ਪੱਟੀ, 29 ਦਸੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)ਚੌਂਕਾ ਬੀਬੀ ਰਜਨੀ ਵਲੋਂ ਲੋੜਵੰਦ ਪਰਿਵਾਰਾਂ ਨੂੰ 10 ਰੁਪਏ ਵਿਚ ਪ੍ਰਸ਼ਾਦਾ ਛਕਾਉਣ ਦੀਆਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਯਸ਼ਪਾਲ ਗੁਪਤਾ ਗਾਬਾ, ਗਗਨ ਗੁਪਤਾ ਅਤੇ ਗੁਪਤਾ ਪਰਿਵਾਰ ਵਲੋਂ ਆਪਣੇ ਸਵ: ਮਹਿੰਦਰ ਪਾਲ ਗੁਪਤਾ ਦੀ ਚੌਥੀ ਬਰਸੀ ਮੌਕੇ ਚੌਂਕਾਂ ਵਿਖੇ ਪਹੁੰਚ ਕੇ ਮਨਾਈ ਅਤੇ ਚੌਂਕਾ ਦੇ ਪ੍ਰਧਾਨ ਜਤਿਨ ਕੁਮਾਰ ਸ਼ਰਮਾ ਪਟਵਾਰੀ ਨੂੰ 20 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ | ਇਸ ਮੌਕੇ ਯਸ਼ਪਾਲ ਗੁਪਤਾ ਗਾਬਾ ਅਤੇ ਗਗਨ ਗੁਪਤਾ ਨੇ ਕਿਹਾ ਕਿ ਮਜ਼ਦੂਰ ਵਰਗ ਜੋ ਦਿਹਾੜੀ ਕਰਨ ਸ਼ਹਿਰ ਅੰਦਰ ਆਉਂਦੇ ਹਨ, ਉਹ ਲੋਕ ਚੌਂਕਾ ਤੋਂ 10 ਰੁਪਏ ਵਿਚ ਪ੍ਰਸ਼ਾਦਾ ਛਕ ਲੈਂਦੇ ਹਨ ਜੇਕਰ ਇਹੋ ਪ੍ਰਸ਼ਾਦਾ ਬਜ਼ਾਰੋਂ ਛਕਣ ਤਾਂ ਘੱਟੋ ਘੱਟ ਇਕ ਸੌ ਰੁਪਏ ਖਰਚਾ ਜਾਂਦਾ ਹੈ | ਗਰੀਬ ਲੋੜਵੰਦ ਪਰਿਵਾਰਾਂ ਵਾਸਤੇ ਚੌਂਕਾ ਬਹੁਤ ਵੱਡਾ ਸਹਾਰਾ ਹੈ, ਸਮਾਜ ਸੇਵੀਆਂ ਨੂੰ ਵੱਧ ਤੋਂ ਵੱਧ ਚੌਂਕਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਦਾਨ ਦੇਣ ਦੀ ਦਿਸ਼ਾ ਬਦਲਣੀ ਚਾਹੀਦੀ ਹੈ | ਚੌਂਕਾ ਦੇ ਪ੍ਰਬੰਧਕ ਭਵਨ ਕੁਮਾਰ ਟਾਹ ਨੇ ਗੁਪਤਾ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਚੌਂਕਾ ਬੀਬੀ ਰਜਨੀ ਦਾ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ, ਅੱਗੇ ਵੀ ਨਿਭਾਉਂਦਾ ਰਹੇਗਾ | ਇਸ ਮੌਕੇ ਯਸ਼ਪਾਲ ਗੁਪਤਾ ਗਾਬਾ, ਰਾਹੁਲ ਮਹਿਤਾ, ਗਗਨ ਗੁਪਤਾ, ਵਿਵੇਕ ਸਾਹਨੀ, ਦਲਬੀਰ ਸਿੰਘ ਗੱਗੂ ਪਹਿਲਵਾਨ, ਵਿਪਨ ਘਰਿਆਲਾ, ਮੁਕੇਸ਼ ਜੋਸ਼ੀ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ, ਸਾਬਕਾ ਪਿ੍ੰਸੀਪਲ ਮੰਗਤ ਰਾਮ ਅਤੇ ਕਿ੍ਸ਼ਨ ਸ਼ਰਮਾ ਆਦਿ ਹਾਜ਼ਰ ਸਨ |