, ਵਿਦੇਸ਼ਾਂ 'ਚ ਆਰੰਭ ਹੋਏ 'ਸਫ਼ਰ-ਏ-ਸ਼ਹਾਦਤ' ਨੂੰ ਸਮਰਪਿਤ ਸ਼ਹੀਦੀ ਸਮਾਗਮਾਂ ਦੀ ਲੜੀ ਤਹਿਤ ਸਥਾਨਕ ਕਸਬਾ ਵਿਖੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਮੂਹ 'ਚ ਪਿਛਲੇ ਦਿਨੀਂ ਆਰੰਭ ਹੋਏ 11 ਰੋਜ਼ਾ ਸ਼ਹੀਦੀ ਸਮਾਗਮਾਂ ਦੇ ਅੱਜ ਅੰਤਲੇ ਦਿਨ ਗੁਵਿੰਦਰ ਸਿੰਘ ਬੱਗਾ ਤੇ ਰਾਜਨ ਸਿੰਘ ਨਬੀਪੁਰ ਪੰਜਾਬ ਜਨਰਲ ਸਟੋਰ, ਨਵਾਂ ਪਿੰਡ ਵਲੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਨੂੰ ਸਨਮਾਨਿਤ ਕੀਤਾ ਗਿਆ | ਨੌਜਵਾਨਾਂ ਵਲੋਂ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ ਦੁੱਧ ਦੇ ਲੰਗਰ ਲਗਾਏ ਗਏ | ਇਨ੍ਹਾਂ ਸ਼ਹੀਦੀ ਸਮਾਗਮਾਂ ਮੌਕੇ ਸੰਗਤਾਂ ਤੇ ਵਿਸ਼ੇਸ਼ ਕਰ ਨੌਜਵਾਨ ਬੱਚੇ, ਬੱਚੀਆਂ ਵਲੋਂ ਤੜਕੇ ਮੂੰਹ ਹਨੇਰੇ ਪੰਜ ਬਾਣੀਆਂ ਤੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਸੰਗਤੀ ਰੂਪ 'ਚ ਜਾਪ ਕੀਤੇ ਗਏ | ਗ੍ਰੰਥੀ ਭਾਈ ਕੁਲਵੰਤ ਸਿੰਘ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਅਤੇ ਅਗਸਤ ਮਹੀਨੇ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਹਿੰਦੂ ਪਹਾੜੀ ਰਾਜਿਆਂ ਸਮੇਤ 13 ਲੱਖ ਤੋਂ ਵੱਧ ਮੁਗਲੀਆ ਫੌਜ ਵਲੋਂ ਪਾਏ ਗਏ ਘੇਰੇ ਤੇ 20 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਿੱਖਾਂ ਤੇ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਲੈ ਕੇ ਦੁਨੀਆਂ ਦੇ ਇਤਿਹਾਸ ਅੰਦਰ 40 ਸਿੰਘਾਂ ਵਲੋਂ 10 ਲੱਖ ਮੁਗਲੀਆ ਫੌਜ ਨਾਲ ਗੜ੍ਹੀ ਚਮਕੌਰ ਦੀ ਲੜੀ ਗਈ ਨਿਵੇਕਲੀ ਤੇ ਅਨੋਖੀ ਜੰਗ ਅਤੇ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ, ਬਾਬਾ ਮੋਤੀ ਰਾਮ ਜੀ ਮਹਿਰਾ ਵਲੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਦੀ ਸੇਵਾ ਤੇ ਉਨ੍ਹਾਂ ਦੀ ਇਸ ਸੇਵਾ ਦੇ ਬਦਲੇ 'ਚ ਉਨ੍ਹਾਂ ਸਮੇਤ ਉਸਦੇ ਪਰਿਵਾਰ ਨੂੰ ਸੂਬਾ ਸਰਹੰਦ ਵਲੋਂ ਜਿਉਂਦਿਆਂ ਨੂੰ ਕੋਲੂ 'ਚ ਪੀੜ ਕੇ ਸ਼ਹੀਦ ਕੀਤੇ ਜਾਣ ਤੱਕ ਦੇ 'ਸਫ਼ਰ-ਏ-ਸ਼ਹਾਦਤ' ਦੇ ਇਤਹਾਸ ਨੂੰ ਬੜੇ ਸਰਲ ਤੇ ਵਿਸਥਾਰ 'ਚ ਰੂਪਮਾਨ ਕੀਤਾ ਗਿਆ, ਜਿਸ ਦਾ ਸੰਗਤਾਂ ਨੇ ਵੱਢਮੁੱਲਾ ਲਾਹਾ ਲਿਆ |

Ad Position 22
No active advertisement
ਪਿਛਲੀ ਖ਼ਬਰ ਅਜਨਾਲਾ ਦੇ ਹੜ੍ਹ ਪੀੜਤ ਪਸ਼ੂ ਪਾਲਕਾਂ ਨੂੰ 23 ਹੋਰ ਦਿੱਤੀਆਂ ਸਾਹੀਵਾਲ ਗਾਵਾਂ : ਧਾਲੀਵਾਲ <br/> ਅਗਲੀ ਖ਼ਬਰ ਅੱਡਾ ਨਾਥ ਦੀ ਖੂਹੀ 'ਤੇ ਨਗਰ ਕੀਰਤਨ ਦਾ ਕੀਤਾ ਨਿੱਘਾ ਸਵਾਗਤ
Ad Position 24