ਤਰਨ ਤਾਰਨ, 29 ਦਸੰਬਰ (ਇਕਬਾਲ ਸਿੰਘ ਸੋਢੀ)- ਜਗਵਿੰਦਰ ਸਿੰਘ ਲਹਿਰੀ ਸੇਵਾਮੁਕਤ ਜ਼ਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਤਰਨ ਤਾਰਨ ਨੂੰ ਉਨ੍ਹਾਂ ਦੀਆਂ ਸਿਖਿਆ ਵਿਭਾਗ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਪ੍ਰਧਾਨ ਮਾਸਟਰ ਸ਼ਕਤੀ ਸ਼ਰਮਾ ਅਤੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਮੱਲ੍ਹੀ ਸਾਬਕਾ ਕੌਂਸਲਰ ਨਗਰ ਤਰਨ ਤਾਰਨ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਮਾਸਟਰ ਸ਼ਕਤੀ ਸ਼ਰਮਾ ਨ ਕਿਹਾ ਕਿ ਉਨ੍ਹਾਂ ਵਲੋਂ ਜਗਵਿੰਦਰ ਸਿੰਘ ਲਹਿਰੀ ਨਾਲ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿਖੇ ਨੌਕਰੀ ਕੀਤੀ ਹੈ | ਉਹ ਉਸ ਸਮੇਂ ਲੈਕਚਰਾਰ ਵੋਕੇਸ਼ਨਲ ਅਤੇ ਮੈਂ ਲੈਕਚਰਾਰ ਗਣਿਤ ਦੀ ਪੋਸਟ 'ਤੇ ਸੇਵਾ ਨਿਭਾ ਰਿਹਾ ਸੀ | ਉਨ੍ਹਾਂ ਕਿਹਾ ਕਿ ਜਗਵਿੰਦਰ ਸਿੰਘ ਲਹਿਰੀ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸੇਵਾਮੁਕਤ ਹੋਏ ਹਨ ਅਤੇ ਵਿਭਾਗ ਵਿਚ ਉਨ੍ਹਾਂ ਵਲੋਂ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ, ਉਥੇ ਉਨ੍ਹਾਂ ਦੀ ਪਤਨੀ ਗੁਰਜੀਤ ਕੌਰ ਇਸ ਸਮੇਂ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿਖੇ ਸਾਇੰਸ ਅਧਿਆਪਕਾ ਸੇਵਾ ਨਿਭਾਅ ਰਹੇ ਹਨ | ਇਸ ਮੌਕੇ ਜਗਵਿੰਦਰ ਸਿੰਘ ਲਹਿਰੀ ਵਲੋਂ ਮਾਸਟਰ ਸ਼ਕਤੀ ਸ਼ਰਮਾ ਅਤੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਮੱਲ੍ਹੀ ਦਾ ਧੰਨਵਾਦ ਕੀਤਾ ਗਿਆ |