ਤਰਨ ਤਾਰਨ, 29 ਦਸੰਬਰ (ਹਰਿੰਦਰ ਸਿੰਘ) ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ 30 ਵੀਂ ਬਰਸੀ ਕੈਨੇਡਾ ਦੇ ਸਰੀ (ਬੀ.ਸੀ) ਵਿਚ ਮਨੁੱਖੀ ਅਧਿਕਾਰਾਂ ਦੀ ਸਖਸ਼ੀਅਤਾਂ ਨੇ ਬੜੇ ਜੋਸ਼ ਨਾਲ ਮਨਾਈ | ਜਿਸ ਵਿਚ ਮਨੁੱਖੀ ਅਧਿਕਾਰਾਂ ਦੇ ਪ੍ਰਤੀ ਨਰੋਈ ਸੋਚ 'ਤੇ ਪਹਿਰਾ ਦੇਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਜਲੀ ਦਿੱਤੀ ਗਈ | ਜਿਸ ਵਿਚ ਰਮਿੰਦਰ ਸਿੰਘ ਟੇਕਸ਼ਾਮ, ਹਰਦਿਆਲ ਸਿੰਘ ਯੂਨਾਇਟਡ ਸਿੱਖਜ, ਮਹਿੰਦਰ ਸਿੰਘ ਬੀ.ਸੀ. ਗੁਰਦੁਆਰਾ ਸਾਹਿਬ ਕਾਊਸਲ ਅਤੇ ਡਾ. ਸਰਬਜੀਤ ਸਿੰਘ ਗੋਇੰਦਵਾਲ ਜੋ ਕਿ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਪੰਜਾਬ ਦੇ ਵਾਈਸ ਪ੍ਰਧਨ ਹਨ, ਜੋ ਇਸ ਸਮੇਂ ਕੈਨੇਡਾ ਗੇ ਹੋਏ ਹਨ ਅਤੇ ਉਨ੍ਹਾਂ ਵਲੋਂ ਜਾਣਕਾਰੀ ਦਿੱਤੀ ਗਈ | ਸਤਿਕਾਰ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਸ਼ੇਖੋਂ ਸ਼ਾਮਿਲ ਹੋਏ | ਅਖੀਰ ਵਿਚ ਬੀਬੀ ਪਰਮਜੀਤ ਕੌਰ ਖਾਲੜਾ ਨੇ ਆਪਣੀ ਭਾਵੁਕ ਅਪੀਲ ਕਰਦਿਆਂ ਹੋਇਆ ਸਮੁੱਚੀਆਂ ਪੰਥਕ ਧਿਰਾਂ ਨੂੰ ਵੀ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ 'ਤੇ ਇਕੱਠੇ ਹੋ ਕੇ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਖਿਲਾਫ਼ ਆਵਾਜ਼ ਉਠਾਈ ਜਾਵੇ ਅਤੇ ਇਹ ਜਸਵੰਤ ਸਿੰਘ ਖਾਲੜਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਅਖੀਰ ਵਿਚ ਬਰਸੀ ਸਮਾਗਮ ਮੌਕੇ ਕੈਨੇਡਾ ਦੇ ਐੱਮ.ਪੀ. ਸੁੱਖ ਧਾਲੀਵਾਲ, ਗੁਰਦੁਆਰਾ ਸਾਹਿਬ ਮੈਨੇਜਮੈਂਟ ਕਮੇਟੀਆਂ ਅਤੇ ਉਘੀਆ ਪੰਥਕ ਸਖਸ਼ੀਅਤਾਂ ਅਤੇ ਰਿਚਮੰਡ ਤੋਂ ਡਾ. ਸਰਬਜੀਤ ਸਿੰਘ ਗੋਇਦੰਵਾਲ ਵਾਈਸ ਪ੍ਰਧਾਨ ਪੰਜਾਬ, ਪਲਵਿੰਦਰ ਕੌਰ ਰੰਧਾਵਾ ਨੇ ਬੀਬੀ ਪ੍ਰਮਜੀਤ ਕੌਰ ਖਾਲੜਾ ਨੂੰ ਸਨਮਾਨਿਤ ਕੀਤਾ | ਇਸ ਮੌਕੇ ਦਰਸ਼ਨ ਸਿੰਘ ਮਾਣੋਚਾਹਲ, ਧਰਮਵੀਰ ਸਿੰਘ ਝਬਾਲ, ਕਮਲਦੀਪ ਸਿੰਘ, ਬਿਮਲਜੀਤ ਸਿੰਘ ਗੋਇੰਦਵਾਲ ਸਾਹਿਬ, ਮੇਜਰ ਸਿੰਘ ਸਹੋਤਾ, ਲਖਵਿੰਦਰ ਸਿੰਘ ਸੇਠੀ, ਡਾ. ਰਜਿੰਦਰ ਸਿੰਘ, ਸੁਖਵਿੰਦਰ ਸਿੰਘ ਜੀਰਾ, ਰਾਮ ਸਿੰਘ ਹਰਿਆਣਾ, ਲਵਪ੍ਰੀਤ ਸਿੰਘ ਪੰਜਵੜ, ਗੁਰਸ਼ਬਦ ਸਿੰਘ ਚਾਟੀਵਿੰਡ, ਰਜਿੰਦਰ ਸਿੰਘ ਦਮੋਦਰ, ਅਮਰਜੀਤ ਸਿੰਘ ਆਦਿ ਹਾਜ਼ਰ ਸਨ |