ਮੀਆਂਵਿੰਡ, 30 ਦਸੰਬਰ (ਗੁਰਪ੍ਰਤਾਪ ਸਿੰਘ ਸੰਧੂ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਤੋਂ ਭਾਰਤੀ ਜਨਤਾ ਪਾਰਟੀ ਵਲੋਂ ਪਾਰਟੀ ਲਈ ਕੰਮ ਕਰਨ ਵਾਲੇ ਮਿਹਨਤੀ ਵਰਕਰਾਂ ਨੂੰ ਅਹਿਮ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ, ਜਿਸ ਵਿਚ ਸਰਕਲ ਰਈਆ ਤੋਂ ਭਾਜਪਾ ਦੇ ਪ੍ਰਧਾਨ ਰਜੇਸ਼ ਕੁਮਾਰ ਟਾਂਗਰੀ ਨੂੰ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ 2 ਤੋਂ ਜਰਨਲ ਸਕੱਤਰ ਨਿਯੁਕਤ ਕਰ ਦਿੱਤਾ ਗਿਆ | ਇਸ ਸੰਬੰਧੀ ਗੱਲਬਾਤ ਕਰਦਿਆਂ ਰਜੇਸ਼ ਕੁਮਾਰ ਟਾਂਗਰੀ ਨੇ ਕਿਹਾ ਕਿ ਜਿੱਥੇ ਉਹ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦੇ ਹਨ, ਉੱਥੇ ਹੀ ਉਹ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਦੇ ਅਤੀ ਧੰਨਵਾਦੀ ਹਨ ਜਿਨ੍ਹਾਂ ਦੀ ਬਦੌਲਤ ਪਾਰਟੀ ਵਲੋਂ ਮੈਨੂੰ ਇਹ ਵੱਡੀ ਜਿੰਮੇਵਾਰੀ ਸੌਂਪੀ ਹੈ | ਉਨ੍ਹਾਂ ਕਿਹਾ ਕਿ ਉਹ ਆਪਣੀ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ | ਇਸ ਮੌਕੇ ਸਰਕਲ ਪ੍ਰਧਾਨ ਸਰਬਰਿੰਦਰ ਸਿੰਘ ਬੌਬੀ ਬੋਦੇਵਾਲ, ਸਰਕਲ ਪ੍ਰਧਾਨ ਕਰਮ ਸਿੰਘ ਖਲਚੀਆਂ, ਸਰਕਲ ਪ੍ਰਧਾਨ ਕੈਪਟਨ ਜਸਪਾਲ ਸਿੰਘ ਤਖਤੂਚੱਕ, ਸਰਕਲ ਪ੍ਰਧਾਨ ਲਾਟ ਬਿਆਸ ਵਲੋਂ ਇਸ ਨਿਯੁਕਤੀ 'ਤੇ ਮਨਜੀਤ ਸਿੰਘ ਮੰਨਾ ਅਤੇ ਰਜੇਸ਼ ਕੁਮਾਰ ਟਾਂਗਰੀ ਨੂੰ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ |